ਲੁਧਿਆਣਾ : ਲੁਧਿਆਣਾ ਦੇ ਸਿਵਿਲ ਲਾਈਨ ਸ਼ਮਸ਼ਾਨ ਵਿੱਚ ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿੱਚ ਲੱਗੇ ਸ਼ਿਵ ਲਿੰਗ ਤੋਂ ਚਾਂਦੀ ਦਾ ਸਵਾਸਤਿਕ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਵੀਡਿਉ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਇਕ ਸਖ਼ਸ਼ ਕਿਸੇ ਤਿੱਖੀ ਧਾਤੂ ਨਾਲ ਸ਼ਿਵ ਲਿੰਗ ਤੋਂ ਚਾਂਦੀ ਦਾ ਵਰਕ ਉਤਾਰ ਕੇ ਆਪਣੇ ਨਾਲ ਲਿਜਾਂਦਾ ਹੈ। ਹਾਲਾਂਕਿ ਇਸ ਦੌਰਾਨ ਮੰਦਰ ਵਿੱਚ ਕੁੱਝ ਸ਼ਰਧਾਲੂ ਵੀ ਮੌਜੂਦ ਹੁੰਦੇ ਹਨ ਪਰ ਉਨ੍ਹਾਂ ਦਾ ਧਿਆਨ ਹੀ ਇਸ ਵੱਲ ਨਹੀਂ ਜਾਂਦਾ, ਜਿਸ ਤੋਂ ਬਾਅਦ ਮੰਦਿਰ ਦੇ ਪ੍ਰਬੰਧਕਾਂ ਅਤੇ ਹਿੰਦੂ ਜਥੇਬੰਦੀ ਦੇ ਆਗੂਆਂ ਨੂੰ ਇਸ ਬਾਰੇ ਪਤਾ ਲੱਗਾ। ਜਿਸ ਦੀ ਸ਼ਿਕਾਇਤ ਦੇਣ ਓਹ ਲੁਧਿਆਣਾ ਦੇ ਡਵੀਜ਼ਨ ਨੰਬਰ 8 ਉੱਤੇ ਪਹੁੰਚੇ।
ਇਸ ਦੌਰਾਨ ਭਾਜਪਾ ਦੇ ਆਗੂ ਅਤੁਲ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਹੀ ਇਸ ਸਬੰਧੀ ਫੋਨ ਆਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕੈਮਰੇ ਚੈੱਕ ਕੀਤੇ ਤਾਂ ਹੈਰਾਨ ਰਹਿ ਗਏ। ਉਨ੍ਹਾਂ ਦੱਸਿਆ ਨਾ ਸਿਰਫ ਸ਼ਿਵ ਲਿੰਗ ਦੇ ਸਵਾਸਤਿਕ ਦੀ ਚੋਰੀ ਕੀਤੀ ਗਈ ਸਗੋਂ ਸ਼ਿਵ ਲਿੰਗ ਦੀ ਵੀ ਬੇਅਦਬੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਅੱਜ ਉਹ ਸ਼ਿਕਾਇਤ ਦਰਜ ਕਰਵਾਉਣ ਆਏ ਹਨ ਅਤੇ ਜਾਂਚ ਅਧਿਕਾਰੀਆਂ ਨੇ ਵਾਅਦਾ ਕੀਤਾ ਹੈ ਕਿ ਉਹ ਇਸ ਮਾਮਲੇ ਦੀ ਕਾਰਵਾਈ ਜਰੂਰ ਕਰਨਗੇ।
ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਏਸੀਪੀ ਹਰੀਸ਼ ਬਹਿਲ ਨੇ ਦੱਸਿਆ ਕਿ ਉਨ੍ਹਾਂ ਕੋਲ 8 ਨੰਬਰ ਡਵੀਜ਼ਨ ਤੋਂ ਮਾਮਲਾ ਸਾਹਮਣੇ ਆਇਆ ਦੀ ਮੰਦਰ ਵਿੱਚ ਸ਼ਿਵਲਿੰਗ ਦੀ ਬੇਅਦਬੀ ਕੀਤੀ ਗਈ ਹੈ ਅਤੇ ਕੋਈ ਸਮਾਨ ਵੀ ਚਾਂਦੀ ਦਾ ਚੋਰੀ ਕੀਤਾ ਗਿਆ ਹੈ। ਇਸ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਅਸੀਂ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਇਸ ਤੇ ਕਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਵਿਧਾਨਸਭਾ ਚੋਣਾਂ ’ਚ ਹੀ ਸੀ ਮੂਸੇਵਾਲਾ ਦੇ ਕਤਲ ਦੀ ਯੋਜਨਾ !