ਲੁਧਿਆਣਾ : ਸਵੇਰੇ ਤੜਕੇ ਮੁੱਲਾਂਪੁਰ ਦਾਖਾ ਦੇ ਪਿੰਡ ਸਵੱਦੀ ਕਲਾਂ ਵਿੱਚ 3 ਲੁਟੇਰਿਆਂ ਵਲੋਂ 8 ਮਿੰਟਾਂ ਵਿੱਚ ਏਟੀਐਮ (ATM) ਲੁੱਟ ਲਿਆ ਗਿਆ ਤੇ ਲੁਟੇਰੇ ਏਟੀਐਮ (ATM) ਨੂੰ ਗੈਸ ਕਟਰ ਨਾਲ ਕੱਟ ਕੇ 9 ਲੱਖ 74 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਇਸ ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਇਸ ਲੁੱਟ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਨੂੰ ਉਮੀਦ ਹੈ ਕਿ ਜਲਦੀ ਹੀ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਸ ਬਾਰੇ ਜਦੋ ਸੀਸੀਟੀਵੀ ਫੁਟੇਜ ਦੇਖਿਆ ਤਾਂ ਪਤਾ ਲੱਗਿਆ ਕਿ ਸਵੇਰੇ ਢਾਈ ਤਿੰਨ ਵਜੇ ਦੇ ਕਰੀਬ 2 ਲੁਟੇਰੇ ATM ਵਿੱਚ ਵੜੇ, ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ ਤੇ ਇਨਾਂ ਦਾ ਇੱਕ ਸਾਥੀ ਬਾਹਰ ਗੱਡੀ ਵਿੱਚ ਬੈਠਾ ਸੀ। ਏਟੀਐਮ (ATM) ਅੰਦਰ ਵੜੇ ਦੋਨੋਂ ਲੁਟੇਰਿਆਂ ਨੇ ਜਿਥੇ ਪਹਿਲਾਂ CCTV ਕੈਮਰੇ 'ਤੇ ਸਪਰੇਅ ਕੀਤਾ, ਉਥੇ ਹੀ 8 ਮਿੰਟਾਂ ਵਿੱਚ ਏਟੀਐਮ (ATM) ਨੂੰ ਗੈਸ ਕਟਰ ਨਾਲ ਕੱਟ ਕੇ 9 ਲੱਖ 74 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਦੇਸ਼ ਵਿਰੋਧੀ ਕਹਿਣ ‘ਤੇ ਕਾਂਗਰਸ ਤੇ ਅਕਾਲੀਆਂ ਦਾ ਭਾਜਪਾ ਨੂੰ ਠੋਕਵਾਂ ਜਵਾਬ
ਇਸ ਮੌਕੇ ਬੈਂਕ ਮੈਨੇਜਰ ਨੇ ਕਿਹਾ ਕਿ ਇਸ ATM ਨੂੰ ਇਕ ਵਾਰ ਪਹਿਲਾਂ ਵੀ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਸ ਸਮੇਂ ਬਚਾਅ ਹੋ ਗਿਆ ਸੀ ਤੇ ਇਸ ਏਟੀਐਮ (ATM) ਵਿਚ ਕੋਈ ਸਕਿਊਰਿਟੀ ਗਾਰਡ ਵੀ ਨਹੀਂ ਹੈ। ਜਿਸ ਕਰਕੇ ਬੜੀ ਆਸਾਨੀ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਇਹ ਵੀ ਪੜ੍ਹੋ : ਕਿਸਾਨਾਂ ਪ੍ਰਤੀ ਸੁਪਰੀਮ ਕੋਰਟ ਦੀ ਨਰਮੀ, ਕਿਹਾ ਪਰਾਲੀ ਇਕੱਲਾ ਨਹੀਂ ਹੋਰ ਵੀ ਹੈ ਪ੍ਰਦੂਸ਼ਣ ਦੇ ਕਾਰਣ
ਇਸ ਬਾਰੇ ਜਦੋ SPD ਬਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਵਾਰਦਾਤ ਨੂੰ ਕਿਸੇ ਭੇਤੀ ਨੇ ਹੀ ਅੰਜਾਮ ਦਿੱਤਾ ਹੈ ਤੇ ਪੁਲਿਸ ਦੀਆਂ ਸਾਰੀਆਂ ਟੀਮਾਂ ਇਸ ਮਾਮਲੇ ਦੀ ਬੜੀ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ ਤੇ ਉਮੀਦ ਹੈ ਕਿ ਜਲਦੀ ਹੀ ਇਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : Padma Shri: 93 ਵਰ੍ਹਿਆਂ ਦੇ ਪ੍ਰੋ. ਕਰਤਾਰ ਸਿੰਘ ਨੂੰ ਮਿਲਿਆ ਪਦਮ ਸ੍ਰੀ ਐਵਾਰਡ, ਕਿਹਾ...