ETV Bharat / city

ਲੁਧਿਆਣਾ 'ਚ ਲੋਹੜੀ ਮੌਕੇ ਮੀਂਹ ਪੈਣ ਕਾਰਨ ਪਤੰਗਬਾਜ਼ ਨਿਰਾਸ਼ ਪਰ ਕਬੂਤਰਬਾਜ਼ ਖੁਸ਼

author img

By

Published : Jan 13, 2020, 10:48 PM IST

ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਅੱਜ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਲੋਹੜੀ 'ਤੇ ਲਗਾਤਾਰ ਮੀਂਹ ਪੈਣ ਕਾਰਨ ਜਿਥੇ ਇੱਕ ਪਾਸੇ ਪਤੰਗਬਾਜ਼ ਮੀਂਹ ਕਾਰਨ ਨਿਰਾਸ਼ ਨਜ਼ਰ ਆਏ, ਉਥੇ ਹੀ ਦੂਜੇ ਪਾਸੇ ਕਬੂਤਰ ਪਾਲਣ ਵਾਲੇ ਲੋਕ ਬੇਹੱਦ ਖੁਸ਼ ਨਜ਼ਰ ਆਏ।

ਲੋਹੜੀ ਮੌਕੇ ਮੀਂਹ ਪੈਣ ਕਾਰਨ ਪਤੰਗਬਾਜ਼ ਨਿਰਾਸ਼,ਪਰ ਕਬੂਤਰਬਾਜ਼ ਖੁਸ਼

ਲੁਧਿਆਣਾ: ਲੋਹੜੀ ਮੌਕੇ ਨੌਜਵਾਨਾਂ ਵੱਲੋਂ ਜਮ ਕੇ ਪਤੰਗਬਾਜ਼ੀ ਕੀਤੀ ਜਾਂਦੀ ਹੈ ਪਰ ਸਵੇਰੇ ਤੋਂ ਲਗਾਤਾਰ ਮੀਂਹ ਪੈਣ ਕਾਰਨ ਪੰਤਗਬਾਜ਼ ਬੇਹਦ ਨਿਰਾਸ਼ ਨਜ਼ਰ ਆਏ। ਜਿਥੇ ਇੱਕ ਪਾਸੇ ਪਤੰਗ ਨਾ ਉਢਾ ਸਕਣ ਕਾਰਨ ਕਈ ਲੋਕਾਂ ਨਾਖੁਸ਼ ਵਿਖਾਈ ਦੇ ਰਹੇ ਸਨ, ਉਥੇ ਹੀ ਕੁੱਝ ਲੋਕ ਮੀਂਹ ਪੈਣ ਨਾਲ ਖੁਸ਼ ਨਜ਼ਰ ਆਏ।

ਸਥਾਨਕ ਲੋਕਾਂ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤਿਉਹਾਰ ਮੌਕੇ ਪਤੰਗਬਾਜ਼ੀ ਕਰਨ ਲਈ ਕਈ ਲੋਕ ਚਾਈਨਾ ਡੋਰ ਦੀ ਵਰਤੋਂ ਕਰਦੇ ਹਨ, ਜੋ ਕਿ ਪੰਛੀਆਂ, ਜਾਨਵਰਾਂ ਸਣੇ ਲੋਕਾਂ ਲਈ ਬੇਹਦ ਖ਼ਤਰਨਾਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਾਬੰਦੀ ਲਗਾਏ ਜਾਣ ਮਗਰੋਂ ਵੀ ਕੁੱਝ ਦੁਕਾਨਦਾਰ ਮੁਨਾਫਾ ਕਮਾਉਣ ਲਈ ਚਾਈਨਾ ਡੋਰ ਵੇਚਦੇ ਹਨ ਜੋ ਕਿ ਗ਼ਲਤ ਹੈ। ਉਨ੍ਹਾਂ ਕਿਹਾ ਕਿ ਮੀਂਹ ਪੈਣ ਨਾਲ ਲੋਕ ਆਪਣੇ ਪਰਿਵਾਰ ਨਾਲ ਲੋਹੜੀ ਦਾ ਆਨੰਦ ਮਾਣ ਸਕਣਗੇ ਅਤੇ ਪਤੰਗਬਾਜ਼ੀ ਨਾ ਹੋਣ ਕਾਰਨ ਚਾਈਨਾ ਡੋਰ ਤੋਂ ਪੰਛੀਆਂ ਨੂੰ ਰਾਹਤ ਮਿਲੀ ਹੈ।

ਇਸ ਬਾਰੇ ਜਦ ਕਬੂਤਰ ਪਾਲਣ ਵਾਲੇ ਕੁੱਝ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਮੀਂਹ ਪੈਣ ਕਾਰਨ ਬੇਹਦ ਖੁਸ਼ ਨਜ਼ਰ ਆਏ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਮੌਸਮ 'ਚ ਪਤੰਗਬਾਜ਼ੀ ਲਈ ਵਰਤੀ ਜਾਣ ਵਾਲੀ ਚਾਈਨਾ ਡੋਰ ਨਾਲ ਪੰਛੀਆਂ ਨੂੰ ਬੇਹਦ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਦੱਸਿਆ ਕਿ ਚਾਈਨਾ ਡੋਰ 'ਚ ਉਲਝਣ ਕਾਰਨ ਕਈ ਵਾਰ ਕਬੂਤਰਾਂ ਦੀ ਜਾਨ ਚਲੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਦੌਰਾਨ ਚਾਈਨਾ ਡੋਰ ਕਾਰਨ ਉਨ੍ਹਾਂ ਦੇ ਕਈ ਕਬੂਤਰ ਜ਼ਖਮੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ ਮੀਂਹ ਪੈਣ ਕਾਰਨ ਹਾਲਾਂਕਿ ਲੋਕਾਂ ਨੇ ਪਤੰਗ ਘੱਟ ਉਡਾਏ ਨੇ ਪਰ ਫਿਰ ਵੀ ਕੁਝ ਲੋਕ ਪਤੰਗ ਉਡਾ ਰਹੇ ਨੇ ਜਿਸ ਕਾਰਨ ਉਹ ਹੁਣ ਕਈ ਦਿਨਾਂ ਤੱਕ ਕਬੂਤਰਾਂ ਨੂੰ ਬਾਹਰ ਨਹੀਂ ਕੱਢਣਗੇ ਤਾਂ ਜੋ ਪੰਛੀਆਂ ਨੂੰ ਚਾਈਨਾ ਡੋਰ ਤੋਂ ਬਚਾਈਆ ਜਾ ਸਕੇ।

Intro:Hl..ਲੁਧਿਆਣਾ ਚ ਲੋਹੜੀ ਮੌਕੇ ਮੀਂਹ ਪੈਣ ਕਾਰਨ ਪਤੰਗਬਾਜ਼ ਨਿਰਾਸ਼ ਪਰ ਕਬੂਤਰਬਾਜ਼ ਖੁਸ਼..

Anchor..ਲੁਧਿਆਣਾ ਦੇ ਵਿੱਚ ਲੋਹੜੀ ਮੌਕੇ ਜੰਮ ਕੇ ਪਤੰਗਬਾਜ਼ੀ ਹੁੰਦੀ ਹੈ ਅਤੇ ਇਸ ਦੌਰਾਨ ਕਈ ਲੋਕ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵੀ ਖੁੱਲ੍ਹ ਕੇ ਵਰਤੋਂ ਕਰਦੇ ਨੇ ਜਿਸ ਨਾਲ ਨਾ ਸਿਰਫ਼ ਇਨਸਾਨ ਜ਼ਖ਼ਮੀ ਹੁੰਦੇ ਨੇ ਸਗੋਂ ਅਸਮਾਨ ਦੇ ਵਿੱਚ ਉਡਾਰੀਆਂ ਲਾਉਣ ਵਾਲੇ ਪੰਛੀ ਵੀ ਇਸ ਖਤਰਨਾਕ ਡੋਰ ਦਾ ਸ਼ਿਕਾਰ ਹੋ ਜਾਂਦੇ ਨੇ ਅਤੇ ਗੰਭੀਰ ਜ਼ਖ਼ਮੀ ਹੋਣ ਦੇ ਨਾਲ ਮੌਤ ਦੇ ਮੂੰਹ ਚ ਵੀ ਚਲੇ ਜਾਂਦੇ ਨੇ ਪਰ ਲੋਹੜੀ ਮੌਕੇ ਹੀ ਦੇ ਵਿੱਚ ਜੰਮ ਕੇ ਮੀਂਹ ਪੈਣ ਕਾਰਨ ਜਿੱਥੇ ਅੱਜ ਪਤੰਗਬਾਜ਼ ਨਿਰਾਸ਼ ਨਜ਼ਰ ਆਈ ਉੱਥੇ ਹੀ ਕਬੂਤਰਬਾਜ਼ ਕਾਫੀ ਖੁਸ਼ ਵਿਖਾਈ ਦਿੱਤੇ..
Body:
Vo..1 ਕਬੂਤਰ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਚਾਈਨਾ ਡੋਰ ਦੇ ਵਿੱਚ ਉਲਝਣ ਕਾਰਨ ਕਈ ਵਾਰ ਕਬੂਤਰਾਂ ਦੀ ਜਾਨ ਚਲੀ ਜਾਂਦੀ ਹੈ ਉਨ੍ਹਾਂ ਕਿਹਾ ਕਿ ਕਈ ਕਬੂਤਰ ਜ਼ਖ਼ਮੀ ਵੀ ਹੋ ਚੁੱਕੇ ਨੇ..ਉਨ੍ਹਾਂ ਕਿਹਾ ਕਿ ਅੱਜ ਮੀਂਹ ਪੈਣ ਕਾਰਨ ਹਾਲਾਂਕਿ ਲੋਕਾਂ ਨੇ ਪਤੰਗ ਘੱਟ ਉਡਾਏ ਨੇ ਪਰ ਫਿਰ ਵੀ ਕੁਝ ਲੋਕ ਪਤੰਗ ਉਡਾ ਰਹੇ ਨੇ ਜਿਸ ਕਾਰਨ ਉਹ ਹੁਣ ਕਈ ਦਿਨਾਂ ਤੱਕ ਕਬੂਤਰਾਂ ਨੂੰ ਬਾਹਰ ਨਹੀਂ ਕੱਢਣਗੇ..

Byte...ਕਬੂਤਰ ਉਡਾਉਣ ਵਾਲੇ

Vo..2 ਉਧਰ ਦੂਜੇ ਪਾਸੇ ਆਮ ਲੋਕਾਂ ਨੇ ਵੀ ਕਿਹਾ ਹੈ ਕਿ ਅੱਜ ਮੀਂਹ ਪੈਣ ਨਾਲ ਚਾਈਨਾ ਡੋਰ ਨਾਲ ਜ਼ਖਮੀ ਹੋਣ ਵਾਲੇ ਲੋਕ ਜਿੱਥੇ ਬੱਚੇ ਨੇ ਉੱਥੇ ਹੀ ਵੱਡੀ ਤਦਾਦ ਚ ਪੰਛੀ ਵੀ ਬੱਚੇ ਨੇ..ਉਨ੍ਹਾਂ ਕਿਹਾ ਕਿ ਅੱਜ ਕੁਦਰਤ ਨੇ ਹੀ ਆਪਣਾ ਰੰਗ ਵਿਖਾਇਆ ਹੈ...ਇਕ ਲੋਕਾਂ ਨੇ ਕਿਹਾ ਹੈ ਕਿ ਚਾਈਨਾ ਡੋਰ ਡੋਰ ਦੀ ਵਰਤੋਂ ਕਰਨ ਵਾਲਿਆਂ ਲਈ ਅੱਜ ਸਹੀ ਹੋਇਆ...

Byte...ਲੁਧਿਆਣਾ ਵਾਸੀConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.