ਲੁਧਿਆਣਾ: ਕਈ ਦਿਨਾਂ ਦੀ ਤਾਲਾਬੰਦੀ ਤੋਂ ਬਾਅਦ ਹੁਣ ਇੰਡਸਟਰੀ ਦੇ ਕੁੱਝ ਹਿੱਸੇ ਮੁੜ ਲੀਹ 'ਤੇ ਪਰਤਣ ਲੱਗੇ ਹਨ। ਲੁਧਿਆਣਾ ਦੇ ਵਿਸ਼ਵ ਪ੍ਰਸਿੱਧ ਸਾਈਕਲ ਉਦਯੋਗ ਵਿੱਚ ਮੁੜ ਤੋਂ ਕੰਮ ਸ਼ੁਰੂ ਹੋ ਗਿਆ ਹੈ।
ਨੋਵਾ ਸਾਈਕਲਜ਼ ਵੱਲੋਂ ਹਾਲਾਂਕਿ ਕੁੱਝ ਪਲਾਂਟਾਂ 'ਤੇ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਜਲਦੀ ਹੀ ਹੋਰ ਪਲਾਂਟਾਂ 'ਚ ਵੀ ਸ਼ੁਰੂ ਹੋ ਜਾਵੇਗਾ। ਇਸ ਸਬੰਧੀ ਨੋਵਾ ਸਾਈਕਲਜ਼ ਦੇ ਡਾਈਰੈਕਟਰ ਰੋਹਿਤ ਪਾਹਵਾ ਨੇ ਕਿਹਾ ਕਿ ਅੱਜ ਤੋਂ ਸਾਈਕਲਾਂ ਦਾ ਉਤਪਾਦਨ ਇੱਕ ਵਾਰ ਫ਼ਿਰ ਤੋਂ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਆਦੇਸ਼ਾਂ ਮੁਤਾਬਕ ਲਗਭਗ 25% ਲੇਬਰ ਕੰਮ ਕਰ ਰਹੀ ਹੈ।
ਪਾਹਵਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਗ੍ਰੀਨ ਜ਼ੋਨ ਖੇਤਰ ਵਿੱਚ ਦੁਕਾਨਾਂ ਜਲਦੀ ਹੀ ਸ਼ੁਰੂ ਹੋ ਜਾਣਗੀਆਂ ਅਤੇ ਸਾਈਕਲਾਂ ਦੀ ਮੰਗ ਵਧੇਗੀ। ਲੇਬਰ ਦੀ ਵਾਪਸੀ ਦੇ ਬਾਰੇ ਉਨ੍ਹਾਂ ਕਿਹਾ ਕਿ ਹੁਣ ਕੰਮ ਪੂਰੀ ਤਰਾਂ ਸ਼ੁਰੂ ਹੋਣ ਵਿੱਚ ਦੋ ਮਹੀਨੇ ਲੱਗਣਗੇ ਅਤੇ ਉਮੀਦ ਹੈ ਕਿ ਉਦੋਂ ਤੱਕ ਲੇਬਰ ਵੀ ਵਾਪਸ ਆ ਜਾਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਫ਼ੈਕਟਰੀ ਵਿੱਚ ਕੰਮ ਦੌਰਾਨ ਸਮਾਜਿਕ ਦੂਰੀ ਅਤੇ ਸਵੱਛਤਾ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।