ਲੁਧਿਆਣਾ: ਅਕਾਲੀ ਦਲ ਤੇ ਭਾਜਪਾ (bjp news)ਚ ਸ਼ਾਮਿਲ ਹੋਏ ਯੂਥ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਦੀਪ ਗੋਸ਼ਾ ਵਲੋਂ ਅੱਜ ਪੰਜਾਬ ਭਾਜਪਾ(punjabbjp) ਲੀਡਰਸ਼ਿਪ ਦੇ ਨਾਲ ਮਿਲ ਕੇ ਇਕ ਪ੍ਰੈੱਸ ਕਾਨਫਰੰਸ ਦਾ ਪ੍ਰਬੰਧ ਕੀਤਾ ਗਿਆ ਇਸ ਦੌਰਾਨ ਭਾਜਪਾ ਦੇ ਸੋਹਲੇ ਗਾਉਂਦਿਆਂ ਗੁਰਦੀਪ ਗੋਸ਼ਾ ਨੇ ਕਿਹਾ ਕਿ ਉਹ ਕਿਸੇ ਟਿਕਟ ਦੇ ਲਈ ਭਾਜਪਾ ਚ ਸ਼ਾਮਲ ਨਹੀਂ ਹੋਏ ਸਗੋਂ ਹਿੰਦੂ ਸਿੱਖ ਏਕਤਾ ਨੂੰ ਵਧਾਵਾ ਦੇਣ ਲਈ ਅੱਜ ਭਾਜਪਾ ਚ ਸ਼ਾਮਿਲ (joined bjp for communal harmony, not for ticket:gosha)ਹੋਏ ਨੇ ਉਨ੍ਹਾਂ ਨੇ ਕਿਹਾ ਕਿ ਉਹ ਅਕਾਲੀ ਦਲ ਵਿੱਚ ਵੀ ਰਹਿੰਦੇ ਆਂ ਕਿਸੇ ਵੀ ਅਹੁਦੇ ਦੀ ਉਨ੍ਹਾਂ ਦੀ ਮੰਗ ਨਹੀਂ ਕੀਤੀ ਅਤੇ ਤਨਦੇਹੀ ਨਾਲ ਪਾਰਟੀ ਦਾ ਸਾਥ ਨਿਭਾਇਆ ਪਰ ਕੁੱਝ ਨਿੱਜੀ ਕਾਰਨਾਂ ਕਰਕੇ ਉਨ੍ਹਾਂ ਨੇ ਭਾਜਪਾ ਦਾ ਪੱਲਾ ਫੜਿਆ ਭਾਜਪਾ ਕੌਮੀ ਪਾਰਟੀ ਹੈ ਉਨ੍ਹਾਂ ਨੇ ਵੀ ਕਿਹਾ ਕਿ ਭਾਰਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਹੀ ਉਨ੍ਹਾਂ ਨੇ ਇਹ ਫ਼ੈਸਲਾ ਲਿਆ ।
ਉਧਰ ਦੂਜੇ ਪਾਸੇ ਬਿਕਰਮ ਮਜੀਠੀਆ ਦੇ ਮਾਮਲੇ ਤੇ ਗੁਰਦੀਪ ਗੋਸ਼ਾ ਕੁਝ ਬਹੁਤਾ ਬੋਲਦੇ ਨਹੀਂ ਵਿਖਾਈ ਦਿੱਤੇ ਉਨ੍ਹਾਂ ਨੇ ਕਿਹਾ ਕਿ ਮਾਮਲਾ ਅਦਾਲਤ ਵਿਚ ਚੱਲ ਰਿਹਾ ਹੈ ਅਤੇ ਇਸ ਮਾਮਲੇ ਤੇ ਉਹ ਕੁਝ ਵੀ ਨਹੀਂ ਕਹਿਣਾ ਚਾਹੁੰਦੇ ਉਨ੍ਹਾਂ ਨੇ ਕਿਹਾ ਕਿ ਜੋ ਕਸੂਰਵਾਰ ਹੋਵੇਗਾ ਅਦਾਲਤ ਖੁਦ ਉਸ ਨੂੰ ਸਜ਼ਾ ਦੇ ਦੇਵੇਗੀ ਉਥੇ ਹੀ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਵੀ ਕਿਸੇ ਨਾ ਕਿਸੇ ਦਾ ਕਸੂਰ ਜ਼ਰੂਰ ਹੋਵੇਗਾ ਜੋ ਉਨ੍ਹਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਇਸ ਦੌਰਾਨ ਗੁਰਦੀਪ ਗੋਸ਼ਾ ਜਿਸ ਅੰਦਾਜ਼ ਵਿਚ ਅਕਸਰ ਮੀਡੀਆ ਦੇ ਰੂਬਰੂ ਹੁੰਦੇ ਸੀ ਉਹ ਅੰਦਾਜ਼ ਅੱਜ ਗੁਰਦੀਪ ਗੋਸ਼ਾ ਦਾ ਨਹੀਂ ਵਿਖਾਈ ਦਿੱਤਾ।
ਅਕਾਲੀ ਦਲ ਨੇ ਦਿੱਤਾ ਸੀ ਤਿੱਖਾ ਪ੍ਰਤੀਕ੍ਰਮ
ਜਿਕਰਯੋਗ ਹੈ ਕਿ ਗੋਸ਼ਾ ਨੇ ਪਿਛਲੇ ਦਿਨੀਂ ਭਾਜਪਾ ਜੁਆਇਨ ਕੀਤੀ ਸੀ। ਇਸ ਉਪਰੰਤ ਅਕਾਲੀ ਦਲ ਵੱਲੋਂ ਤਿੱਖਾ ਪ੍ਰਤੀਕ੍ਰਮ ਆਇਆ ਸੀ। ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਸੀ ਕਿ ਗੋਸ਼ਾ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਇਹ ਵੀ ਕਿਹਾ ਸੀ ਕਿ ਗੋਸ਼ਾ ਵਿਸ਼ੇਸ਼ ਵਿਧਾਨ ਸਭਾ ਹਲਕੇ ਤੋਂ ਟਿਕਟ ਦੀ ਮੰਗ ਕਰ ਰਹੇ ਸੀ, ਜਿਥੋਂ ਪਾਰਟੀ ਵੱਲੋਂ ਕੋਈ ਹੋਰ ਉਮੀਦਵਾਰ ਐਲਾਨਿਆ ਗਿਆ ਸੀ।
ਇਹ ਵੀ ਪੜ੍ਹੋ:ਲੁਧਿਆਣਾ ਬਣਿਆ ਪੰਜਾਬ ਦੀ ਜਿੱਤੀ ਦੀ ਚਾਬੀ