ਲੁਧਿਆਣਾ: ਜ਼ਿਲ੍ਹਾ ਅਦਾਲਤ ਕੰਪਲੈਕਸ ’ਚ ਜਬਰਦਸਤ ਧਮਾਕਾ ਹੋਇਆ। ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 5 ਵਿਅਕਤੀ ਇਸ ਧਮਾਕੇ ਦੇ ਕਾਰਨ ਜ਼ਖਮੀ ਦੱਸੇ ਜਾ ਰਹੇ ਹਨ। ਫਿਲਹਾਲ ਇਸ ਹਾਦਸੇ ਦੇ ਕਾਰਨ ਪੂਰੇ ਪੰਜਾਬ ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਧਮਾਕੇ ’ਚ 1 ਦੀ ਮੌਤ, 5 ਜ਼ਖਮੀ
ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਦੇ 14 ਨੰਬਰ ਕੋਰਟ ਦੀ ਮੰਜ਼ਿਲ ’ਤੇ ਧਮਾਕਾ ਹੋਇਆ ਸੀ। ਧਮਾਕਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਕਚਹਿਰੀ ਦੀ ਕੰਧ ਡਿੱਗ ਗਈ ਹੈ। ਫਿਲਹਾਲ ਲੋਕਾਂ ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਹ ਧਮਾਕਾ ਤਕਰੀਬਨ 12 ਵਜੇ ਦੇ ਕਰੀਬ ਹੋਇਆ ਸੀ। ਧਮਾਕੇ ’ਚ 1 ਵਿਅਕਤੀ ਦੀ ਮੌਤ ਹੋ ਗਈ ਜਦਕਿ 5 ਲੋਕ ਇਸ ਧਮਾਕੇ ਚ ਜ਼ਖਮੀ ਹੋ ਗਏ ਹਨ।
ਇਹ ਵੀ ਪੜੋ: ਲੁਧਿਆਣਾ ਬਲਾਸਟ ਪੀੜਤ ਦੀ ਜੁਬਾਨੀ
ਧਮਾਕੇ ਕਾਰਨ ਲੋਕਾਂ ’ਚ ਸਹਿਮ ਦਾ ਮਾਹੌਲ
ਧਮਾਕੇ ’ਚ ਜ਼ਖਮੀ ਹੋਈ ਮਹਿਲਾ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜ਼ਖਮੀ ਹੋਈ ਮਹਿਲਾ ਨੇ ਦੱਸਿਆ ਕਿ ਪਤਾ ਹੀ ਮੈਨੂੰ ਬਿਲਕੁਲ ਵੀ ਯਾਦ ਨਹੀਂ ਕਿ ਇਹ ਧਮਾਕਾ ਕਿਸ ਮੰਜਿਲ 'ਤੇ ਫਿਲਹਾਲ ਹੈ, ਬੱਸ ਇੰਨ੍ਹਾਂ ਪਤਾ ਹੈ ਕਿ ਮੈਂ ਇਸ ਤੋਂ ਪਹਿਲਾਂ ਦੂਜੀ ਮੰਜਿਲ 'ਤੇ ਸੀ ਅਤੇ ਬਾਅਦ ਵਿੱਚ ਥੱਲੇ ਕਿਵੇਂ ਆਈ ਉਸ ਨੂੰ ਕੁਝ ਵੀ ਯਾਦ ਨਹੀਂ। ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਪੁਲਿਸ ਦੀ ਟੀਮ ਕਰ ਰਹੀ ਜਾਂਚ- ਭੁੱਲਰ
ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਕਿਹਾ ਕਿ ਧਮਾਕੇ ਦੌਰਾਨ ਇੱਕ ਲਾਸ਼ ਬਰਾਮਦ ਹੋਈ ਹੈ, ਉਸ ਕੋਲ ਕੋਈ ਵਿਸਫੋਟਕ ਸਮੱਗਰੀ ਸੀ ਜਾਂ ਫਿਰ ਉਹ ਲੈ ਕੇ ਆਇਆ ਸੀ ਇਸਦੀ ਫਿਲਹਾਲ ਕੋਈ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਘਟਨਾ ’ਤੇ ਕੀਤੀ ਜਾਵੇਗੀ ਪ੍ਰੈਸ ਕਾਨਫਰੰਸ- ਏਡੀਸੀਪੀ
ਫਿਲਹਾਲ ਪੂਰੇ ਮਾਮਲੇ ’ਤੇ ਕੋਈ ਵੀ ਸੀਨੀਅਰ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ। ਏਡੀਸੀਪੀ ਅਸ਼ਵਨੀ ਕੋਤਿਆਲ ਨੇ ਕਿਹਾ ਕਿ ਮਾਮਲੇ ਸਬੰਧੀ ਪੁਲਿਸ ਕਮਿਸ਼ਨਰ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ ਜਿਸ ਚ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ।
ਕਾਬਿਲੇਗੌਰ ਹੈ ਕਿ ਇਸ ਘਟਨਾ ਤੋਂ ਬਾਅਦ ਪੂਰੇ ਪੰਜਾਬ ’ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਘਟਨਾ ਦੀ ਜਾਂਚ ਦੇ ਲਈ ਟੀਮਾਂ ਘਟਨਾ ਸਥਾਨ ’ਤੇ ਪਹੁੰਚ ਗਈਆਂ ਹਨ। ਵਿਰੋਧੀਆਂ ਵੱਲੋਂ ਪੰਜਾਬ ਦੀ ਸੁਰੱਖਿਆ ਤੇ ਸਵਾਲ ਚੁੱਕੇ ਜਾ ਰਹੇ ਹਨ ਜਦਕਿ ਦੂਜੇ ਪਾਸੇ ਸਰਕਾਰ ਵੱਲੋਂ ਚੌਕਸ ਵਰਤਣ ਦੀ ਗੱਲ ਆਖੀ ਜਾ ਰਹੀ ਹੈ।
ਇਹ ਵੀ ਪੜੋ: LIVE UPDATE: ਲੱਗਦਾ ਹੈ ਬੰਬ ਓਪਰੇਟ ਕਰਨ ਵਾਲੇ ਦੀ ਹੀ ਹੋਈ ਮੌਤ: ਚੰਨੀ