ਖੰਨਾ: ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਅਧੀਨ ‘ਕੌਮੀ ਬਾਲੜੀ ਦਿਵਸ’ ਮਨਾਇਆ ਗਿਆ। ਇਹ ਦਿਵਸ ਕਾਲਜ ਦੀ ਐਕਸਟੈਂਸ਼ਨ ਯੂਨਿਟ ਵੱਲੋਂ ਸਰੀਰਕ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਭਾਸ਼ਣ ਮੁਕਾਬਲੇ, ਵਿਚਾਰ-ਵਟਾਂਦਰਾ ਸਣੇ ਕਈ ਗਤੀਵਿਧੀਆਂ ਰਾਹੀ ਵਿਦਿਆਰਥੀਆਂ ਨੂੰ ਇਸ ਬਾਰੇ ਜਾਗਰੁਕ ਕੀਤਾ। ਇਸ ਵਿਸ਼ੇ 'ਤੇ ਵਿਦਿਆਰਥੀਆਂ ਨੇ ਅਹਿਮ ਤੌਰ ਤੇ ਸ਼ਲਾਘਾਯੋਗ ਤਰੀਕੇ ਨਾਲ ਵਿਚਾਰ ਸਾਂਝੇ ਕੀਤੇ।
ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਨਿਰਲੇਪ ਕੌਰ ਵੱਲੋਂ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਉੱਪਰ ਸਰੀਰਕ ਗਤੀਵਿਧੀਆਂ ਜਿਵੇਂ ਕਿ ਯੋਗ ਸਾਧਨਾ, ਪ੍ਰਾਚੀਨ ਖੇਡਾਂ ਆਦਿ ਕਰਵਾਈਆਂ ਗਈਆਂ। ਜਿਸ ਵਿੱਚ ਸਰੀਰਕ ਸਿੱਖਿਆ ਦੇ ਮਹੱਤਵ ਅਤੇ ਸਰੀਰ ਨੂੰ ਤੰਦਰੂਸਤ ਰੱਖਣ ਬਾਰੇ ਚਾਨਣਾ ਪਾਇਆ ਅਤੇ ਖੇਡਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਗਿਆ।
ਕਾਲਜ ਦੇ ਮੈਨੇਜਿੰਗ ਬੋਰਡ ਦੇ ਸਕੱਤਰ ਹਰਪ੍ਰਤਾਪ ਸਿੰਘ ਬਰਾੜ ਅਤੇ ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਾਲਜ ਵਿੱਚ ਅਜਿਹੀਆਂ ਗਤੀਵਿਧੀਆਂ ਹੁੰਦੀਆਂ ਰਹਿਣੀਆਂ ਚਾਹੀਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਾਲਜ ਪੇਂਡੂ ਲੜਕੀਆਂ ਦਾ ਸਰਵਪੱਖੀ ਵਿਕਾਸ ਕਰਨ ਲਈ ਬੱਚਨਬੱਧ ਹੈ।