ETV Bharat / city

ਸਿਮਰਜੀਤ ਬੈਂਸ ਨੇ ਮੁੜ ਦਹੁਰਾਈ ਰਾਜਸਥਾਨ ਤੋਂ ਪਾਣੀ ਦੀ ਕੀਮਤ ਵਸੂਲੇ ਜਾਣ ਦੀ ਮੰਗ - Punjab Water

ਪਾਣੀਆਂ ਦੇ ਮੁੱਦੇ 'ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਬਿਆਨ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਬਾਜਵਾ ਸਾਹਿਬ ਲੋਕਾਂ ਨੂੰ ਬੇਵਕੂਫ ਨਾ ਬਣਾਉਣ।

ਸਿਮਰਜੀਤ ਬੈਂਸ
author img

By

Published : Jul 11, 2019, 10:50 AM IST

ਲੁਧਿਆਣਾ: ਪੰਜਾਬ ਵਿੱਚ ਪਾਣੀਆਂ ਦੇ ਮੁੱਦਿਆਂ ਨੂੰ ਲੈ ਕੇ ਸਿਆਸਤ ਮੁੜ ਤੋਂ ਗਰਮਾਉਣ ਲੱਗੀ ਹੈ। ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਨਹਿਰੀ ਪਾਣੀਆਂ 'ਤੇ ਦਿੱਤੇ ਗਏ ਬਿਆਨ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਬਾਜਵਾ ਸਾਹਿਬ ਲੋਕਾਂ ਨੂੰ ਬੇਵਕੂਫ ਨਾ ਬਣਾਉਣ।

ਤ੍ਰਿਪਤ ਰਜਿੰਦਰ ਬਾਜਵਾ ਵੱਲੋਂ ਨਹਿਰੀ ਪਾਣੀਆਂ 'ਤੇ ਪਿਛਲੇ ਦਿਨ ਬਿਆਨ ਦਿੱਤਾ ਸੀ ਕਿ ਜੇਕਰ ਅਸੀਂ ਰਾਜਸਥਾਨ ਤੋਂ ਪਾਣੀ ਦੇ ਪੈਸੇ ਲਵਾਂਗੇ ਤਾਂ ਹਿਮਾਚਲ ਵੀ ਸਾਥੋਂ ਪਾਣੀ ਲਈ ਪੈਸੇ ਮੰਗੇਗਾ। ਜਿਸ ਦਾ ਜਵਾਬ ਦਿੰਦਿਆਂ ਸਿਮਰਜੀਤ ਬੈਂਸ ਨੇ ਕਿਹਾ ਕਿ ਕੁਦਰਤੀ ਪਾਣੀਆਂ ਦੀ ਕੋਈ ਵੀ ਵਸੂਲੀ ਨਹੀਂ ਹੁੰਦੀ ਸਿਰਫ ਉਨ੍ਹਾਂ ਪਾਣੀਆਂ ਦੀ ਵਸੂਲੀ ਹੁੰਦੀ ਹੈ ਜੋ ਕਿਸੇ ਸੂਬੇ ਵੱਲੋਂ ਦੂਜੇ ਸੂਬੇ ਨੂੰ ਨਹਿਰ ਸੂਏ ਜਾਂ ਨਾਲਿਆਂ ਰਾਹੀਂ ਦਿੱਤਾ ਜਾਂਦਾ ਹੈ। ਬੈਂਸ ਨੇ ਕਿਹਾ ਕਿ ਅਕਾਲੀ ਦਲ ਭਾਜਪਾ ਅਤੇ ਕਾਂਗਰਸ ਵੱਲੋਂ ਸੂਬੇ ਦੇ ਵਿਕਾਸ ਲਈ ਕੋਈ ਕੰਮ ਨਹੀਂ ਕੀਤਾ ਗਿਆ ਸਗੋਂ ਇਨ੍ਹਾਂ ਨੇ ਮਿਲ ਕੇ ਲੋਕਾਂ ਨੂੰ ਮੂਰਖ ਬਣਾਇਆ ਹੈ। ਬੈਂਸ ਨੇ ਕਿਹਾ ਕਿ ਪੰਜਾਬ ਦੇ ਲੋਕ ਮੋਟਰਾਂ ਟਿਊਬਲਾਂ ਚੱਲਾ ਕੇ ਅਤੇ ਡੀਜ਼ਲ ਫੂਕ ਕੇ ਹਜ਼ਾਰਾਂ ਕਰੋੜ ਰੁਪਏ ਖਰਚ ਕਰਦੇ ਹਨ ਜਦੋਂ ਕਿ ਰਾਜਸਥਾਨ ਨੂੰ ਪੰਜਾਬ ਮੁਫ਼ਤ 'ਚ ਪਾਣੀ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਨੂੰ ਮਿਲ ਰਹੇ ਪੰਜਾਬ ਦੇ ਪਾਣੀ ਦੀ ਕੀਮਤ ਵਸੂਲ ਕਰਾਂਗੇ, ਨਹੀਂ ਤਾਂ ਪਾਣੀ ਦੀ ਸਪਲਾਈ ਬੰਦ ਕੀਤੀ ਜਾਵੇਗੀ। ਇਸ ਦੇ ਨਾਲ ਦੀ ਬੈਂਸ ਨੇ ਕਿਹਾ ਕਿ ਅਕਾਲੀ ਭਾਜਪਾ ਦੀ ਸਰਕਾਰ ਨੇ ਕੁਝ ਨਹੀਂ ਕੀਤਾ। ਹੁਣ ਸੁਖਬੀਰ ਬਾਦਲ ਲੋਕ ਸਭਾ 'ਚ ਜਾ ਕੇ ਸਿਰਫ ਸਿਆਸਤ ਕਰ ਰਹੇ ਹਨ।

ਸਿਮਰਜੀਤ ਬੈਂਸ

ਦੱਸਣਯੋਗ ਹੈ ਬੀਤੇ ਦਿਨੀਂ ਪਾਣੀ ਦੇ ਮੁੱਦੇ ਨੂੰ ਲੈ ਕੇ ਸਿਮਰਜੀਤ ਬੈਂਸ ਵੱਲੋਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦੇ ਬਾਹਰ ਮੰਗ ਪੱਤਰ ਦੇਣ ਲਈ ਘਿਰਾਓ ਵੀ ਕੀਤਾ ਗਿਆ ਸੀ ਅਤੇ ਇਸ ਦੌਰਾਨ ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਵੀ ਛੱਡੀਆਂ ਗਈਆਂ ਸਨ।

Intro:H/l...ਪਾਣੀਆਂ ਦੇ ਮੁੱਦੇ ਤੇ ਮੁੜ ਗਰਮਾਈ ਪੰਜਾਬ ਦੀ ਸਿਆਸਤ, ਬੈਂਸ ਨੇ ਕਿਹਾ ਰਾਜਸਥਾਨ ਤੋਂ ਵਸੂਲੀ ਜਾਵੇ ਪਾਣੀ ਦੀ ਕੀਮਤ..

Anchor...ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਬੈਂਸ ਨੇ ਤ੍ਰਿਪਤ ਰਾਜਿੰਦਰ ਬਾਜਵਾ ਵੱਲੋਂ ਦਿੱਤੇ ਗਏ ਬਿਆਨ ਤੇ ਆਪਣਾ ਪ੍ਰਤੀਕਰਮ ਦਿੱਤਾ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਕੁਦਰਤੀ ਪਾਣੀਆਂ ਦੀ ਕੋਈ ਵੀ ਵਸੂਲੀ ਨਹੀਂ ਹੁੰਦੀ ਸਿਰਫ ਉਨ੍ਹਾਂ ਪਾਣੀਆਂ ਦੀ ਵਸੂਲੀ ਹੁੰਦੀ ਹੈ ਜੋ ਕਿਸੇ ਸੂਬੇ ਵੱਲੋਂ ਦੂਜੇ ਸੂਬੇ ਨੂੰ ਨਹਿਰ ਸੂਏ ਜਾਂ ਨਾਲਿਆਂ ਰਾਹੀਂ ਦਿੱਤਾ ਜਾਂਦਾ ਹੈ...ਸਿਮਰਜੀਤ ਬੈਂਸ ਨੇ ਕਿਹਾ ਕਿ ਅਕਾਲੀ ਦਲ ਭਾਜਪਾ ਅਤੇ ਕਾਂਗਰਸ ਵੱਲੋਂ ਸੂਬੇ ਦੇ ਵਿਕਾਸ ਲਈ ਕੋਈ ਕੰਮ ਨਹੀਂ ਕੀਤਾ ਗਿਆ ਸਗੋਂ ਇਨ੍ਹਾਂ ਨੇ ਮਿਲ ਕੇ ਲੋਕਾਂ ਨੂੰ ਮੂਰਖ ਬਣਾਇਆ ਹੈ..

Body:
Vo..1 ਤ੍ਰਿਪਤ ਰਜਿੰਦਰ ਬਾਜਵਾ ਵੱਲੋਂ ਨਹਿਰੀ ਪਾਣੀਆਂ ਤੇ ਦਿੱਤੇ ਪਿਆਰ ਨੂੰ ਲੈ ਕੇ ਸਿਮਰਜੀਤ ਬੈਂਸ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਬਾਜਵਾ ਸਾਹਿਬ ਲੋਕਾਂ ਨੂੰ ਬੇਵਕੂਫ ਨਾ ਬਣਾਉਣ, ਤ੍ਰਿਪਤ ਰਜਿੰਦਰ ਬਾਜਵਾ ਦਾ ਬਿਆਨ ਆਇਆ ਸੀ ਕਿ ਜੇਕਰ ਅਸੀਂ ਰਾਜਸਥਾਨ ਤੋਂ ਪਾਣੀ ਦੇ ਪੈਸੇ ਲਵਾਂਗੇ ਤਾਂ ਹਿਮਾਚਲ ਵੀ ਸਾਥੋਂ ਪਾਣੀ ਤੇ ਪੈਸੇ ਮੰਗੇਗਾ...ਜਿਸ ਤੇ ਬੈਂਸ ਨੇ ਕਿਹਾ ਹੈ ਕਿ ਕੁਦਰਤੀ ਪਾਣੀ ਨੂੰ ਰੁਪਏ ਰਿਪੇਰੀਅਨ ਤਕਨੀਕ ਰਾਹੀਂ ਦਿੱਤਾ ਜਾਂਦਾ ਹੈ ਅਤੇ ਕੁਦਰਤੀ ਪਾਣੀ ਦੇ ਕੋਈ ਪੈਸੇ ਨਹੀਂ ਹੁੰਦੇ...ਬੈਂਸ ਨੇ ਕਿਹਾ ਕਿ ਪੰਜਾਬ ਦੇ ਲੋਕ ਮੋਟਰਾਂ ਟਿਊਬਲਾਂ ਚਲਾ ਕੇ ਅਤੇ ਡੀਜ਼ਲ ਫੂਕ ਕੇ ਹਜ਼ਾਰਾਂ ਕਰੋੜ ਰੁਪਏ ਖਰਚ ਕਰਦੇ ਨੇ ਜਦੋਂ ਕਿ ਰਾਜਸਥਾਨ ਨੂੰ ਪੰਜਾਬ ਮੁਫ਼ਤ ਚ ਪਾਣੀ ਦੇ ਰਿਹਾ ਹੈ ਉਨ੍ਹਾਂ ਕਿਹਾ ਕਿ ਦਸ ਸਾਲ ਅਕਾਲੀ ਭਾਜਪਾ ਦੀ ਸਰਕਾਰ ਨੇ ਕੁਝ ਨਹੀਂ ਕੀਤਾ ਪਰ ਹੁਣ ਸੁਖਬੀਰ ਬਾਦਲ ਲੋਕ ਸਭਾ ਚ ਜਾ ਕੇ ਸਿਰਫ ਸਿਆਸਤ ਕਰ ਰਹੇ ਨੇ...ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਤ ਸਾਫ਼ ਨਹੀਂ ਹੈ..

Byte..ਸਿਮਰਜੀਤ ਬੈਂਸ

Conclusion:Clozing...ਜ਼ਿਕਰੇ ਖਾਸ ਹੈ ਕਿ ਬੀਤੇ ਦਿਨੀਂ ਸਿਮਰਜੀਤ ਬੈਂਸ ਵੱਲੋਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦੇ ਬਾਹਰ ਮੰਗ ਪੱਤਰ ਦੇਣ ਲਈ ਘਿਰਾਓ ਵੀ ਕੀਤਾ ਗਿਆ ਸੀ ਅਤੇ ਇਸ ਦੌਰਾਨ ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਵੀ ਛੱਡੀਆਂ ਗਈਆਂ ਸਨ..ਅਤੇ ਪੰਜਾਬ ਦੇ ਵਿੱਚ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਮੁੜ ਤੋਂ ਜਿਹੜੀ ਸਿਆਸਤ ਹੈ ਉਹ ਗਰਮਾਉਣ ਲੱਗੀ ਹੈ

ETV Bharat Logo

Copyright © 2025 Ushodaya Enterprises Pvt. Ltd., All Rights Reserved.