ਲੁਧਿਆਣਾ: ਬੁੱਢੇ ਦਰਿਆ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਹੈ। ਬੁੱਢੇ ਦਰਿਆ ਦਾ ਪਾਣੀ ਲਿਆ ਕੇ ਰੱਖਿਆ ਹੈ ਅਤੇ ਪਾਣੀ ਪੀਣ ਵਾਲੇ ਨੇ ਇਨਾਮ ਦੇਣ ਗੱਲ ਕਹੀ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਇਸ ਨੂੰ ਸਾਫ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਕੋਈ ਵੀ ਇਸ 'ਤੇ ਕੰਮ ਨਹੀਂ ਕਰ ਰਿਹਾ।
ਇਸ ਮੌਕੇ ਤੇ ਬੋਲਦੇ ਹੋਏ ਟੀਟੂ ਬਾਣੀਆ ਨੇ ਕਿਹਾ ਕਿ ਮੌਕੇ ਦੀਆਂ ਸਰਕਾਰਾਂ ਵੱਲੋਂ ਅਨੇਕਾਂ ਦਾਅਵੇ ਕੀਤੇ ਜਾ ਰਹੇ ਹਨ, ਪਰ ਬੁੱਢੇ ਦਰਿਆ ਦਾ ਹੱਲ ਨਹੀਂ ਹੋ ਰਿਹਾ। ਉਨ੍ਹਾਂ ਨੇ ਕਿਹਾ ਕਿ ਅੱਜ ਉਹ ਸਰਕਾਰਾਂ ਨੂੰ ਜਗਾਉਣ ਲਈ ਇਥੇ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ 2 ਹਜ਼ਾਰ ਦਾ ਇਨਾਮ ਬੁੱਢੇ ਦਰਿਆ ਦਾ ਗਿਲਾਸ ਪਾਣੀ ਪੀਣ 'ਤੇ ਰੱਖਿਆ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਜੇਕਰ ਸਮਾਂ ਰਹਿੰਦੇ ਪ੍ਰਸ਼ਾਸਨ ਵੱਲੋਂ ਕਦਮ ਨਾ ਚੁੱਕੇ ਗਏ ਜਾਂ ਸਰਕਾਰ ਦੇ ਹੱਲ ਨਾ ਕੀਤਾ ਉਹ ਹੋਰ ਸਖਤ ਵਿਰੋਧ ਕਰਨਗੇ ।
ਪ੍ਰਦਰਸ਼ਨ ਵਿਚ ਸ਼ਾਮਲ ਇਕ ਬਜ਼ੁਰਗ ਨੇ ਕਿਹਾ ਕਿ ਉਨ੍ਹਾਂ ਨੇ ਸੰਨ 1974 ਵਿੱਚ ਇਸ ਬੁੱਢੇ ਦਰਿਆ ਵਿੱਚ ਇਸ਼ਨਾਨ ਵੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਬੁੱਢੇ ਦਰਿਆ ਦਾ ਪਾਣੀ ਬਿਲਕੁਲ ਸਾਫ਼ ਹੁੰਦਾ ਸੀ, ਪਰ ਫੈਕਟਰੀਆਂ ਤੇ ਡੈਅਰੀਆਂ ਕਾਰਨ ਇਹ ਪਾਣੀ ਗੰਦਲਾ ਹੋ ਗਿਆ। ਇਸ ਨੂੰ ਲੈ ਕੇ ਵਸਨੀਕ ਬਹੁਤ ਰੋਸ ਵਿਖਾਵਾ ਕਰ ਰਹੇ ਹਨ।
ਇਹ ਵੀ ਪੜ੍ਹੋ: ਕਿਸਾਨ ਵੱਲੋਂ ਮਜ਼ਦੂਰ ਨਾਲ ਕੁੱਟਮਾਰ, ਮਜ਼ਦੂਰ ਦੀ ਤੋੜੀ ਬਾਂਹ