ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਇੱਕ ਹਜ਼ਾਰ ਕਰੋੜ ਰੁਪਏ ਦੇ ਹੋਏ ਸਿੰਚਾਈ ਘੁਟਾਲੇ ਮਾਮਲੇ ਨੂੰ ਲੈ ਕੇ ਇੱਕ ਵਾਰ ਮੁੜ ਤੋਂ ਸੂਬੇ ਦੀ ਸਿਆਸਤ ਗਰਮਾਉਣ ਲੱਗੀ ਹੈ। ਮਾਮਲੇ ਦੇ ਵਿੱਚ ਵਿਜੀਲੈਂਸ ਨੇ ਮੁੜ ਤੋਂ ਤਿੰਨ ਅਫ਼ਸਰਾਂ ਜਿਨ੍ਹਾਂ ਵਿੱਚ ਇੱਕ ਪੰਜਾਬ ਦਾ ਮੁੱਖ ਸਕੱਤਰ ਵਾਧੂ ਮੁੱਖ ਸਕੱਤਰ ਰਹਿ ਚੁੱਕੇ ਹਨ। ਉਨ੍ਹਾਂ ਦੇ ਖ਼ਿਲਾਫ਼ ਜਾਂਚ ਸ਼ੁਰੂ ਕਰਨ ਦੀ ਇਜਾਜ਼ਤ ਮੰਗੀ ਹੈ।
ਦੱਸ ਦਈਏ ਕਿ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਨਵੀਂ ਕਮੇਟੀ ਦਾ ਗਠਨ ਵੀ ਕੀਤਾ ਹੈ। ਜੋ ਪੂਰੇ ਮਾਮਲੇ ਚ ਵਿਜੀਲੈਂਸ ਦੁਆਰਾ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੀ ਪੜਤਾਲ ਕਰੇਗੀ ਅਤੇ ਨਾਲ ਹੀ ਮੁੱਖ ਮੰਤਰੀ ਨੂੰ ਸਲਾਹ ਦੇਵੇਗੀ ਕਿ ਤਿੰਨਾਂ ਅਫਸਰਾਂ ਖਿਲਾਫ ਲੱਗੇ ਇਲਜ਼ਾਮਾਂ ਦੇ ਵਿੱਚ ਕਿੰਨਾ ਕੁ ਦਮ ਹੈ ਅਤੇ ਇਨ੍ਹਾਂ ਅਫ਼ਸਰਾਂ ਤੋਂ ਪੁੱਛਗਿੱਛ ਕਰਨੀ ਜ਼ਰੂਰੀ ਹੈ।
ਅਕਾਲੀ ਦਲ ਸਰਕਾਰ ਵੇਲੇ ਹੋਇਆ ਸੀ ਘੁਟਾਲਾ: ਦਰਅਸਲ ਇੱਕ ਹਜ਼ਾਰ ਕਰੋੜ ਰੁਪਏ ਦਾ ਸਿੰਜਾਈ ਘੁਟਾਲਾ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ ਸੀ ਇਸ ਮਾਮਲੇ ਵਿੱਚ ਪਹਿਲਾਂ ਹੀ ਮੁੱਖ ਠੇਕੇਦਾਰ ਗੁਰਿੰਦਰ ਸਿੰਘ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਗੁਰਿੰਦਰ ਸਿੰਘ ਨੇ ਇਸ ਘੁਟਾਲੇ ਦੇ ਵਿਚ ਤਿੰਨ ਆਈਏਐੱਸ ਅਫ਼ਸਰਾਂ ਤੋਂ 2 ਤਤਕਾਲੀ ਮੰਤਰੀਆਂ ਦਾ ਨਾਂ ਵੀ ਗਿਆ ਸੀ ਹਾਲਾਂਕਿ ਕੈਪਟਨ ਸਰਕਾਰ ਦੇ ਦੌਰਾਨ ਗੁਰਿੰਦਰ ਸਿੰਘ ਦੀ ਗ੍ਰਿਫ਼ਤਾਰੀ ਹੋਈ ਸੀ ਜਿਸ ਤੋਂ ਬਾਅਦ ਮਾਮਲੇ ਨੂੰ ਅੱਗੇ ਨਹੀਂ ਵਧਾਇਆ ਗਿਆ ਅਤੇ ਵਿਜੀਲੈਂਸ ਦੇ ਕੋਲ ਮਾਮਲਾ ਪੈਂਡਿੰਗ ਰਹਿ ਗਿਆ ਅਤੇ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਜੀਲੈਂਸ ਨੇ ਮੁੜ ਤੋਂ ਇਸ ਕੇਸ ਨੂੰ ਖੋਲ੍ਹ ਲਿਆ ਹੈ।
![ਮੁੜ ਗਰਮਾਇਆ ਸਿੰਚਾਈ ਘੁਟਾਲਾ ਮਾਮਲਾ](https://etvbharatimages.akamaized.net/etvbharat/prod-images/pb-ldh-01-irrigation-scam-7205443_19072022125232_1907f_1658215352_572.jpeg)
ਕੀ ਹੈ ਮਾਮਲਾ: ਦਰਅਸਲ ਸਾਲ 2007 ਤੋਂ ਲੈ ਕੇ 2016 ਤਕ ਯਾਨੀ ਅਕਾਲੀ ਭਾਜਪਾ ਦੀ ਸਰਕਾਰ ਸਮੇਂ ਇਕੱਲੇ ਗੁਰਿੰਦਰ ਸਿੰਘ ਠੇਕੇਦਾਰ ਨੂੰ ਹੀ ਇੱਕ ਹਜਾਰ ਕਰੋੜ ਰੁਪਏ ਤੋਂ ਵੱਧ ਦੇ ਕੰਮ ਅਲਾਟ ਹੋਏ ਸਨ ਜਿਸ ਵਿੱਚ ਵਿਜੀਲੈਂਸ ਵੱਲੋਂ ਇਹ ਖੁਲਾਸਾ ਕੀਤਾ ਗਿਆ ਸੀ ਕਿ ਸਿੰਜਾਈ ਵਿਭਾਗ ਦੇ ਵਿੱਚ ਉਸ ਨੇ ਠੇਕੇ ਲੈਣ ਲਈ ਵਿਭਾਗ ਦੇ ਅਫ਼ਸਰਾਂ ਅਤੇ ਤਤਕਾਲੀ ਮੰਤਰੀਆਂ ਨੂੰ ਵੱਟੀ ਰਕਮ ਵੰਡੀ ਸੀ। 2006 ਦੇ ਵਿੱਚ ਗੁਰਿੰਦਰ ਸਿੰਘ ਦੀ ਕੰਪਨੀ 4.75 ਕਰੋੜ ਰੁਪਏ ਦੀ ਸੀ ਜੋ ਦਸ ਸਾਲ ਦੇ ਵਿੱਚ 300 ਕਰੋੜ ਰੁਪਏ ਦੀ ਹੋ ਗਈ ਸੀ। ਇਸ ਮਾਮਲੇ ਵਿਚ ਵਿਜੀਲੈਂਸ ਵਿਭਾਗ ਨੇ ਹੁਣ ਤਕ ਗੁਰਿੰਦਰ ਸਿੰਘ ਅਤੇ ਵਿਭਾਗ ਦੇ ਸੇਵਾਮੁਕਤ ਇੰਜਨੀਅਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਕਾਂਗਰਸ ਸਰਕਾਰ ਵੇਲੇ ਉਜਾਗਰ ਹੋਇਆ ਸੀ ਮਾਮਲਾ: ਦਰਅਸਲ ਦਸ ਸਾਲ ਦੀ ਅਕਾਲੀ ਭਾਜਪਾ ਸਰਕਾਰ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸੱਤਾ ਵਿਚ ਆਈ ਜਿਸ ਤੋਂ ਬਾਅਦ 17 ਅਗਸਤ 2017 ਦੇ ਵਿੱਚ ਗੁਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਨੇ ਵੀ ਪੁਛਗਿੱਛ ਦੌਰਾਨ ਅਕਾਲੀ ਦਲ ਦੇ ਦੋ ਸਾਬਕਾ ਮੰਤਰੀ ਅਤੇ ਤਿੰਨ ਸਾਬਕਾ ਆਈਏਐਸ ਅਫ਼ਸਰ ਅਤੇ ਕੁਝ ਇੰਜੀਨੀਅਰਾਂ ਦਾ ਇਸ ਪੂਰੇ ਮਾਮਲੇ ਦੇ ਵਿਖੇ ਨਾਮ ਲਿਆ ਸੀ, ਜਿਸ ਤੋਂ ਬਾਅਦ ਮਾਮਲਾ ਵਿਜੀਲੈਂਸ ਦੇ ਕੋਲ ਪੈਂਡਿੰਗ ਪਿਆ ਰਿਹਾ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਨੂੰ ਮੁੜ ਖੋਲ੍ਹਣ ਦੀ ਜ਼ਹਿਮਤ ਨਹੀਂ ਚੁੱਕੀ ਹੈ। ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਲਾਂਭੇ ਕਰਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਜੋ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣੇ ਸਨ ਉਨ੍ਹਾਂ ਵੱਲੋਂ ਵੀ ਇਸ ਮਾਮਲੇ ਵੱਲ ਕੋਈ ਗੌਰ ਨਹੀਂ ਦਿੱਤੀ ਪਰ ਹੁਣ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਿੰਜਾਈ ਘੁਟਾਲੇ ਦਾ ਮਾਮਲਾ ਮੁੜ ਉਜਾਗਰ ਹੋ ਗਿਆ ਹੈ।
ਕੀ ਕਹਿੰਦੇ ਨੇ ਸਿਆਸਤਦਾਨਾਂ: ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਬੁਲਾਰੇ ਅਹਿਬਾਬ ਗਰੇਵਾਲ ਕਹਿੰਦੇ ਨੇ ਕਿ 'ਅਕਾਲੀ ਦਲ ਅਤੇ ਕਾਂਗਰਸ ਸਰਕਾਰ ਆਪਸ ਵਿਚ ਫਰੈਂਡਲੀ ਮੈਚ ਖੇਡਦੀ ਰਹੀ ਹੈ, ਪਰ ਹੁਣ ਜੋ ਵੀ ਪੰਜਾਬ ਦੇ ਲੋਕਾ ਡੀ ਬੀਤੇ ਪੰਦਰਾਂ ਸਾਲਾਂ ਚ ਲੁੱਟ ਖਸੁੱਟ ਹੋਈ ਹੈ ਉਸ ਦਾ ਹਿਸਾਬ ਦੇਣਾ ਪਵੇਗਾ' ਵਿਜੀਲੈਂਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਭ੍ਰਿਸ਼ਟਾਚਾਰ ਫੈਲਾਉਣ ਵਾਲੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
ਉਧਰ ਦੂਜੇ ਪਾਸੇ ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਨੇ ਕਿਹਾ ਕਿ ਸਾਡੀ ਸਰਕਾਰ ਵੇਲੇ ਹੀ ਇਸ ਮਾਮਲੇ ਨੂੰ ਉਜਾਗਰ ਕੀਤਾ ਗਿਆ ਸੀ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਵਿਜੀਲੈਂਸ ਨੇ ਗ੍ਰਿਫਤਾਰੀਆਂ ਵੀ ਕੀਤੀਆਂ ਸਨ ਉੱਥੇ ਹੀ ਅਕਾਲੀ ਦਲ ਦੀ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ ਉਹ ਪੂਰੇ ਨਹੀਂ ਹੋ ਪਾ ਰਹੇ ਸਰਕਾਰ ਕਾਨੂੰਨ ਵਿਵਸਥਾ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਘਿਰੀ ਹੋਈ ਹੈ ਜਿਸ ਕਰਕੇ ਹੁਣ ਆਪਣਾ ਅਕਸ ਬਚਾਉਣ ਲਈ ਅਜਿਹੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ ਸਿਆਸੀ ਕਿੜ ਕੱਢ ਰਹੀ ਹੈ ਪਰ ਉਨ੍ਹਾਂ ਨੂੰ ਕਾਨੂੰਨ ਦੀ ਪ੍ਰਕਿਰਿਆ ਤੇ ਪੂਰਾ ਭਰੋਸਾ ਹੈ।
ਇਹ ਵੀ ਪੜੋ: ਪੰਜਾਬ ਦੀਆਂ ਜੇਲ੍ਹਾਂ ’ਚ ਬੰਦ ਕੈਦੀਆਂ ਤੇ ਹਵਾਲਾਤੀਆਂ ਦਾ ਹੋਵੇਗਾ ਡੋਪ ਟੈਸਟ ! ਜਾਣੋ ਕਿਉਂ ਲਿਆ ਗਿਆ ਹੈ ਫੈਸਲਾ ?