ETV Bharat / city

'ਕੈਪਟਨ ਦੀਆਂ ਸਿਫਤਾਂ 'ਚ ਲੱਗੇ ਫਲੈਕਸ ਕਰਕੇ ਹੋਈ ਜਨਤਾ ਦੇ ਪੈਸਿਆਂ ਦੀ ਬਰਬਾਦੀ'

author img

By

Published : Sep 24, 2021, 8:30 PM IST

ਕਰੀਬ ਇੱਕ ਯੂਨੀਪੋਲ 'ਤੇ ਇਕ ਮਹੀਨੇ ਲਈ ਆਪਣਾ ਵਿਗਿਆਪਨ ਲਾਉਣ ਦਾ ਖਰਚਾ ਸੀ। ਆਰਟੀਆਈ ਐਕਟੀਵਿਸਟ (RTI activist) ਕੀਮਤੀ ਰਾਵਲ ਨੇ ਇਹ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ (Punjab Government) ਵੱਲੋਂ ਲੁਧਿਆਣਾ ਵਿੱਚ ਹੀ ਕੁੱਲ 100 ਯੂਨੀਪੋਲਾਂ 'ਤੇ ਆਪਣੇ ਵਿਗਿਆਪਨ ਲਗਾਏ ਗਏ ਸਨ। ਜਿਸ ਦਾ ਮਹੀਨੇਵਾਰ ਖਰਚਾ ਹੀ ਲੱਖਾਂ ਕਰੋੜਾਂ ਰੁਪਏ ਤੱਕ ਪਹੁੰਚ ਜਾਂਦਾ ਹੈ ਅਤੇ ਉਨ੍ਹਾਂ ਕਿਹਾ ਕਿ ਇਹ ਜਨਤਾ ਦਾ ਪੈਸਾ ਜਿਸ ਨੂੰ ਬਰਬਾਦ ਕੀਤਾ ਗਿਆ ਹੈ।

ਕੈਪਟਨ ਦੀਆਂ ਸਿਫਤਾਂ
ਕੈਪਟਨ ਦੀਆਂ ਸਿਫਤਾਂ

ਲੁਧਿਆਣਾ: ਪੰਜਾਬ ਵਿਧਾਨ ਸਭਾ ਚੋਣਾਂ (Punjab Vidhan Sabha Election) ਆਉਣ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਸਤੀਫਾ ਦੇ ਦਿੱਤਾ ਗਿਆ ਅਤੇ ਪੰਜਾਬ ਦਾ ਨਵਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਗਿਆ ਹੈ। ਜਿਸ ਪਿੱਛੋਂ ਹੁਣ ਪੰਜਾਬ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਹਟਵਾਏ ਜਾ ਰਹੇ ਹਨ। ਭਾਵੇਂ ਉਹ ਯੂਨੀਪੋਲਾਂ 'ਤੇ ਲੱਗੇ ਸਨ ਭਾਵੇਂ ਬੱਸਾਂ 'ਤੇ ਜਾਂ ਫਿਰ ਹੋਰ ਜਨਤਕ ਥਾਵਾਂ 'ਤੇ। ਲੁਧਿਆਣਾ ਵਿੱਚ ਲਗਪਗ 100 ਯੂਨੀਪੋਲਾਂ 'ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀਆਂ ਪ੍ਰਾਪਤੀਆਂ ਦੇ ਵੱਡੇ-ਵੱਡੇ ਹੋਰਡਿੰਗ ਲੱਗੇ ਹੋਏ ਸਨ, ਜਿਨ੍ਹਾਂ ਚੋਂ ਇਕ ਫਲੈਕਸ ਦਾ ਖਰਚਾ 5000 ਤੋਂ 10,000 ਰੁਪਏ ਹੈ ਅਤੇ 1 ਦਿਨ ਯੂਨੀਪੋਲ 'ਤੇ ਐਡ ਲਵਾਉਣ ਦਾ ਖਰਚਾ ਵੀ 5000 ਰੁਪਏ ਹੈ।

ਕੁੱਲ ਮਿਲਾ ਕੇ ਇੱਕ ਲੱਖ ਰੁਪਏ ਦੇ ਕਰੀਬ ਇਕ ਯੂਨੀਪੋਲ 'ਤੇ ਇਕ ਮਹੀਨੇ ਲਈ ਆਪਣਾ ਵਿਗਿਆਪਨ ਲਾਉਣ ਦਾ ਖਰਚਾ ਸੀ। ਆਰਟੀਆਈ ਐਕਟੀਵਿਸਟ ਕੀਮਤੀ ਰਾਵਲ ਨੇ ਇਹ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਵਿੱਚ ਹੀ ਕੁੱਲ 100 ਯੂਨੀਪੋਲਾਂ 'ਤੇ ਆਪਣੇ ਵਿਗਿਆਪਨ ਲਗਾਏ ਗਏ ਸਨ। ਜਿਸ ਦਾ ਮਹੀਨੇਵਾਰ ਖਰਚਾ ਹੀ ਲੱਖਾਂ ਕਰੋੜਾਂ ਰੁਪਏ ਤੱਕ ਪਹੁੰਚ ਜਾਂਦਾ ਹੈ ਅਤੇ ਉਨ੍ਹਾਂ ਕਿਹਾ ਕਿ ਇਹ ਜਨਤਾ ਦਾ ਪੈਸਾ ਜਿਸ ਨੂੰ ਬਰਬਾਦ ਕੀਤਾ ਗਿਆ ਹੈ।

'ਕੈਪਟਨ ਦੀਆਂ ਸਿਫਤਾਂ

ਜਨਤਾ ਦਾ ਕਰੋੜਾਂ ਰੁਪਿਆ ਟੈਕਸਾਂ ਦਾ ਹੋਇਆ ਬਰਬਾਦ : ਆਰ.ਟੀ.ਆਈ. ਐਕਟੀਵਿਸਟ

ਆਰਟੀਆਈ ਐਕਟੀਵਿਸਟ ਕੀਮਤੀ ਰਾਵਲ ਨੇ ਦੱਸਿਆ ਕਿ ਵਿਅਕਤੀ ਜਦੋਂ ਸਵੇਰੇ ਉੱਠਦਾ ਹੈ ਤਾਂ ਉਸ ਵੱਲੋਂ ਸਰਕਾਰ ਨੂੰ ਅਸਿੱਧੇ ਤੌਰ 'ਤੇ ਟੈਕਸ ਦੇਣ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਟੈਕਸ ਦਾ ਪੈਸਾ ਲੋਕਾਂ ਦੇ ਕੰਮਾਂ 'ਤੇ ਵਿਕਾਸ ਲਈ ਸ਼ਹਿਰ ਦੇ ਵਿਕਾਸ ਲਈ ਮੁੱਢਲੀਆਂ ਸਹੂਲਤਾਂ ਪੂਰੀਆਂ ਕਰਨ ਲਈ ਲਾਇਆ ਜਾਣਾ ਚਾਹੀਦਾ ਹੈ ਪਰ ਇਸ ਦੇ ਉਲਟ ਕੈਪਟਨ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਣ ਲਈ ਵੱਡੇ-ਵੱਡੇ ਹੋਰਡਿੰਗ-ਪੋਸਟਰ ਪੂਰੇ ਪੰਜਾਬ ਭਰ 'ਚ ਲਗਵਾਏ ਪਰ ਜਦੋਂ ਮੁੱਖ ਮੰਤਰੀ ਦਾ ਤਖ਼ਤਾ ਪਲਟਿਆ ਤਾਂ ਚੰਨੀ ਨਵੇਂ ਮੁੱਖ ਮੰਤਰੀ ਬਣੇ ਜਿਸ ਤੋਂ ਬਾਅਦ ਕੈਪਟਨ ਦੇ ਸਾਰੇ ਹੋਰਡਿੰਗ ਉਤਾਰ ਦਿੱਤੇ ਗਏ, ਜਿਨ੍ਹਾਂ 'ਤੇ ਸਰਕਾਰ ਵੱਲੋਂ ਆਮ ਜਨਤਾ ਦੇ ਟੈਕਸਾਂ ਦਾ ਕਰੋੜਾਂ ਰੁਪਿਆ ਖ਼ਰਚਿਆ ਗਿਆ। ਉਨ੍ਹਾਂ ਕਿਹਾ ਕਿ ਇਸ ਦਾ ਸਰਕਾਰ ਨੂੰ ਹਿਸਾਬ ਦੇਣਾ ਚਾਹੀਦਾ ਹੈ ਇਸ ਸਬੰਧੀ ਉਹ ਇੱਕ ਨਵੀਂ ਆਰਟੀਆਈ ਵੀ ਪਾਉਣ ਜਾ ਰਹੇ ਹਨ, ਜਿਸਦਾ ਆਉਂਦੇ ਦਿਨਾਂ 'ਚ ਉਹ ਖੁਲਾਸਾ ਕਰਨਗੇ।

ਸਰਕਾਰ ਦਾ ਨੁਮਾਇੰਦੇ ਹੀ ਕਹਿ ਰਹੇ ਨੇ ਕਿ ਵਾਅਦੇ ਪੂਰੇ ਨਹੀਂ ਕੀਤੇ: ਅਕਾਲੀ ਆਗੂ

ਦੂਜੇ ਪਾਸੇ ਅਕਾਲੀ ਦਲ ਦੇ ਲੁਧਿਆਣਾ ਗਿੱਲ ਹਲਕੇ ਤੋਂ ਸਾਬਕਾ ਵਿਧਾਇਕ ਅਤੇ ਸੀਨੀਅਰ ਆਗੂ ਦਰਸ਼ਨ ਸਿੰਘ ਸ਼ਿਵਾਲਿਕ ਨੇ ਕਿਹਾ ਕਿ ਪੰਜਾਬ ਭਰ 'ਚ ਹੋਰਡਿੰਗ ਲਗਾ ਸਰਕਾਰ ਨੇ ਆਪਣੇ ਕੀਤੇ ਸਾਰੇ ਵਾਅਦੇ ਪੂਰੇ ਕਰਨ ਦਾ ਦਾਅਵਾ ਕੀਤਾ ਜਦੋਂ ਕਿ ਹਕੀਕਤ ਇਸ ਤੋਂ ਉਲਟ ਹੈ। ਦੂਜੇ ਪਾਸੇ ਸਿੱਧੂ ਅਤੇ ਉਨ੍ਹਾਂ ਦੀ ਟੀਮ ਇਹ ਦਾਅਵੇ ਕਰਦੀ ਰਹੀ ਕਿ ਸਰਕਾਰ ਨੇ ਆਪਣੇ ਕੀਤੇ ਵਾਅਦੇ ਹੀ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਇਹ ਅਸੀਂ ਨਹੀਂ ਸਗੋਂ ਸਰਕਾਰ ਦੇ ਨੁਮਾਇੰਦੇ ਹੀ ਕਹਿੰਦੇ ਰਹੇ ਕਿ ਸਰਕਾਰ ਨੇ ਆਪਣੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ।

ਹਾਲਾਂਕਿ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੇ ਵਿਗਿਆਪਨਾਂ ਨੂੰ ਲੈ ਕੇ ਸਰਕਾਰਾਂ ਵੱਲੋਂ ਕੀਤੇ ਜਾਂਦੇ ਖਰਚਿਆਂ 'ਚ ਕੋਈ ਵੀ ਸਰਕਾਰ ਘੱਟ ਨਹੀਂ ਹੈ ਭਾਵੇਂ ਉਹ ਦਿੱਲੀ ਸਰਕਾਰ ਹੋਵੇ ਜਾਂ ਹਰਿਆਣਾ ਜਾਂ ਫਿਰ ਭਾਵੇਂ ਕੇਂਦਰ ਦੀ ਸਰਕਾਰ ਹੀ ਕਿਉਂ ਨਾ ਹੋਵੇ ਜੇਕਰ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ। 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਵੱਲੋਂ ਆਪਣੇ ਵਿਗਿਆਪਨਾਂ 'ਤੇ ਕੁੱਲ 176 ਕਰੋੜ ਰੁਪਏ ਖਰਚੇ ਗਏ। ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਆਮ ਲੋਕਾਂ ਦੀ ਸਰਕਾਰ ਆਪਣੇ-ਆਪ ਨੂੰ ਦੱਸਦੀ ਹੈ। ਉਸ ਵੱਲੋਂ ਵੀ ਆਪਣੇ ਵਿਗਿਆਪਨਾਂ ਨੂੰ ਲੈ ਕੇ 274 ਕਰੋੜ ਰੁਪਏ ਖਰਚੇ ਗਏ। ਉੱਥੇ ਹੀ ਦੂਜੇ ਪਾਸੇ ਮਨੋਹਰ ਲਾਲ ਖੱਟਰ ਦੀ ਸਰਕਾਰ ਵੱਲੋਂ ਆਪਣੇ ਵਿਗਿਆਪਨਾਂ ਲਈ ਛੇ ਸਾਲ ਦੇ ਅੰਦਰ 385 ਕਰੋੜਾਂ ਰੁਪਏ ਵਿਗਿਆਪਨਾਂ 'ਤੇ ਖਰਚ ਦਿੱਤੇ ਗਏ।

ਇਹ ਵੀ ਪੜ੍ਹੋ-ਮੁੱਖ ਮੰਤਰੀ ਚੰਨੀ ਨੂੰ ਹਾਈਕਮਾਨ ਦਾ ਫਿਰ ਤੋਂ ਸੱਦਾ

ETV Bharat Logo

Copyright © 2024 Ushodaya Enterprises Pvt. Ltd., All Rights Reserved.