ਲੁਧਿਆਣਾ: ਪੰਜਾਬ ਵਿੱਚ ਗੁੜ ਦੀਆਂ ਕਈ ਕਿਸਮਾਂ ਨੇ ਅਤੇ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲਗਾਤਾਰ ਕੀਤੀ ਗਈ ਖੋਜ ਤੋਂ ਬਾਅਦ ਉਨ੍ਹਾਂ ਵੱਲੋਂ ਹੁਣ ਗੁੜ ਦੀ ਅਜਿਹੇ ਕਿਸਮ ਤਿਆਰ ਕੀਤੀ ਗਈ ਹੈ, ਜਿਸ ਨੂੰ ਪ੍ਰੋਸੈੱਸ ਕੀਤਾ ਜਾ ਸਕਦਾ ਹੈ। ਜੇ ਉਸ ਨੂੰ ਹਵਾ ਰਹਿਤ ਪੈਕੇਜਿੰਗ 'ਚ ਪੈਕ ਕਰ ਦਿੱਤਾ ਜਾਵੇ ਤਾਂ ਉਹ ਕਈ ਸਮਾਂ ਖ਼ਰਾਬ ਹੋਏ ਕੱਢ ਸਕਦੀ ਹੈ।
ਅਕਸਰ ਅਸੀਂ ਜਦੋਂ ਚੀਨੀ ਜਾਂ ਫਿਰ ਸਿਰੇ ਦੀ ਬਣੀ ਹੋਈ ਟਾਫੀ ਦਾ ਸੇਵਨ ਕਰਦੇ ਹਾਂ, ਜੋ ਨਾ ਸਿਰਫ ਸਾਡੇ ਦੰਦਾਂ ਨੂੰ ਖਰਾਬ ਕਰਦੀ ਹੈ ਸਗੋਂ ਸਿਹਤ ਲਈ ਵੀ ਹਾਨੀਕਾਰਕ ਸਾਬਤ ਹੁੰਦੀ ਹੈ। ਜ਼ਿਆਦਾਤਰ ਬੱਚੇ ਇਨ੍ਹਾਂ ਟਾਫੀਆਂ ਵੱਲ ਆਕਰਸ਼ਿਤ ਹੁੰਦੇ ਹਨ। ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਨ੍ਹਾਂ ਟਾਫੀਆਂ ਦਾ ਹੁਣ ਬਦਲ ਲੱਭ ਲਿਆ ਗਿਆ ਹੈ।
ਹੁਣ ਮਾਰਕੀਟ ਦੇ ਵਿੱਚ ਗੁੜ ਦੀਆਂ ਟੌਫੀਆਂ ਵੀ ਜਲਦ ਮਿਲਿਆ ਕਰਨਗੀਆਂ। ਜਿਹਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਫੂਡ ਪ੍ਰੋਸੈਸਿੰਗ ਵਿਭਾਗ ਦੇ ਡਾ. ਮਹੇਸ਼ ਨੇ ਦੱਸਿਆ ਕਿ ਕਿਵੇਂ ਗੁੜ ਨੂੰ ਜੇਕਰ ਹਾਈ ਡਿਗਰੀ ਟੈਂਪਰੇਚਰ 'ਤੇ ਰੱਖਿਆ ਜਾਵੇ ਅਤੇ ਉਸ ਨੂੰ ਵੱਧ ਤੋਂ ਵੱਧ ਫਿਲਟਰ ਕੀਤਾ ਜਾਵੇ ਤਾਂ ਉਹ ਪ੍ਰੋਸੈਸਿੰਗ ਲਾਇਕ ਵੀ ਬਣ ਜਾਂਦਾ ਹੈ। ਇਸ ਤੋਂ ਜੇਕਰ ਇੱਕ ਸਾਈਜ਼ ਦੇ ਆਕਾਰ ਵਿੱਚ ਕੱਟ ਲਿਆ ਜਾਵੇ ਤਾਂ ਉਹ ਕਾਫੀ ਦੇਰ ਤੱਕ ਬਿਨਾਂ ਹਵਾ ਵਾਲੀ ਪੈਕੇਜਿੰਗ 'ਚ ਬਿਨਾਂ ਖ਼ਰਾਬ ਹੋਈ ਵੀ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀਆਂ ਟਾਫੀਆਂ ਬਣਾਈਆਂ ਜਾ ਸਕਦੀਆਂ ਹਨ। ਇਹ ਟਾਫ਼ੀਆਂ ਨਾ ਸਿਰਫ ਮੂੰਹ ਮਿੱਠਾ ਕਰੇਗੀ ਸਗੋਂ ਸਿਹਤ ਲਈ ਵੀ ਫਾਇਦੇਮੰਦ ਸਾਬਿਤ ਹੋਵੇਗੀ।
ਅਕਸਰ ਲੋਕ ਖਾਣੇ ਤੋਂ ਬਾਅਦ ਗੁੜ ਦਾ ਸੇਵਨ ਕਰਦੇ ਹਨ ਪਰ ਹਵਾ ਲੱਗਣ ਨਾਲ ਇਹ ਗੁੜ ਜਲਦ ਢਿੱਲਾ ਹੋ ਜਾਂਦਾ ਹੈ ਜਾਂ ਖਰਾਬ ਹੋ ਜਾਂਦਾ ਹੈ ਪਰ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਦਾ ਅਜਿਹਾ ਬਦਲ ਲੱਭਿਆ ਹੈ ਕਿ ਗੁੜ ਨੂੰ ਪ੍ਰੋਸੈੱਸ ਕਰਕੇ ਉਸ ਨੂੰ ਲੰਮੇ ਸਮੇਂ ਤੱਕ ਰੱਖਿਆ ਜਾ ਸਕਦਾ ਹੈ। ਖਾਸ ਕਰਕੇ ਜੇਕਰ ਉਸ ਨੂੰ ਚੌਕੋਰ ਆਕਾਰ 'ਚ ਕੱਟਿਆ ਜਾਵੇ ਅਤੇ ਉਸਦੀ ਟਾਫੀਆਂ ਬਣਾਈਆਂ ਜਾਣ ਤਾਂ ਗੁੜ ਦੀ ਲਾਈਫ ਕਾਫੀ ਵਧ ਸਕਦੀ ਹੈ