ETV Bharat / city

ਈਸੇਵਾਲ ਗੈਂਗਰੇਪ ਮਾਮਲੇ ’ਚ ਵਕੀਲ ਤੇ ਮੁੱਖ ਗਵਾਹ ਦੇ ਵੱਡੇ ਖੁਲਾਸੇ ! - ਇੱਕ ਇੱਕ ਲੱਖ ਰੁਪਏ ਜੁਰਮਾਨਾ ਲਗਾਇਆ

ਈਸੇਵਾਲ ਗੈਂਗਰੇਪ ਮਾਮਲੇ ਚ ਨਾਬਾਲਿਗ ਨੂੰ 20 ਸਾਲ ਅਤੇ ਬਾਕੀ ਪੰਜ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ (ludhiana court sentenced life imperisonment to 5 in issewal gangrape)। ਕੁੱਲ 6 ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ 2019 ਦੇ ਇਸ ਮਾਮਲੇ ਵਿੱਚ ਨਾਬਾਲਿਗ ਨੂੰ 50 ਹਜ਼ਾਰ ਜਦੋਂਕਿ ਬਾਕੀ ਦੋਸ਼ੀਆਂ ਨੂੰ ਇੱਕ ਇੱਕ ਲੱਖ ਰੁਪਏ ਜੁਰਮਾਨਾ ਲਗਾਇਆ ਹੈ (one lac fine to each)।

ਇਸੇਵਾਲ ਗੈਂਗਰੇਪ ਮਾਮਲੇ ’ਚ ਪੰਜ ਨੂੰ ਉਮਰਕੈਦ
ਇਸੇਵਾਲ ਗੈਂਗਰੇਪ ਮਾਮਲੇ ’ਚ ਪੰਜ ਨੂੰ ਉਮਰਕੈਦ
author img

By

Published : Mar 4, 2022, 5:16 PM IST

ਲੁਧਿਆਣਾ: ਈਸੇਵਾਲ ਗੈਂਗਰੇਪ ਮਾਮਲੇ ਦੇ ਵਿੱਚ ਲੁਧਿਆਣਾ ਦੇ ਐਡੀਸ਼ਨਲ ਡਿਸਟ੍ਰਿਕਟ ਅਤੇ ਸੈਸ਼ਨ ਜੱਜ ਰਸ਼ਮੀ ਸ਼ਰਮਾ ਵਲੋਂ ਈਸੇਵਾਲ ਗੈਂਗਰੇਪ ਦੇ ਛੇ ਦੋਸ਼ੀਆਂ ਨੂੰ ਅੱਜ ਸਜ਼ਾ ਦੇ ਦਿੱਤੀ ਗਈ ਹੈ। ਇਨ੍ਹਾਂ ਛੇ ਦੋਸ਼ੀਆਂ ਦੇ ਵਿਚ ਇਕ ਨਾਬਾਲਿਗ ਸੀ ਜਦੋਂ ਕਿ ਬਾਕੀ ਦੋਸ਼ੀ ਬਾਲਿਗ ਸਨ ਬਾਲਿਗ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਜਿਸ ਵਿੱਚ ਉਨ੍ਹਾਂ ਨੂੰ ਸਾਰੀ ਉਮਰ ਜੇਲ੍ਹ ਚ ਰਹਿਣ ਦੀ ਸਖ਼ਤ ਸਜ਼ਾ ਸੁਣਾਈ ਗਈ ਹੈ(ludhiana court sentenced life imperisonment to 5 in issewal gangrape)।

ਇਸੇਵਾਲ ਗੈਂਗਰੇਪ ਮਾਮਲੇ ’ਚ ਪੰਜ ਨੂੰ ਉਮਰਕੈਦ

ਜਦੋਂ ਕਿ ਦੂਜੇ ਪਾਸੇ ਨਾਬਾਲਿਗ ਦੋਸ਼ੀ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਾਰੇ ਦੋਸ਼ੀਆਂ ਨੂੰ ਜੇਲ ਭੇਜ ਦਿੱਤਾ ਗਿਆ ਹੈ ਜੇਕਰ ਦੋਸ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਪੂਰੀ ਗੈਂਗ ਦਾ ਮੁੱਖ ਸਰਗਨਾ ਜਗਰੂਪ ਸਿੰਘ ਸੀ ਅਤੇ ਉਸ ਦੇ ਪੰਜ ਸਾਥੀ ਜਿਨ੍ਹਾਂ ਵਿੱਚ ਅਜੇ ਉਰਫ ਬਰਿੱਜ ਨੰਦਨ, ਸੈਫ ਅਲੀ, ਸੂਰਮੁ, ਸਾਦਿਕ ਅਲੀ ਅਤੇ ਨਾਬਾਲਿਗ ਲਿਆਕਤ ਅਲੀ ਸ਼ਾਮਲ ਹਨ।

ਪੀੜ੍ਤਾਂ ਨੂੰ ਮੁਆਵਜ਼ਾ

ਗੈਂਗਰੇਪ ਮਾਮਲੇ ਦੇ ਸਾਰੇ ਹੀ ਦੋਸ਼ੀਆਂ ਨੂੰ ਸਜ਼ਾ ਦੇ ਨਾਲ ਜੁਰਮਾਨਾ ਵੀ ਲਾਇਆ ਗਿਆ ਹੈ ਜੋ ਪੀੜਤਾਂ ਨੂੰ ਮੁਆਵਜ਼ੇ ਵਜੋਂ ਦਿੱਤਾ ਜਾਵੇਗਾ ਪੰਜ ਬਾਲਿਗ ਦੋਸ਼ੀਆਂ ਨੂੰ ਇੱਕ ਇੱਕ ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ ਜਦੋਂ ਕਿ ਦੂਜੇ ਪਾਸੇ ਨਾਬਾਲਿਗ ਦੋਸ਼ੀ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ ਜੋ ਕਿ ਪੀਡ਼ਤਾਂ ਨੂੰ ਮੁਆਵਜ਼ੇ ਵਜੋਂ ਦਿੱਤੇ ਜਾਣਗੇ(one lac fine to each)।

ਕੀ ਹੈ ਮਾਮਲਾ

ਦੱਸ ਦੇਈਏ ਕਿ 9 ਫਰਵਰੀ 2019 ਨੂੰ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਮੁੱਲਾਂਪੁਰ ਦਾਖਾ ਚ ਪੈਂਦੇ ਪਿੰਡ ਈਸੇਵਾਲ ਦੇ ਅੰਦਰ ਇਨ੍ਹਾਂ ਛੇ ਦੋਸ਼ੀਆਂ ਵੱਲੋਂ ਆਪਣੇ ਦੋਸਤ ਨਾਲ ਘੁੰਮਣ ਗਈ ਪੀੜਤਾ ਨੂੰ ਹੈਵਾਨੀਅਤ ਦਾ ਸ਼ਿਕਾਰ ਬਣਾਉਂਦਿਆਂ ਉਸ ਨਾਲ ਨਾ ਸਿਰਫ਼ ਸਮੂਹਕ ਬਲਾਤਕਾਰ ਕੀਤਾ ਗਿਆ ਸਗੋਂ ਉਸ ਨੂੰ ਅਤੇ ਉਸ ਦੇ ਦੋਸਤ ਨੂੰ ਬੰਧਕ ਬਣਾ ਕੇ ਉਨ੍ਹਾਂ ਤੋਂ ਫਿਰੌਤੀ ਦੀ ਵੀ ਮੰਗ ਕੀਤੀ ਗਈ ਸੀ।

ਇਸ ਤੋਂ ਬਾਅਦ ਪੁਲਿਸ ਦੇ ਧਿਆਨ ਹੇਠ ਪੂਰਾ ਮਾਮਲਾ ਆਇਆ ਤਾਂ ਪਰਚਾ ਦਰਜ ਕਰਨ ਤੋਂ ਬਾਅਦ ਸਾਰੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ ਅਤੇ ਸਾਰੇ ਦੋਸ਼ੀਆਂ ਨੂੰ ਤਿੰਨ ਦਿਨ ਦੇ ਅੰਦਰ ਪੁਲੀਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਲਗਾਤਾਰ ਲਗਪਗ ਤਿੰਨ ਸਾਲ ਟਰਾਇਲ ਚੱਲਣ ਤੋਂ ਬਾਅਦ ਇਨ੍ਹਾਂ ਦੋਸ਼ੀਆਂ ਨੂੰ ਅੱਜ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਅੰਦਰ ਰਸ਼ਮੀ ਸ਼ਰਮਾ ਦੀ ਕੋਰਟ ਵੱਲੋਂ ਸਜ਼ਾ ਸੁਣਾ ਦਿੱਤੀ ਗਈ।

ਮੁੱਖ ਗਵਾਹ ਨੂੰ ਮਿਲੀਆਂ ਧਮਕੀਆਂ

ਈਸੇਵਾਲ ਗੈਂਗਰੇਪ ਮਾਮਲੇ ਵਿੱਚ ਮੁੱਖ ਗਵਾਹ ਜਸਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਪੀੜਤ ਪਰਿਵਾਰ ਕਰਦਾ ਸੀ ਕਿ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਮਿਲੇ ਪਰ ਅਦਾਲਤ ਵੱਲੋਂ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਤਿੰਨ ਸਾਲ ਬਾਅਦ ਸਜ਼ਾ ਮਿਲੀ ਹੈ ਇਹ ਇਤਿਹਾਸਕ ਫ਼ੈਸਲਾ ਹੈ ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਜਿਉਂਦੇ ਰਹਿਣਗੇ ਉਦੋਂ ਤਕ ਜੇਲ੍ਹ ਵਿੱਚ ਰਹਿਣਾ ਪਵੇਗਾ।

ਉਨ੍ਹਾਂ ਕਿਹਾ ਕਿ ਇਸ ਨਾਲ ਪੀਡ਼ਤਾਂ ਨੂੰ ਰਾਹਤ ਮਿਲੇਗੀ ਅਤੇ ਬਾਕੀ ਅਜਿਹੇ ਜੁਰਮ ਕਰਨ ਵਾਲਿਆਂ ਨੂੰ ਵੀ ਸਬਕ ਮਿਲੇਗਾ ਕਿ ਅਜਿਹਾ ਕਾਰਾ ਕਰਨ ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ ਮੁੱਖ ਗਵਾਹ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਇਸ ਸੰਬੰਧੀ ਧਮਕੀਆਂ ਵੀ ਮਿਲ ਰਹੀਆਂ ਸਨ ਪਰ ਉਹ ਲਗਾਤਾਰ ਡਟੇ ਰਹੇ ਅਤੇ ਆਖਿਰਕਾਰ ਅੱਜ ਉਨ੍ਹਾਂ ਨੂੰ ਇਨਸਾਫ ਮਿਲਿਆ।

ਇਹ ਵੀ ਪੜ੍ਹੋ: ਯੂਕਰੇਨ ਤੋਂ ਪਰਤੇ ਭਾਰਤੀ ਵਿਦਿਆਰਥੀਆਂ ਨੇ ETV Bharat ਨਾਲ ਸਾਂਝੇ ਕੀਤੇ ਹਾਲਾਤ

ETV Bharat Logo

Copyright © 2025 Ushodaya Enterprises Pvt. Ltd., All Rights Reserved.