ਲੁਧਿਆਣਾ: ਨੂਰਵਾਲਾ ਰੋਡ 'ਤੇ ਸ਼ੁੱਕਵਾਰ ਸਵੇਰੇ 6 ਵਜੇ ਤੋਂ ਫ਼ਸੇ ਸਫ਼ਾਈ ਕਰਮਚਾਰੀ ਦੀ ਮੌਤ ਹੋ ਗਈ ਹੈ। ਸਫ਼ਾਈ ਕਰਮਚਾਰੀ ਨੂੰ ਲੱਗਭੱਗ 8 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਮ੍ਰਿਤ ਬਾਹਰ ਕੱਢਿਆ ਗਿਆ ਹੈ। ਦੱਸਣਯੋਗ ਹੈ ਕਿ ਸੀਵਰੇਜ ਕਰਮੀ ਸਵੇਰੇ ਆਪਣੇ 2 ਹੋਰ ਸਾਥੀਆਂ ਦੇ ਨਾਲ ਸੀਵਰੇਜ ਦੀ ਸਫ਼ਾਈ ਲਈ ਸੀਵਰੇਜ 'ਚ ਉਤਰੇ ਸਨ।
ਸਥਾਨਕ ਲੋਕਾਂ ਨੇ ਦੱਸਿਆ ਕਿ 2-3 ਕਰਮਚਾਰੀ ਸਫ਼ਾਈ ਮੁਲਾਜ਼ਮ ਨੂੰ ਕੱਢਣ ਲਈ ਅੰਦਰ ਗਏ ਸਨ, ਪਰ ਜਿਆਦਾ ਗੈਸ ਹੋਣ ਕਾਰਨ ਸਫ਼ਾਈ ਮੁਲਾਜ਼ਮ ਦਾ ਕੁਝ ਪਤਾ ਨਹੀਂ ਚੱਲਿਆ ਜਿਸ ਕਾਰਨ ਮੁਲਾਜ਼ਮ ਨੂੰ ਕੱਢਣ 'ਚ ਇੰਨੀ ਦੇਰੀ ਹੋ ਗਈ। ਸਫ਼ਾਈ ਕਰਮਚਾਰੀ ਯੂਨੀਅਨ ਨੇ ਲੁਧਿਆਣਾ ਕਾਰਪੋਰੇਸ਼ਨ ਦੀ ਲਾਪਰਵਾਹੀ ਨੂੰ ਇਸ ਘਟਨਾ ਦੀ ਜ਼ਿੰਮੇਵਾਰ ਦੱਸਿਆ ਹੈ। ਸਫ਼ਾਈ ਕਰਮਚਾਰੀ ਯੂਨੀਅਨ ਦੇ ਆਗੂ ਨੇ ਕਿਹਾ ਕਿ ਬਿਨਾਂ ਕਿਸੇ ਮਸ਼ੀਨਰੀ ਤੋਂ ਸਫ਼ਾਈ ਕਰਮਚਾਰੀਆਂ ਨੂੰ ਸੀਵਰੇਜ 'ਚ ਉਤਾਰ ਦਿੱਤਾ ਗਿਆ ਜਿਸ ਕਾਰਨ ਉਸ ਦੀ ਮੌਤ ਹੋਈ ਹੈ।