ETV Bharat / city

ਟ੍ਰੈਵਲ ਏਜੇਂਟ ਦੀ ਧੋਖਾਧੜੀ ਨੇ ਨੌਜਵਾਨ ਦੀ ਲਈ ਜਾਨ

author img

By

Published : Jul 30, 2021, 4:15 PM IST

ਵਿਦੇਸ਼ ਜਾਣ ਦਾ ਝਾਂਸਾ ਦੇ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋਏ, ਖੰਨਾ ਦੇ ਪਿੰਡ ਬਗਲੀ ਕਲਾਂ ਦੇ ਨੌਜਵਾਨ ਨੇ ਆਤਮਹੱਤਿਆ ਕਰ ਲਈ,

ਟ੍ਰੈਵਲ ਏਜੇਂਟ ਦੀ ਧੋਖਾਧੜੀ ਨੇ ਨੌਜਵਾਨ ਦੀ ਲਈ ਜਾਨ
ਟ੍ਰੈਵਲ ਏਜੇਂਟ ਦੀ ਧੋਖਾਧੜੀ ਨੇ ਨੌਜਵਾਨ ਦੀ ਲਈ ਜਾਨ

ਲੁਧਿਆਣਾ: ਪੰਜਾਬ 'ਚ ਵਿਦੇਸ਼ ਜਾਣ ਦਾ ਕਰੇਜ ਬਹੁਤ ਜਿਆਦਾ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਟਰੈਵਲ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਜਿਸ ਕਾਰਨ ਆਪਣੀ ਜਿੰਦਗੀ ਗਵਾਹ ਲੈਂਦੇ ਹਨ, ਅਜਿਹਾ ਹੀ ਮਾਮਲਾ ਹੁਣ ਖੰਨਾ ਦੇ ਨੇੜਲੇ ਪਿੰਡ ਬਗਲੀ ਕਲਾਂ ਵਿਖੇ ਸਾਹਮਣੇ ਆਇਆ ਹੈ। ਜਿਥੋਂ ਦੇ ਇੱਕ ਨੌਜਵਾਨ ਨੇ ਏਜੰਟ ਤੋਂ ਦੁਖੀ ਹੋ ਕੇ ਆਤਮਹੱਤਿਆ ਕਰ ਲਈ, ਦੂਜੇ ਪਾਸੇ ਪੁਲਿਸ ਕਾਰਵਾਈ 'ਚ ਜੁਟ ਗਈ ਹੈ।

ਮ੍ਰਿਤਕ ਰਵੀਦੀਪ ਸਿੰਘ ਉਮਰ 27 ਸਾਲ ਦੇ ਪਰਿਵਾਰ ਵਾਲਿਆਂ ਨੇ ਦੱਸਿਆ, ਕਿ ਉਹਨਾਂ ਨੇ ਰਵੀਦੀਪ ਨੂੰ ਦੁਬਈ ਭੇਜਣ ਵਾਸਤੇ ਪਿੰਡ ਰਸੂਲੜਾ ਦੇ ਇੱਕ ਏਜੰਟ ਰਣਧੀਰ ਸਿੰਘ ਪੁੱਤਰ ਬਲਦੇਵ ਸਿੰਘ ਨੂੰ 65 ਹਜਾਰ ਰੁਪਏ ਦਿੱਤੇ ਸੀ। ਕੰਮਕਾਰ ਦੀ ਭਾਲ 'ਚ ਰਵੀਦੀਪ ਸਿੰਘ ਨੇ ਦੁਬਈ ਜਾਣਾ ਸੀ। ਕਿਉਂਕਿ ਪਰਿਵਾਰ ਅੰਦਰ ਗਰੀਬੀ ਬਹੁਤ ਸੀ।

ਏਜੰਟ ਲਾਰੇ ਲਾਉਂਦਾ ਰਿਹਾ, ਤਾਂ ਦੁਖੀ ਹੋ ਕੇ ਰਵੀਦੀਪ ਨੇ ਆਤਮ ਹੱਤਿਆ ਕਰ ਲਈ। ਰਵੀਦੀਪ ਜਦੋਂ ਰਣਧੀਰ ਕੋਲ ਪੈਸੇ ਮੰਗਣ ਜਾਂਦਾ ਸੀ, ਤਾਂ ਘਰ ਦੀਆਂ ਔਰਤਾਂ ਅੱਗੇ ਹੋ ਕੇ ਵਿਰੋਧ ਕਰਨ ਲੱਗਦੀਆਂ ਸੀ। 22 ਜੁਲਾਈ ਨੂੰ ਏਜੰਟ ਨੇ ਰਵੀਦੀਪ ਨਾਲ ਹੱਥੋਪਾਈ ਕੀਤੀ, ਤਾਂ ਉਸਨੇ ਸ਼ਰਮ ਮੰਨ ਕੇ ਜਹਿਰੀਲੀ ਦਵਾਈ ਪੀ ਲਈ, ਜਿਸ ਨੂੰ ਪਹਿਲਾਂ ਬੀਜਾ ਅਤੇ ਫੇਰ ਪਟਿਆਲਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ, ਪਰਿਵਾਰ ਨੇ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਵਾਉਣਾ ਦੀ ਮੰਗ ਰੱਖੀ, ਤਾਂ ਜੋ ਕਿਸੇ ਹੋਰ ਪਰਿਵਾਰ ਦਾ ਨੌਜਵਾਨ ਅਜਿਹੇ ਠੱਗਾਂ ਦਾ ਸ਼ਿਕਾਰ ਨਾ ਹੋਵੇ।

ਇਹ ਵੀ ਪੜ੍ਹੋ:- ਇਸ ਦੇਸ 'ਚ ਅਚਾਨਕ ਪਏ ਗੜੇ, ਟੁੱਟੇ ਕਾਰ ਦੇ ਸ਼ੀਸ਼ੇ

ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ ਸੁਖਦੇਵ ਸਿੰਘ ਨੇ ਦੱਸਿਆ, ਕਿ ਮ੍ਰਿਤਕ ਦੇ ਪਰਿਵਾਰ ਵਾਲਿਆ ਦੇ ਬਿਆਨਾਂ ਤੇ ਖੰਨਾ ਥਾਣਾ ਸਿਟੀ 2 ਵਿੱਚ ਰਣਧੀਰ ਸਿੰਘ ਖਿਲਾਫ ਮੁਕੱਦਮਾ ਦਰਜ਼ ਕਰ ਦਿੱਤਾ ਗਿਆ ਹੈ, ਅਤੇ ਪੋਸਟਮਾਰਟਮ ਕਰਵਾ ਮ੍ਰਿਤਕ ਦੀ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਜਾਵੇਗੀ, ਅਤੇ ਦੋਸ਼ੀ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.