ਲੁਧਿਆਣਾ: ਕੇਂਦਰੀ ਜੇਲ੍ਹ ਵਿੱਚ ਤੈਨਾਤ ਡੀਐੱਸਪੀ (DSP) ਹਰਿੰਦਰ ਸਿੰਘ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਦੇ ਦੋਵੇਂ ਲੰਗਸ (Lungs) ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਨੇ ਅਤੇ ਉਨ੍ਹਾਂ ਦਾ ਅਪਰੇਸ਼ਨ ਚੇਨੱਈ ਜਾਂ ਹੈਦਰਾਬਾਦ ਹੋਣਾ ਹੈ। ਲੁਧਿਆਣਾ ਐੱਸਪੀਐੱਸ ਹਸਪਤਾਲ (SPS Hospital) ਵਿੱਚ ਉਹ 6 ਅਪ੍ਰੈਲ ਨੂੰ ਦਾਖ਼ਲ ਹੋਏ ਸਨ। ਸੂਤਰਾਂ ਨੇ ਦੱਸਿਆ ਕਿ ਲੰਮਾ ਸਮਾਂ ਉਹ ਆਈਸੀਯੂ (ICU) ਵਿੱਚ ਵੀ ਰਹੇ ਹਨ ਅਤੇ ਡਾਕਟਰਾਂ ਦੇ ਪੈਨਲ ਨੇ ਉਨ੍ਹਾਂ ਦਾ ਚੰਗੇ ਤੋਂ ਚੰਗਾ ਇਲਾਜ ਕੀਤਾ, ਪਰ ਨਿਮੋਨੀਆ ਹੋਣ ਕਰਕੇ ਉਨ੍ਹਾਂ ਦੇ ਲੰਗਸ ਬਿਲਕੁਲ ਖਤਮ ਹੋ ਚੁੱਕੇ ਸਨ ਇਸ ਤੋਂ ਬਾਅਦ ਉਨ੍ਹਾਂ ਦੇ ਲੰਗਸ (Lungs) ਨੂੰ ਬਦਲਣ ਸਬੰਧੀ ਡਾਕਟਰਾਂ ਦੇ ਪੈਨਲ ਅਤੇ ਪੰਜਾਬ ਸਰਕਾਰ (Government of Punjab) ਦੇ ਨੁਮਾਇੰਦਿਆਂ ਦੀ ਬੀਤੇ ਦਿਨ ਬੈਠਕ ਵੀ ਹੋਈ।
ਇਹ ਵੀ ਪੜੋ: Prakash Javadekar: ਕੈਪਟਨ ਸਰਕਾਰ ਨੇ ‘ਪੰਜਾਬ’ ਨੂੰ ਛੱਡਿਆ ਲਾਵਾਰਿਸ
ਐਸਪੀਐਸ ਹਸਪਤਾਲ ਦੇ ਸੀਨੀਅਰ ਡਾਕਟਰ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਕਈ ਦਿਨਾਂ ਤਕ ਆਈਸੀਯੂ (ICU) ਵਿੱਚ ਇਲਾਜ ਚੱਲਦਾ ਰਿਹਾ ਅਤੇ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਆਕਸੀਜਨ ਅਚਾਨਕ ਹੇਠਾਂ ਚਲੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੜ ਤੋਂ ਆਈਸੀਯੂ (ICU) ’ਚ ਸ਼ਿਫਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਲੰਗਸ (Lungs) ਬਿਲਕੁਲ ਖਤਮ ਹੋ ਚੁੱਕੇ ਹਨ, ਪਰ ਉਹ ਆਪਣਾ ਇਲਾਜ ਅਜੇ ਕਿੱਥੇ ਕਰਵਾਉਣਾ ਚਾਹੁੰਦੇ ਹਨ ਇਹ ਸਭ ਮਰੀਜ਼ ਦੇ ਉੱਤੇ ਹੀ ਨਿਰਭਰ ਕਰਦਾ ਹੈ।
ਉਧਰ ਐਸਪੀਐਸ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾ. ਰਾਜੀਵ ਕੁੰਦਰਾ ਨੇ ਦੱਸਿਆ ਕਿ ਬੀਤੇ ਦਿਨ ਪੰਜਾਬ ਸਰਕਾਰ (Government of Punjab) ਦੇ ਨੁਮਾਇੰਦਿਆਂ ਨਾਲ ਅਤੇ ਚੰਡੀਗੜ੍ਹ ਦੇ ਪੈਨਲ ਨਾਲ ਇੱਕ ਬੈਠਕ ਉਨ੍ਹਾਂ ਦੀ ਹੋਈ ਹੈ ਅਤੇ ਡੀਐਸਪੀ ਦੇ ਇਲਾਜ ਸਬੰਧੀ ਵਿਚਾਰ ਵਟਾਂਦਰਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਲਾਜ ’ਤੇ ਕਿੰਨਾ ਖਰਚਾ ਆਵੇਗਾ ਇਹ ਕਹਿਣਾ ਤਾਂ ਸੰਭਵ ਨਹੀਂ ਹੈ ਪਰ ਉਹ ਆਪਣਾ ਇਲਾਜ ਕਿਤੇ ਵੀ ਕਰਵਾ ਸਕਦੇ ਨੇ ਇਸ ਸਬੰਧੀ ਪੰਜਾਬ ਸਰਕਾਰ (Government of Punjab) ਨਾਲ ਵੀ ਗੱਲਬਾਤ ਹੋਈ ਹੈ ਉਨ੍ਹਾਂ ਨੇ ਮਰੀਜ਼ ਦੀ ਕੰਡੀਸ਼ਨ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ।
ਇਹ ਵੀ ਪੜੋ: ਸਨਸਨੀ: ਭਾਰਤੀ ਫੌਜ ਨੂੰ ਸਤਲੁਜ 'ਚੋਂ ਮਿਲੀ ਪਾਕਿਸਤਾਨੀ ਕਿਸ਼ਤੀ