ਲੁਧਿਆਣਾ: ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਨੇ ਭਾਵੇਂ ਉਹ ਜਨਮ ਦੇਣ ਵਾਲੀ ਹੋਵੇ ਜਾਂ ਪਾਲਣ ਵਾਲੀ ਹੋਵੇ ,ਪਰ ਸਾਡੇ ਸਮਾਜ 'ਚ ਕੁੱਝ ਬੱਚੇ ਅਜਿਹੇ ਵੀ ਹੁੰਦੇ ਨੇ ਜੋ ਕਿਸੇ ਕਾਰਨਾਂ ਕਾਰਨ ਮਾਂ ਦੇ ਪਿਆਰ ਤੋਂ ਵਾਂਝੇ ਰਹਿ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਮਦਰਜ਼ ਡੇਅ ਦੇ ਮੌਕੇ ਉੱਤੇ ਕਈ ਬੱਚਿਆਂ ਦੀ ਕਹਾਣੀ ਇੱਕ ਮਾਂ ਦੀ ਜ਼ੁਬਾਨੀ ਦੱਸਣ ਜਾ ਰਹੇ ਹਾਂ।
ਲੁਧਿਆਣਾ ਦੇ ਬਾਲ ਘਰ ਦੀ ਪ੍ਰਬੰਧਕ ਜਸਬੀਰ ਕੌਰ ਜੋ ਕਿ ਖ਼ੁਦ ਇੱਕ ਸਿੰਗਲ ਮਦਰ ਹੈ ਪਰ ਇਸ ਦੇ ਬਾਵਜੂਦ ਜਸਬੀਰ ਨੇ ਕਈ ਬੱਚਿਆਂ ਨੂੰ ਆਪਣੀ ਮਮਤਾ ਦੀ ਛਾਂ ਦਿੱਤੀ ਹੈ। ਜਸਬੀਰ ਬਾਲ ਘਰ ਚ ਆਏ ਸਾਰੇ ਹੀ ਬੱਚਿਆਂ ਨੂੰ ਉਨ੍ਹਾਂ ਦੀ ਪੜ੍ਹਾਈ ਤੋਂ ਲੈ ਕੇ ਉਨ੍ਹਾਂ ਦੀ ਲੋੜਾਂ ਨੂੰ ਪੂਰਾ ਕਰਨ ਦਾ ਖਿਆਲ ਰੱਖਦੀ ਹੈ.. ਜਸਬੀਰ ਕੌਰ ਖ਼ੁਦ ਮਾਂ ਬਣ ਕੇ ਇਨ੍ਹਾਂ ਸੈਕੜੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਹੈ
ਜਸਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਤਿੰਨ ਬੱਚਿਆਂ ਨੂੰ ਗੋਦ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬਾਲ ਘਰ 'ਚ ਬਤੌਰ ਪ੍ਰਬੰਧਕ ਸੇਵਾ ਕਰਨ ਲੱਗ ਪਏ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 'ਚ ਬਾਲ ਘਰ ਚ 300 ਤੋਂ ਵੱਧ ਬੱਚੇ ਰਹਿ ਰਹੇ ਹਨ ਤੇ ਇਨ੍ਹਾਂ ਚ ਵੱਖ-ਵੱਖ ਉਮਰ ਦੇ ਬੱਚੇ ਸ਼ਾਮਲ ਹਨ। ਬਾਲ ਘਰ ਚ ਸਭ ਛੋਟੀ ਬੱਚੀ ਡੇਢ ਸਾਲ ਦੀ ਹੈ।
ਜਸਬੀਰ ਕੌਰ ਨੇ ਭਾਵੇਂ ਕਿਸੇ ਵੀ ਬੱਚੇ ਨੂੰ ਆਪਣੀ ਕੁੱਖੋਂ ਜਨਮ ਨਾਂ ਦਿੱਤਾ ਹੋਵੇ ਪਰ ਉਸ ਨੇ ਆਪਣੀ ਮਮਤਾ ਤੇ ਪਿਆਰ ਨਾਲ ਕਈ ਬੱਚਿਆਂ ਨੂੰ ਪਾਲਦੀ ਹੈ। ਜਸਬੀਰ ਕੌਰ ਇੱਕ ਬੇਹਦ ਚੰਗੀ ਤੇ ਪਿਆਰੀ ਮਾਂ ਦੀ ਮਿਸਾਲ ਹੈ।
ਸਵਾਮੀ ਗੰਗਾ ਨੰਦ ਭੂਰੀ ਵਾਲੇ ਸੰਤ ਆਸ਼ਰਮ ਦੇ ਬਾਲ ਘਰ ਦੇ ਸੱਕਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਬਾਲ ਘਰ ਚ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।ਬੱਚਿਆਂ ਨੂੰ ਮੁੱਢਲੀ ਤੋਂ ਉੱਚ ਸਿੱਖਿਆ ਤੱਕ ਦਿੱਤੀ ਜਾਂਦੀ ਹੈ। ਹੁਣ ਇਸ ਬਾਲ ਘਰ ਦੇ ਬੱਚੇ ਵਿਦੇਸ਼ਾਂ ਤੱਕ ਪਹੁੰਚ ਗਏ ਹਨ ਤੇ ਉਥੇ ਹੀ ਉੱਚ ਸਿੱਖਿਆ ਹਾਸਲ ਕਰ ਸਵੈਮਾਨ ਦੀ ਜ਼ਿੰਦਗੀ ਜੀ ਰਹੇ ਨੇ।ਦੱਸਣਯੋਗ ਹੈ ਕਿ ਜੇਕਰ ਕਿਸੇ ਨੇ ਵੀ ਬੱਚਾ ਗੋਦ ਲੈਣਾ ਹੋਵੇ ਤਾਂ ਉਸ ਨੂੰ ਤਿੰਨ ਮਹੀਨੀਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ।
ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਦੋਂ ਵੀ ਕੋਈ ਬੱਚਾ ਲਵਾਰਸ ਹਾਲਤ ਵਿੱਚ ਜਾਂ ਲੋੜਵੰਦ ਮਿਲਦਾ ਹੈ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪਹਿਲਾਂ ਬਾਲ ਘਰ ਨੂੰ ਪਹਿਲ ਦਿੱਤੀ ਜਾਂਦੀ ਹੈ। ਬਾਲ ਘਰ ਤੋਂ ਹੁਣ ਤੱਕ 300 ਬੱਚੇ ਗੋਦ ਲਏ ਜਾ ਚੁੱਕੇ ਹਨ ਅਤੇ ਤਕਰੀਬਨ 50 ਬੱਚੇ ਵਿਦੇਸ਼ਾਂ ਵਿੱਚ ਰਹਿ ਰਹੇ ਹਨ।