ਲੁਧਿਆਣਾ:ਪੰਜਾਬ ਵਿੱਚ ਪਿਛਲੇ ਸਾਲ ਕੋਲੇ ਦੀ ਕਮੀ (coal shortage in punjab)ਕਰਕੇ ਵੱਡੇ ਵੱਡੇ ਕੱਟਾਂ ਕਾਰਨ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਸੀ ਅਤੇ ਲੁਧਿਆਣਾ ਦੀ ਇੰਡਸਟਰੀ ਵੀ ਪੂਰੇ ਇੱਕ ਹਫ਼ਤੇ ਲਈ ਠੱਪ ਰਹੀ ਸੀ ਮਾਰਚ ਵਿੱਚ ਇੱਕ ਦਮ ਵਧੀ ਗਰਮੀ ਅਤੇ ਕੋਲੇ ਦੀ ਕਮੀ ਕਰਕੇ ਪੰਜਾਬ ਵਿੱਚ ਇੱਕ ਵਾਰ ਮੁੜ ਤੋਂ ਬਿਜਲੀ ਸੰਕਟ ਪੈਦਾ ਹੋਣ ਦੇ ਆਸਾਰ ਲੱਗ ਰਹੇ ਹਨ।
ਬੀਤੇ ਮਹੀਨੇ ਹੀ ਪੀਐੱਸਪੀਸੀਐੱਲ ਵੱਲੋਂ ਗਰਮੀਆਂ ਦੇ ਦੌਰਾਨ ਅੱਠ ਘੰਟੇ ਬਿਜਲੀ ਕੱਟ ਲਾਉਣ ਸਬੰਧੀ ਸਰਕਾਰ ਨੂੰ ਪੱਤਰ ਲਿਖਿਆ ਗਿਆ ਸੀ ਅਤੇ ਹੁਣ ਇੱਕ ਦਮ ਗਰਮੀ ਵਧਣ ਕਰਕੇ ਪੰਜਾਬ ਵਿੱਚ ਬਿਜਲੀ ਦੀ ਖਪਤ ਵੀ ਵਧਦੀ ਹੈ ਕੋਲੇ ਦੀ ਵੱਡੀ ਕਮੀ ਕਰਕੇ ਬਿਜਲੀ ਗਰਿੱਡ ਪਹਿਲਾਂ ਹੀ ਸੰਕਟ (punjab faces coal shortage, causes electricity crisis)ਵਿਚ ਚੱਲ ਰਹੇ ਨੇ ਜਿਸ ਕਰਕੇ ਹੁਣ ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੱਗੇ ਪੰਜਾਬ ਦੀ ਇੰਡਸਟਰੀ ਅਤੇ ਲੋਕਾਂ ਨੂੰ 24 ਘੰਟੇ ਬਿਜਲੀ (24 hour electricity)ਮੁਹੱਈਆ ਕਰਵਾਉਣਾ ਇੱਕ ਵੱਡਾ ਚੈਲੰਜ ਬਣ ਗਿਆ ਹੈ (electricity to industry at lower cost is big challenge)।
ਕੋਲੇ ਦੀ ਕਮੀ ਅਤੇ ਵਧਦੀ ਗਰਮੀ
ਦੇਸ਼ ਭਰ ਵਿੱਚ ਲਗਾਤਾਰ ਗਰਮੀ ਦਾ ਪ੍ਰਕੋਪ ਜਾਰੀ ਹੈ ਮਾਰਚ ਮਹੀਨੇ ਅੰਦਰ ਹੀ ਪਾਰਾ 36 ਡਿਗਰੀ ਤੋਂ ਪਾਰ ਚਲਾ ਗਿਆ ਹੈ ਇੰਨਾ ਹੀ ਨਹੀਂ ਦੇਸ਼ ਪਰਤ ਵਿੱਚ ਕੋਲੇ ਦਾ ਵੱਡਾ ਸੰਕਟ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਸਰਕਾਰੀ ਥਰਮਲ ਪਲਾਂਟਾਂ ਰੋਪੜ ਅਤੇ ਲਹਿਰਾ ਮੁਹੱਬਤ ਵਿੱਚ 18-18 ਦਿਨ ਦਾ ਹੀ ਕੋਲਾ ਬਚਿਆ ਹੈ ਜਦਕਿ ਗੋਇੰਦਵਾਲ ਸਾਹਿਬ ਚ ਦੋ ਦਿਨ ਦਾ ਅਤੇ ਰਾਜਪੁਰਾ ਪਲਾਂਟ ਦੇ ਅੰਦਰ 7 ਦਿਨ ਦਾ ਹੀ ਕੋਲੇ ਦਾ ਸਟਾਕ ਬਚਿਆ ਹ।
ਇਸ ਤੋਂ ਉਲਟ ਨਿਯਮਾਂ ਦੇ ਮੁਤਾਬਕ ਹਰ ਪਲਾਂਟ ਦੇ ਵਿੱਚ ਘੱਟੋ ਘੱਟ 25-30 ਦਿਨ ਦਾ ਕੋਲਾ ਹੋਣਾ ਜ਼ਰੂਰੀ ਹੈ ਕੋਲੇ ਦੇ ਇਸ ਸੰਕਟ ਕਰਕੇ ਤਲਵੰਡੀ ਸਾਬੋ ਤੇ ਗੋਇੰਦਵਾਲ ਵਲੋਂ ਆਪਣੇ ਯੂਨਿਟ ਬੰਦ ਕਰ ਦਿੱਤੇ ਗਏ ਨੇ ਜਦਕਿ ਰੋਪੜ ਦੇ ਚਾਰ ਯੂਨਿਟਾਂ ਚੋਂ ਸਿਰਫ ਦੋ ਅਤੇ ਲਹਿਰਾ ਮੁਹੱਬਤ ਦਾ ਸਿਰਫ ਇਕੋ ਹੀ ਯੂਨਿਟ ਚਾਲੂ ਹੈ ਪੰਜਾਬ ਦੀ ਪਾਵਰਕੌਮ ਨੂੰ ਆਪਣੇ ਪ੍ਰਾਜੈਕਟਾਂ ਤੋਂ ਫਿਲਹਾਲ 3578 ਮੈਗਾਵਾਟ ਬਿਜਲੀ ਦੀ ਹੀ ਸਪਲਾਈ ਹੋ ਰਹੀ ਹੈ।
ਜਦਕਿ ਇਸ ਦੇ ਉਲਟ ਪੰਜਾਬ ਵਿੱਚ ਬਿਜਲੀ ਦੀ ਮੰਗ ਇਨ੍ਹਾਂ ਦਿਨਾਂ ਅੰਦਰ 6200 ਮੈਗਾਵਾਟ ਤੋਂ ਵੀ ਉੱਤੇ ਚਲੀ ਗਈ ਹੈ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪਾਵਰਕੌਮ ਵੱਲੋਂ ਬੀਤੇ ਦਿਨੀਂ 2700 ਮੈਗਾਵਾਟ ਬਿਜਲੀ ਸੱਤ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਬਾਹਰੋਂ ਖਰੀਦੀ ਗਈ ਹੈ।
ਆਮ ਆਦਮੀ ਪਾਰਟੀ ਦੀ ਗਾਰੰਟੀ
ਆਮ ਆਦਮੀ ਪਾਰਟੀ ਦੇ ਕੇਜਰੀਵਾਲ ਨੇ ਪੰਜਾਬ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਹੀ ਹਰ ਘਰ ਨੂੰ 300 ਯੂਨਿਟ ਪ੍ਰਤੀ ਮਹੀਨਾ ਦਾ ਦਾਅਵਾ ਕੀਤਾ ਸੀ ਅਤੇ ਇੱਕ ਅਪ੍ਰੈਲ ਤੋਂ ਉਸ ਨੂੰ ਲਾਗੂ ਕਰਨ ਦੀਆਂ ਗੱਲਾਂ ਵੀ ਕਹੀਆਂ ਜਾ ਰਹੀਆਂ ਨੇ ਪਰ ਪੰਜਾਬ ਵਿਚ ਹੁਣ ਤੋਂ ਹੀ ਬਿਜਲੀ ਦਾ ਵੱਡਾ ਸੰਕਟ ਪੈਦਾ ਹੋ ਗਿਆ ਹੈ ਇਨ੍ਹਾਂ ਹੀ ਨਹੀਂ ਕੇਜਰੀਵਾਲ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਇੰਡਸਟਰੀ ਨੂੰ 24 ਘੰਟੇ 5 ਰੁਪਏ ਬਿਜਲੀ ਦਿੱਤੀ ਜਾਵੇਗੀ।
ਦੂਜੇ ਪਾਸੇ ਇੰਡਸਟਰੀ ਦੇ ਵਿਚ ਹੁਣ ਤੋਂ ਹੀ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਚੁੱਕੇ ਨੇ ਲੁਧਿਆਣਾ ਵਿਸ਼ਵਕਰਮਾ ਇੰਡਸਟਰੀ ਦੇ ਐਮਡੀ ਨੇ ਕਿਹਾ ਕਿ ਸਾਨੂੰ ਉਮੀਦ ਤਾਂ ਬਹੁਤ ਹੈ ਕਿ ਆਮ ਆਦਮੀ ਪਾਰਟੀ ਕੋਈ ਨਾ ਕੋਈ ਹੱਲ ਜ਼ਰੂਰ ਕਰੇਗੀ ਪਰ ਹਾਲੇ ਸਰਕਾਰ ਨੂੰ ਦੋ ਤਿੰਨ ਮਹੀਨੇ ਦਾ ਸਮਾਂ ਲੱਗ ਸਕਦਾ ਹੈ..
ਸਨਅਤਕਾਰਾਂ ਦੀਆ ਵਧਦੀਆਂ ਚਿੰਤਾਵਾਂ
ਲੁਧਿਆਣਾ ਦੇ ਸਨਅਤਕਾਰਾਂ ਨੇ ਕਿਹਾ ਹੈ ਕਿ ਕੋਲੇ ਦੀ ਕਮੀ ਕਰਕੇ ਬਿਜਲੀ ਸੰਕਟ ਪੰਜਾਬ ਦੇ ਵਿੱਚ ਜੋ ਆਉਂਦੇ ਦਿਨਾਂ ਅੰਦਰ ਪੈਦਾ ਹੋਣ ਵਾਲਾ ਹੈ ਉਹ ਲੋਕਾਂ ਲਈ ਵੱਡੀ ਸਿਰਦਰਦੀ ਬਣ ਸਕਦਾ ਹੈ ਉਨ੍ਹਾਂ ਨੇ ਕਿਹਾ ਕਿ ਇੰਡਸਟਰੀ ਨੂੰ ਬਿਜਲੀ ਦੀ ਬੇਹੱਦ ਲੋੜ ਹੈ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਉਹ ਇੰਡਸਟਰੀ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਹਾਲੇ ਨਵੀਂ ਨਵੀਂ ਬਣੀ ਹੈ ਹੋ ਸਕਦਾ ਹੈ ਕਿ ਜੋ ਉਨ੍ਹਾਂ ਨੇ ਵਾਅਦੇ ਕੀਤੇ ਹਨ ਉਹ ਪੂਰੇ ਕਰੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਪਰ ਸਰਕਾਰ ਨੂੰ ਟਰੈਕ ਤੇ ਆਉਣ ਲਈ ਥੋੜ੍ਹਾ ਸਮਾਂ ਲੱਗੇਗਾ ਉਨ੍ਹਾਂ ਨੇ ਵੀ ਕਿਹਾ ਕਿ ਪੰਜਾਬ ਵਿਚ ਹਮੇਸ਼ਾ ਹੀ ਸਰਕਾਰ ਕੇਂਦਰ ਤੋਂ ਉਲਟੀ ਬਣਦੀ ਰਹੀ ਹੈ ਹੁਣ ਕੇਂਦਰ ਵਿੱਚ ਭਾਜਪਾ ਜਦੋਂ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਹੈ ਅਜਿਹੇ ਚ ਤਾਲਮੇਲ ਹੋਣਾ ਬਹੁਤ ਮੁਸ਼ਕਿਲ ਹੈ।
ਵਿਰੋਧੀਆਂ ਦੇ ਨਿਸ਼ਾਨੇ ’ਤੇ ਆਪ
ਉੱਧਰ ਦੂਜੇ ਪਾਸੇ ਬਿਜਲੀ ਦੇ ਕੱਟ ਸ਼ੁਰੂ ਹੁੰਦਿਆਂ ਹੀ ਵਿਰੋਧੀਆਂ ਦੇ ਨਿਸ਼ਾਨੇ ਤੇ ਆਮ ਆਦਮੀ ਪਾਰਟੀ ਆ ਗਈ ਹੈ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਜੇਕਰ ਆਮ ਆਦਮੀ ਪਾਰਟੀ ਨੇ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਹੈ ਤਾਂ ਉਹ ਪੂਰਾ ਕਰਨਾ ਹੀ ਹੋਵੇਗਾ ਉਨ੍ਹਾਂ ਕਿਹਾ ਭਾਵੇਂ 300 ਯੂਨਿਟ ਹੀ ਮਹੀਨੇ ਦੇ ਮਿਲਣ ਪਰ ਮੁਫ਼ਤ ਦੇਣੇ ਹੀ ਪੈਣਗੇ ਉਨ੍ਹਾਂ ਕਿਹਾ ਕਿ ਬਿਜਲੀ ਦੇ ਘੱਟ ਹੋਣ ਤੋਂ ਹੀ ਲੱਗਣੇ ਸ਼ੁਰੂ ਹੋ ਗਏ ਨੇ ਉੱਧਰ ਦੂਜੇ ਪਾਸੇ ਭਾਜਪਾ ਦੇ ਬੁਲਾਰੇ ਅਨਿਲ ਸਰੀਨ ਨੇ ਵੀ ਮੁਫ਼ਤ ਬਿਜਲੀ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀਂ ਲਿਆ।
ਇਹ ਵੀ ਪੜ੍ਹੋ:ਨਿਯੁਕਤੀ ਪੱਤਰ ਲਈ ਸੀਐਮ ਨੂੰ ਮਿਲਣਗੇ ਪੁਲਿਸ ਭਰਤੀ ਦੇ ਉਮੀਦਵਾਰ