ਲੁਧਿਆਣਾ: ਸ਼ਹਿਰ ਵਿੱਚ ਲੱਗੇ ਕੂੜੇ ਸਮੱਸਿਆ ਨੂੰ ਲੈ ਕੇ ਪਬਲਿਕ ਐਕਸ਼ਨ ਕਮੇਟੀ ਨੇ ਲੁਧਿਆਣਾ ਦੇ ਮੇਅਰ ਤੋਂ ਅਸਤੀਫ਼ਾ ਮੰਗਿਆ ਹੈ। ਉਨ੍ਹਾਂ ਵੱਲੋਂ ਦੋਸ਼ ਲਗਾਉਂਦਿਆ ਕਿਹਾ ਹੈ ਕਿ ਐੱਨਜੀਟੀ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਲੁਧਿਆਣਾ ਨਾਂ ਦੀ ਸਮਾਰਟ ਸਿਟੀ ਹੈ ਇੱਥੇ ਗੰਦ ਦੇ ਢੇਰ ਲੱਗੇ ਪਏ ਹੈ। ਲੁਧਿਆਣਾ ਕਾਰਪੋਰੇਸ਼ਨ ਦੀ ਬਜਟ ਨੂੰ ਲੈ ਕੇ ਚੱਲ ਰਹੀ ਮੀਟਿੰਗ ਦੌਰਾਨ ਪਬਲਿਕ ਐਕਸ਼ਨ ਕਮੇਟੀ ਵੱਲੋਂ ਹੱਥਾ ਵਿੱਚ ਪੋਸਟਰ ਲੈ ਕੇ ਇਹ ਪ੍ਰਦਰਸ਼ਨ ਕੀਤਾ ਗਿਆ ਹੈ।
ਰੋਸ ਦਿਖਾਉਂਦਿਆਂ ਹੋਏ ਪਬਲਿਕ ਐਕਸ਼ਨ ਕਮੇਟੀ ਨੇ ਦੱਸਿਆ ਕਿ ਲੁਧਿਆਣਾ ਦੇ ਲਗਭਗ ਹਰ ਇਲਾਕੇ ਵਿੱਚ ਕੂੜੇ ਦੇ ਵੱਡੇ-ਵੱਡੇ ਡੰਪ ਹਨ। ਕੂੜੇ ਦੀ ਮੈਨੇਜਮੈਂਟ ਨਹੀਂ ਹੋ ਪਾ ਰਹੀ ਅਤੇ ਲੋਕ ਬੀਮਾਰੀਆਂ ਤੋਂ ਪੀੜਤ ਹਨ। ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਸਵੱਛ ਭਾਰਤ ਅਭਿਆਨ ਦੇ ਵਿੱਚ ਸਭ ਤੋਂ ਹੇਠਾਂ ਹੋਣਾ ਚਾਹੀਦਾ ਹੈ, ਪਰ ਵਿਰੋਧੀ ਧਿਰ ਅਤੇ ਹਾਊਸ ਦੀ ਮਿਲੀਭੁਗਤ ਕਰਕੇ ਇਹ ਜਦ ਵੀ ਅਫ਼ਸਰ ਜਾਂਚ ਲਈ ਆਉਂਦੇ ਹਨ ਤਾਂ ਉਨ੍ਹਾਂ ਨੂੰ ਅਜਿਹੀ ਪੱਟੀ ਪੜ੍ਹਾਉਂਦੇ ਨੇ ਕਿ ਉਹ ਇਨ੍ਹਾਂ ਦੀ ਮਰਜ਼ੀ ਦੇ ਨਾਲ ਹੀ ਰੈਂਕਿੰਗ ਦੇ ਦਿੰਦੇ ਹਨ।
ਇਨ੍ਹਾਂ ਸਮਾਜਸੇਵੀਆਂ ਵੱਲੋਂ ਕਿਹਾ ਗਿਆ ਕਿ ਲੁਧਿਆਣਾ ਦੇ ਹਾਲਾਤ ਨੇ ਜੇਕਰ ਉਹ ਖੋਲ੍ਹੇ ਜਾਣ ਤਾਂ ਸਵੱਛ ਭਾਰਤ ਅਭਿਆਨ ਵਿੱਚ ਲੁਧਿਆਣਾ ਸਭ ਤੋਂ ਹੇਠਾਂ ਹੋਣਾ ਚਾਹੀਦਾ ਹੈ। ਮੈਂਬਰਾਂ ਨੇ ਕਿਹਾ ਕਿ ਉਹ ਲਗਾਤਾਰ ਬੀਤੇ ਕਈ ਮਹੀਨਿਆਂ ਤੋਂ ਕੂੜੇ ਦੇ ਡੰਪਾਂ 'ਤੇ ਜਾ ਕੇ ਸੈਲਫੀ ਪੁਆਇੰਟ ਬਣਾ ਰਹੇ ਹਨ। ਕਾਰਪੋਰੇਸ਼ਨ ਨੂੰ ਜਗਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ, ਪਰ ਇਸਦੇ ਬਾਵਜੂਦ ਕਾਰਪੋਰੇਸ਼ਨ ਨੇ ਕੋਈ ਹਲ ਨਹੀਂ ਕੀਤਾ। ਲੁਧਿਆਣਾ ਦੇ ਮੇਅਰ ਆਏ ਸਨ ਪਰ ਆਪਣੀ ਗੱਲ ਸੁਣਾ ਕੇ ਚਲੇ ਗਏ ਸਾਡੇ ਇੱਕ ਵੀ ਸਵਾਲ ਦਾ ਜਵਾਬ ਨਹੀਂ ਦੇ ਸਕੇ, ਇਸ ਲਈ ਹੁਣ ਲੁਧਿਆਣਾ ਦੇ ਮੇਅਰ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਪਲਾਸਟਿਕ ਫੈਕਟਰੀ 'ਚ ਲੱਗੀ ਅੱਗ, ਸਾਰਾ ਸਮਾਨ ਸੜ ਕੇ ਸੁਆਹ