ਲੁਧਿਆਣਾ: ਸਿੱਧੂ ਮੂਸੇਵਾਲੇ ਕਤਲ ਮਾਮਲੇ Sidhu Moosewala murder case ਵਿੱਚ ਲੁਧਿਆਣਾ ਤੋਂ ਲਗਾਤਾਰ ਇਸ ਦੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਜੱਗੂ ਭਗਵਾਨਪੁਰੀਆ ਨੂੰ ਪ੍ਰੋਡੈਕਸ਼ਨ ਵਾਰੰਟ ਉੱਤੇ ਲਿਆ ਕੇ ਪੁਲਿਸ ਵੱਲੋਂ ਪੁੱਛਗਿਛ ਕੀਤੀ ਗਈ, ਜਿਸ ਤੋਂ ਬਾਅਦ ਕਈ ਖੁਲਾਸੇ ਹੋਏ ਹਨ। ਲੁਧਿਆਣਾ ਪੁਲਿਸ ਨੇ ਹੁਣ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਵਿੱਚ ਹਥਿਆਰ ਸਪਲਾਈ ਕਰਨ ਵਾਲੇ ਮੁਲਜ਼ਮਾਂ 'ਚੋਂ ਤੀਜੇ ਮੁਲਜ਼ਮ ਦੀ ਸ਼ਨਖਤ ਕਰ ਲਈ ਹੈ, ਜੋ ਕਿ ਇੱਕ ਬਟਾਲਾ ਦਾ ਗੁਰਮੀਤ ਮੀਤਾਂ Ludhiana Police has identified Gurmeet Meeta ਹੈ, ਜੋ ਕੌਂਮੀ ਪੱਧਰ ਦਾ ਜੈਵਲਿਨ ਥਰੋ ਦਾ ਖਿਡਾਰੀ ਵੀ ਹੈ।
ਇਸ ਸਬੰਧੀ ਜਾਣਕਾਰੀ ਸੀਆਈਏ ਸਟਾਫ਼ ਦੇ ਸੀਨੀਅਰ ਅਧਿਕਾਰੀ ਬੇਅੰਤ ਜੁਨੇਜਾ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਹੈ ਕਿ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਜਿਨ੍ਹਾਂ 3 ਮੁਲਜ਼ਮਾਂ ਵੱਲੋਂ ਹਥਿਆਰ ਸਪਲਾਈ ਕੀਤੇ ਗਏ ਸਨ, ਉਨ੍ਹਾਂ ਵਿਚੋਂ ਤੀਜੇ ਦੀ ਸ਼ਨਾਖਤ ਹੋ ਗਈ ਹੈ। ਮੁਲਜ਼ਮ ਪੰਜਾਬ ਪੁਲਿਸ ਦੇ ਵਿਚ ਬਤੌਰ ਸਿਪਾਹੀ ਰਿਹਾ ਹੈ, 2020 ਦੇ ਵਿੱਚ ਉਸ ਨੂੰ ਡਿਸਮਿਸ ਕਰ ਦਿੱਤਾ ਗਿਆ ਸੀ।
ਮੁਲਜ਼ਮ ਨੂੰ ਲੁਧਿਆਣਾ ਪੁਲਿਸ ਪ੍ਰੋਡਕਸ਼ਨ ਵਰੰਟ ਉੱਤੇ ਬਟਾਲਾ ਤੋਂ ਲੁਧਿਆਣਾ ਲੈ ਕੇ ਆਈ.ਸੀ ਅਤੇ ਰਿਮਾਂਡ ਦੇ ਦੌਰਾਨ ਉਸ ਨੇ ਕਈ ਖੁਲਾਸੇ ਕੀਤੇ ਹਨ, ਹਥਿਆਰ ਸਪਲਾਈ ਕਰਨ ਵਿਚ ਦੋ ਮੁਲਜ਼ਮ ਪਹਿਲਾਂ ਹੀ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਹੋਏ ਹਨ। ਜਿਨ੍ਹਾਂ ਵਿਚ ਸਤਵੀਰ ਸਿੰਘ ਅਤੇ ਮਨਪ੍ਰੀਤ ਸ਼ਾਮਲ ਹਨ, ਮੁਲਜ਼ਮ ਮਿਤਾ ਜੱਗੂ ਭਗਵਾਨਪੁਰੀਆ ਦਾ ਕਾਫੀ ਕਰੀਬੀ ਦੱਸਿਆ ਜਾ ਰਿਹਾ ਹੈ। ਹੁਣ ਤੱਕ ਪੁਲਿਸ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ 24 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਦੋਂ ਕੇ 36 ਮੁਲਜ਼ਮਾਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ।
ਇਹ ਵੀ ਪੜੋ:- ਮੋਗਾ ਦੀ ਅਦਾਲਤ ਨੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ