ETV Bharat / city

ਲੁਧਿਆਣਾ ਦੇ ਰੇਲਵੇ ਸਟੇਸ਼ਨ ’ਤੇ ਹੰਗਾਮਾ, ਮਜ਼ਦੂਰ ਯੂਨੀਅਨ ਦੇ ਮੈਂਬਰਾਂ ਨੇ ਰੋਕੀ ਰੇਲ - ਹਿਸਾਰ ਐਕਸਪ੍ਰੈਸ ਟਰੇਨ ਦਾ ਚੱਕਾ ਜਾਮ

ਲੁਧਿਆਣਾ ਦੇ ਰੇਲਵੇ ਸਟੇਸ਼ਨ ’ਤੇ ਉਸ ਸਮੇਂ ਹੰਗਾਮਾ ਹੋਇਆ ਜਦੋ ਮਜ਼ਦੂਰ ਦਿਵਸ ਮਨਾਉਣ ਆਏ ਕੁਝ ਮਜ਼ਦੂਰ ਯੂਨੀਅਨ ਦੇ ਮੈਂਬਰਾਂ ਦੀ ਟੀਟੀ ਨਾਲ ਟਿਕਟ ਨੂੰ ਲੈ ਕੇ ਵਿਵਾਦ ਹੋ ਗਿਆ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਰੇਲ ਵੀ ਰੋਕੀ ਗਈ।

ਲੁਧਿਆਣਾ ਦੇ ਰੇਲਵੇ ਸਟੇਸ਼ਨ ’ਤੇ ਹੰਗਾਮਾ
ਲੁਧਿਆਣਾ ਦੇ ਰੇਲਵੇ ਸਟੇਸ਼ਨ ’ਤੇ ਹੰਗਾਮਾ
author img

By

Published : May 2, 2022, 11:34 AM IST

Updated : May 2, 2022, 1:45 PM IST

ਲੁਧਿਆਣਾ: ਜ਼ਿਲ੍ਹੇ ਦੇ ਰੇਲਵੇ ਸਟੇਸ਼ਨ ’ਤੇ ਤੜਕਸਾਰ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਮਜਦੂਰ ਦਿਵਸ ਮਨਾਉਣ ਆਏ ਕੁਝ ਮਜ਼ਦੂਰ ਯੂਨੀਅਨ ਦੇ ਮੈਂਬਰਾਂ ਵੱਲੋਂ ਟਰੇਨ ਨੂੰ ਰੋਕ ਕੇ ਰੋਸ ਪ੍ਰਦਰਸ਼ਨ ਕਰਨ ਲੱਗੇ। ਮਿਲੀ ਜਾਣਕਾਰੀ ਮੁਤਾਬਿਕ ਕੁਝ ਮਜ਼ਦੂਰ ਯੂਨੀਅਨ ਦੇ ਮੈਂਬਰਾਂ ਦੀ ਟਿਕਟ ਨੂੰ ਲੈ ਕੇ ਟੀਟੀ ਦੇ ਨਾਲ ਵਿਵਾਦ ਹੋ ਗਿਆ ਜਿਸ ਤੋਂ ਬਾਅਦ ਮਜ਼ਦੂਰ ਯੂਨੀਅਨ ਦੇ ਮੈਂਬਰਾਂ ਨੇ ਰੇਲਵੇ ਅਧਿਕਾਰੀਆਂ ਦੇ ਖਿਲਾਫ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਇਸ ਕਾਰਨ ਹੋਇਆ ਸੀ ਵਿਵਾਦ: ਮਿਲੀ ਜਾਣਕਾਰੀ ਮੁਤਾਬਿਕ ਪ੍ਰਦਰਸ਼ਨਕਾਰੀਆਂ ਨੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਟਰੈਕ 6 ਨੂੰ ਜਾਮ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਪੂਰਾ ਵਿਵਾਦ ਉਸ ਸਮੇਂ ਹੋਇਆ ਜਦੋਂ ਟੀਟੀ ਨੇ ਇੱਕ ਮਜ਼ਦੂਰ ਦੀ ਟਿਕਟ ਜੁਰਮਾਨਾ ਲਾ ਕੇ ਬਣਾ ਦਿੱਤੀ। ਦੂਜੇ ਪਾਸੇ ਰੇਲਵੇ ਟਰੈਕ ਜਾਮ ਕਰਨ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਤੁਰੰਤ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨੇ ਆ ਕੇ ਮੌਕੇ ’ਤੇ ਮਾਹੌਲ ਸ਼ਾਂਤ ਕਰਵਾਇਆ।

ਲੁਧਿਆਣਾ ਦੇ ਰੇਲਵੇ ਸਟੇਸ਼ਨ ’ਤੇ ਹੰਗਾਮਾ

ਹਿਸਾਰ ਐਕਸਪ੍ਰੈਸ ਟਰੇਨ ਦਾ ਚੱਕਾ ਜਾਮ: ਦੱਸਿਆ ਜਾ ਰਿਹਾ ਹੈ ਕਿ ਪੂਰਾ ਵਿਵਾਦ ਹਿਸਾਰ ਐਕਸਪ੍ਰੈਸ ਟਰੇਨ ਦੇ ਵਿਚ ਸਫ਼ਰ ਕਰਨ ਨੂੰ ਲੈ ਕੇ ਹੋਇਆ ਜਿਸ ਤੋਂ ਬਾਅਦ ਬਾਲ ਮਜ਼ਦੂਰ ਯੂਨੀਅਨਾਂ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਹਿਸਾਰ ਐਕਸਪ੍ਰੈਸ ਟਰੇਨ ਦਾ ਚੱਕਾ ਜਾਮ ਕਰ ਦਿੱਤਾ ਅਤੇ ਟਰੇਨ ਨੂੰ ਰੋਕ ਲਿਆ। ਇਸ ਦੌਰਾਨ ਟਰੇਨ ’ਚ ਬੈਠੇ ਹੋਰ ਯਾਤਰੀ ਕਾਫੀ ਦੇਰ ਤੱਕ ਖੱਜਲ ਖੁਆਰ ਹੁੰਦੇ ਰਹੇ।

ਮਜ਼ਦੂਰ ਯੂਨੀਅਨ ਦੇ ਮੈਂਬਰਾਂ ਦੀ ਮੰਗ: ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਵਿਵਾਦ ਕਰਨ ਵਾਲੇ ਕੁਝ ਲੋਕਾਂ ਨੂੰ ਆਰਪੀਐਫ ਵੱਲੋਂ ਹਿਰਾਸਤ ’ਚ ਵੀ ਲੈ ਲਿਆ ਗਿਆ ਅਤੇ ਮਜ਼ਦੂਰ ਯੂਨੀਅਨ ਦੇ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਸਾਥੀਆਂ ਨੂੰ ਛੱਡਿਆ ਜਾਵੇ।

ਇਹ ਵੀ ਪੜੋ: 12ਵੀਂ ਜਮਾਤ ਲਈ ਵਿਵਾਦਤ ਕਿਤਾਬਾਂ ਦੀ ਵਰਤੋ ’ਤੇ ਰੋਕ, ਲੇਖਕਾਂ ਤੇ ਪਬਲਿਸ਼ਰਾਂ ਖ਼ਿਲਾਫ਼ ਕਾਰਵਾਈ ਦੇ ਹੁਕਮ

Last Updated : May 2, 2022, 1:45 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.