ETV Bharat / city

ਲੁਧਿਆਣਾ ਸਮਾਜ ਸੇਵੀ ਕੀਮਤੀ ਰਾਵਲ ਨੇ ਚੋਣਾਂ ਲੜਨ ਲਈ ਖੋਲ੍ਹਿਆ ਢਾਬਾ, ਜਾਣੋ ਕਿਉਂ - ਪੈਸੇ ਨਾ ਹੋਣ ਕਰਕੇ ਨਹੀਂ ਮਿਲੀ ਟਿਕਟ

ਲੁਧਿਆਣਾ ਦੇ ਸਮਾਜ ਸੇਵੀ ਕੀਮਤੀ ਰਾਵਲ ਇਨ੍ਹੀਂ ਦਿਨੀਂ ਆਪਣਾ ਢਾਬਾ ਖੋਲ੍ਹ ਕੇ ਚੋਣਾਂ ਲੜਨ ਲਈ ਪੈਸੇ ਇਕੱਠੇ ਕਰ ਰਹੇ ਹਨ, ਕੀਮਤੀ ਰਾਵਲ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਹ ਲੋਕਾਂ ਤੋਂ ਪੈਸੇ ਇਕੱਠੇ ਕਰ ਕੇ ਲੋਕਾਂ ਲਈ ਚੋਣਾਂ ਲੜਨਗੇ।

ਲੁਧਿਆਣਾ ਸਮਾਜ ਸੇਵੀ ਕੀਮਤੀ ਰਾਵਲ ਨੇ ਚੋਣਾਂ ਲੜਨ ਲਈ ਖੋਲ੍ਹਿਆ ਢਾਬਾ

author img

By

Published : Jan 11, 2022, 5:54 PM IST

Updated : Jan 11, 2022, 6:31 PM IST

ਲੁਧਿਆਣਾ: ਪੰਜਾਬ ਦੇ ਵਿੱਚ 14 ਫ਼ਰਵਰੀ ਨੂੰ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਸ ਦੇ ਮੱਦੇਨਜ਼ਰ ਵੱਖ ਵੱਖ ਸਿਆਸੀ ਪਾਰਟੀਆਂ ਦੇ ਲੀਡਰ ਆਪੋ ਆਪਣੇ ਹੱਕ ਵਿੱਚ ਪ੍ਰਚਾਰ ਕਰ ਰਹੇ ਹਨ, ਜਿਨ੍ਹਾਂ ਨੂੰ ਪਾਰਟੀ ਵੱਲੋਂ ਟਿਕਟ ਨਹੀਂ ਮਿਲਦੀ, ਉਹ ਹੁਣ ਆਪਣੇ ਪੱਧਰ 'ਤੇ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਹਨ, ਲੁਧਿਆਣਾ ਦੇ ਸਮਾਜ ਸੇਵੀ ਕੀਮਤੀ ਰਾਵਲ ਇਨ੍ਹੀਂ ਦਿਨੀਂ ਆਪਣਾ ਢਾਬਾ ਖੋਲ੍ਹ ਕੇ ਚੋਣਾਂ ਲੜਨ ਲਈ ਪੈਸੇ ਇਕੱਠੇ ਕਰ ਰਹੇ ਹਨ, ਕੀਮਤੀ ਰਾਵਲ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਹ ਲੋਕਾਂ ਤੋਂ ਪੈਸੇ ਇਕੱਠੇ ਕਰ ਕੇ ਲੋਕਾਂ ਲਈ ਚੋਣਾਂ ਲੜਨਗੇ।

ਪੈਸੇ ਨਾ ਹੋਣ ਕਰਕੇ ਨਹੀਂ ਮਿਲੀ ਟਿਕਟ

ਕੀਮਤੀ ਰਾਵਲ ਨੇ ਦਾਅਵਾ ਕੀਤਾ ਹੈ ਕਿ ਉਹ ਬੀਤੇ ਤਿੰਨ ਦਹਾਕਿਆਂ ਤੋਂ ਲਗਾਤਾਰ ਲੋਕ ਭਲਾਈ ਦੇ ਕੰਮਾਂ 'ਚ ਲੱਗੇ ਹੋਏ ਹਨ ਪਰ ਵੱਖ ਵੱਖ ਪਾਰਟੀਆਂ ਦੇ ਨਾਲ ਸੰਬੰਧ ਹੋਣ ਦੇ ਬਾਵਜੂਦ, ਉਨ੍ਹਾਂ ਨੂੰ ਅੱਜ ਤੱਕ ਕਦੇ ਵੀ ਟਿਕਟ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਜਿਸ ਵੀ ਪਾਰਟੀ ਤੋਂ ਉਨ੍ਹਾਂ ਨੇ ਟਿਕਟ ਮੰਗੀ, ਉਨ੍ਹਾਂ ਨੇ ਉਸ ਕੋਲ ਪੈਸੇ ਨਾ ਹੋਣ ਕਰਕੇ ਟਿਕਟ ਨਹੀਂ ਦਿੱਤੀ, ਕਿਉਕਿ ਚੋਣਾਂ 'ਚ ਪੈਸੇ ਲਗਦੇ ਹਨ। ਉਨ੍ਹਾਂ ਕਿਹਾ ਕਿ ਆਮ ਵਿਅਕਤੀ ਨੂੰ ਚੋਣਾਂ 'ਚ ਲੜਣਾ ਬਹੁਤ ਔਖਾ ਕੰਮ ਹੈ।

ਲੁਧਿਆਣਾ ਸਮਾਜ ਸੇਵੀ ਕੀਮਤੀ ਰਾਵਲ ਨੇ ਚੋਣਾਂ ਲੜਨ ਲਈ ਖੋਲ੍ਹਿਆ ਢਾਬਾ, ਜਾਣੋ ਕਿਉਂ

ਚੋਣਾਂ ਲਈ ਖੋਲ੍ਹਿਆ ਢਾਬਾ

ਕੀਮਤੀ ਰਾਵਲ ਨੇ ਦਾਅਵਾ ਕੀਤਾ ਕਿ ਹੁਣ ਉਸ ਨੇ ਆਪਣਾ ਢਾਬਾ ਖੋਲਿਆ ਹੈ, ਤਾਂ ਜੋ ਉਹ ਚੋਣਾਂ ਲੜ ਸਕੇ। ਉਨ੍ਹਾਂ ਕਿਹਾ ਕਿ ਉਹ ਆਪਣੀ ਹੱਕ ਹਲਾਲ ਦੀ ਕਮਾਈ ਨਾਲ ਹੀ ਚੋਣਾਂ ਲੜੇਗਾ, ਕਿਉਂਕਿ ਉਸ ਕੋਲ ਪੈਸੇ ਨਹੀਂ ਹਨ, ਜਿਸ ਕਰਕੇ ਉਸ ਨੇ ਪੈਸੇ ਕਮਾਉਣ ਦਾ ਇਹੀ ਢੰਗ ਆਪਣਿਆਂ ਹੈ, ਉਨ੍ਹਾਂ ਕਿਹਾ ਕਿ ਉਹ ਆਪਣੇ ਢਾਬੇ 'ਤੇ ਮਹਿਲਾਵਾਂ ਨੂੰ 25 ਫੀਸਦੀ ਛੋਟ ਜਦੋਂ ਕੇ ਮੀਡੀਆ ਅਤੇ ਸਿਆਸੀ ਆਗੂਆਂ ਨੂੰ 10 ਫੀਸਦੀ ਛੋਟ ਦਿੰਦਾ ਹੈ।

ਉਨ੍ਹਾਂ ਕਿਹਾ ਕਿ ਉਹ ਲੰਮੇਂ ਸਮੇਂ ਤੋਂ ਲੋਕ ਭਲਾਈ ਦੇ ਕੰਮ ਕਰਦਾ ਆ ਰਿਹਾ ਪਰ ਅੱਜ ਵੀ ਉਸ ਕੋਲ 50 ਗਜ਼ ਦਾ ਘਰ ਹੈ ਅਤੇ ਇੱਕ ਦੁਕਾਨ ਹੈ, ਜੋ ਕਿਰਾਏ 'ਤੇ ਲਈ ਹੈ।

ਇਲਾਕੇ ਦੇ ਦੱਸੇ ਹਾਲ

ਕੀਮਤੀ ਰਾਵਲ ਉੱਤਰੀ ਹਲਕੇ ਤੋਂ ਚੋਣਾਂ ਲੜਨ ਦੇ ਚਾਹਵਾਨ ਹਨ, ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਸਮੱਸਿਆਵਾਂ ਐਨੀਆਂ ਨੇ ਕਿ ਉਹ ਬਿਆਨ ਨਹੀਂ ਕਰ ਸਕਦਾ। ਉਨ੍ਹਾਂ ਦੱਸਿਆ ਕਿ ਵੱਡੀ ਸਮੱਸਿਆ ਹੈ, ਜਿਸ 'ਤੇ ਸਾਰੀਆਂ ਪਾਰਟੀਆਂ ਨੇ ਅੱਜ ਤੱਕ ਹੱਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀਆਂ ਰਸੂਖਦਾਰ, ਪੈਸੇ ਵਾਲਿਆਂ ਨੂੰ ਟਿਕਟ ਦਿੰਦੇ ਨੇ ਪਰ ਗ਼ਰੀਬ ਨੂੰ ਕੋਈ ਆਪਣੀ ਪਾਰਟੀ ਤੋਂ ਟਿਕਟ ਨਹੀਂ ਦਿੰਦਾ।

ਇਹ ਵੀ ਪੜ੍ਹੋ: Punjab Assembly Election 2022: ਅਰਵਿੰਦ ਕੇਜਰੀਵਾਲ ਭਲਕੇ ਆਉਣਗੇ ਚੰਡੀਗੜ੍ਹ

Last Updated : Jan 11, 2022, 6:31 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.