ETV Bharat / city

ਗਿੱਲ ਸੀਟ 'ਚ ਹੋਵੇਗਾ ਦਿਲਚਸਪ ਤੇ ਫਸਵਾਂ ਮੁਕਾਬਲਾ, ਪਾਰਟੀਆਂ ਨੇ ਉਤਾਰੇ ਪੁਰਾਣੇ ਉਮੀਦਵਾਰ

Punjab Assembly Election 2022: ਕੀ ਗਿੱਲ ਸੀਟ (Gill assembly constituency)'ਤੇ ਇਸ ਵਾਰ ਵੀ ਵਿਧਾਇਕ ਕੁਲਦੀਪ ਸਿੰਘ ਵੈਦ (Kuldip singh vaid) ਮੁੜ ਦਰਜ ਕਰਵਾਉਣਗੇ ਜਿੱਤ ਜਾਂ ਫੇਰ ਅਕਾਲੀ ਦਲ ਦੇ ਦਰਸ਼ਨ ਸਿੰਘ ਸ਼ਿਵਾਲਿਕ (Darshan singh shivalik) ਮੁੜ ਵਾਪਸ ਲਿਆ ਸਕਣਗੇ ਅਕਾਲੀ ਦਲ (Akali dal) ਦਾ ਵਕਾਰ ਤੇ ਕੀ ਭਾਜਪਾ (bjp) ਸੇਵਾਮੁਕਤ ਆਈਏਐਸ ਅਫਸਰ ਨੂੰ ਚੋਣ ਲੜਾ ਕੇ ਬਣਾਏਗੀ ਫਸਵਾਂ ਮੁਕਾਬਲਾ ਤੇ ਜਾਂ ਫੇਰ ਆਪ ਆਪਣੇ ਪੁਰਾਣੇ ਚਿਹਰੇ ਜੀਵਨ ਸਿੰਘ ਸੰਗੋਵਾਲ ਦੇ ਨਾਲ ਬਣੀ ਰਹੇਗੀ ਮੁਕਾਬਲੇ ਵਿੱਚ ਤੇ ਕੀ ਲੋਕ ਇੰਸਾਫ ਪਾਰਟੀ ਗਗਨਦੀਪ ਸਿੰਘ ਕੈਂਥ ਦੀ ਉਮਦਵਾਰੀ ਨਾਲ ਵਧਾ ਸਕੇਗੀ ਆਪਣਾ ਦਾਇਰਾ, ਜਾਣੋਂ ਇਥੋਂ ਦਾ ਸਿਆਸੀ ਹਾਲ...

ਗਿੱਲ ਸੀਟ ਵਿਚ ਹੋਵੇਗਾ ਦਿਲਚਸਪ ਤੇ ਫਸਵਾਂ ਮੁਕਾਬਲਾ

author img

By

Published : Jan 28, 2022, 3:15 PM IST

ਚੰਡੀਗੜ੍ਹ: Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਗਿੱਲ (Gill Assembly Constituency) ਸੀਟ ਤੋਂ ਕਾਂਗਰਸ (Congress) ਦੇ ਕੁਲਦੀਪ ਸਿੰਘ ਵੈਦ ਨੇ ਜਿੱਤ ਹਾਸਲ ਕੀਤੀ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...

ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਲਈ ਨਾਮਜਦਗੀਆਂ ਸ਼ੁਰੂ ਹੋ ਚੁੱਕੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਗਿੱਲ (Gill Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।

ਗਿੱਲ (Gill Assembly Constituency)

ਜੇਕਰ ਗਿੱਲ (Gill Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ (Congress) ਦੇ ਕੁਲਦੀਪ ਸਿੰਘ ਵੈਦ ਵਿਧਾਇਕ ਹਨ। ਕੁਲਦੀਪ ਸਿੰਘ ਵੈਦ (Kuldip singh vaid) ਨੇ ਜਿੱਤ ਹਾਸਲ ਕੀਤੀ ਸੀ। ਕੁਲਦੀਪ ਸਿੰਘ ਵੈਦ 2017 ਵਿੱਚ ਇਥੋਂ ਪਹਿਲੀ ਵਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਗਿੱਲ ਤੋਂ ਦੂਜੀ ਵਾਰ ਚੋਣ ਲੜੀ ਸੀ ਤੇ ਆਮ ਆਦਮੀ ਪਾਰਟੀ (AAP) ਦੇ ਜੀਵਨ ਸਿੰਘ ਸੰਗੋਵਾਲ (Jiwan singh sangowal) ਨੂੰ ਮਾਤ ਦਿੱਤੀ ਸੀ। ਸ਼੍ਰੋਮਣੀ ਅਕਾਲੀ ਦਲ (SAD)ਦੇ ਦਰਸ਼ਨ ਸਿੰਘ ਸ਼ਿਵਾਲਿਕ (Darshan singh shivalik) ਤੀਜੇ ਨੰਬਰ ’ਤੇ ਰਹੇ ਸੀ।

ਇਸ ਵਾਰ ਕਾਂਗਰਸ ਨੇ ਮੁੜ ਕੁਲਦੀਪ ਸਿੰਘ ਵੈਦ ਨੂੰ ਦੂਜੀ ਵਾਰ ਉਮੀਦਵਾਰ ਬਣਾਇਆ ਹੈ, ਜਦੋਂਕਿ ਆਮ ਆਦਮੀ ਪਾਰਟੀ ਨੇ ਵੀ ਜੀਵਨ ਸਿੰਘ ਸੰਗੋਵਾਲ ਨੂੰ ਹੀ ਟਿਕਟ ਦਿੱਤੀ ਹੈ ਤੇ ਅਕਾਲੀ ਦਲ ਨੇ ਵੀ ਪੁਰਾਣੇ ਚਿਹਰੇ ਦਰਸ਼ਨ ਸ਼ਿਵਾਲਿਕ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸੇ ਤਰ੍ਹਾਂ ਭਾਜਪਾ ਨੇ ਇਸ ਹਲਕੇ ਵਿੱਚ ਸਾਬਕਾ ਆਈਏਐਸ ਅਫਸਰ ਸੁੱਚਾ ਰਾਮ ਲੱਧੜ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਗਿੱਲ (Gill Constituency) ’ਤੇ 75.78 ਫੀਸਦ ਵੋਟਿੰਗ ਹੋਈ ਸੀ ਤੇ ਇਸ ਦੌਰਾਨ ਕਾਂਗਰਸ ਦੇ ਕੁਲਦੀਪ ਸਿੰਘ ਵੈਦ ਵਿਧਾਇਕ ਬਣੇ ਸੀ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਜੀਵਨ ਸਿੰਘ ਸੰਗੋਵਾਲ ਨੂੰ ਮਾਤ ਦਿੱਤੀ ਸੀ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਦਰਸ਼ਨ ਸਿੰਘ ਸ਼ਿਵਾਲਿਕ ਤੀਜੇ ਸਥਾਨ ’ਤੇ ਰਹੇ ਸੀ।

ਇਸ ਦੌਰਾਨ ਕਾਂਗਰਸ (Congress) ਦੇ ਉਮੀਦਵਾਰ ਕੁਲਦੀਪ ਸਿੰਘ ਵੈਦ ਨੂੰ 67927 ਵੋਟਾਂ ਮਿਲੀਆਂ ਸੀ, ਜਦੋਂਕਿ ਆਪ (AAP) ਦੇ ਜੀਵਨ ਸਿੰਘ ਸੰਗੋਵਾਲ ਨੂੰ 59286 ਵੋਟਾਂ ਪ੍ਰਾਪਤ ਹੋਈਆਂ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਰਸ਼ਨ ਸਿੰਘ ਸ਼ਿਵਾਲਿਕ ਨੂੰ 46376 ਵੋਟਾਂ ਮਿਲੀਆੰ ਸੀ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕੁਲ 75.78 ਫੀਸਦੀ ਵੋਟਿੰਗ ਹੋਈ ਸੀ। ਇਸ ਦੌਰਾਨ ਕਾਂਗਰਸ ਨੂੰ 37.83 ਫੀਸਦੀ ਵੋਟ ਸ਼ੇਅਰ ਮਿਲਿਆ ਸੀ, ਜਦੋਂਕਿ ਆਪ ਨੂੰ 33.01 ਫੀਸਦੀ ਵੋਟ ਸ਼ੇਅਰ ਆਇਆ ਸੀ ਤੇ ਅਕਾਲੀ ਦਲ ਨੂੰ 25.88 ਫੀਸਦੀ ਵੋਟਾਂ ਹਾਸਲ ਹੋਈਆਂ ਸੀ।

2012 ਵਿਧਾਨ ਸਭਾ ਦੇ ਚੋਣ ਨਤੀਜੇ

ਗਿੱਲ (Gill Assembly Constituency) ਸੀਟ ’ਤੇ 76.49 ਫੀਸਦੀ ਵੋਟਿੰਗ ਹੋਈ ਸੀ। ਇਸ ਸੀਟ ਤੋਂ ਅਕਾਲੀ ਦਲ ਦੇ ਦਰਸ਼ਨ ਸਿੰਘ ਸ਼ਿਵਾਲਿਕ ਵਿਧਾਇਕ ਬਣੇ ਸੀ। ਉਨ੍ਹਾਂ ਨੇ ਸਿੱਧੇ ਮੁਕਾਬਲੇ ਵਿੱਚ ਕਾਂਗਰਸ ਦੇ ਮਲਕੀਤ ਸਿੰਘ ਦਾਖਾ ਨੂੰ ਹਰਾਇਆ ਸੀ।

ਇਸ ਦੌਰਾਨ ਅਕਾਲੀ ਦਲ ਦੇ ਦਰਸ਼ਨ ਸਿੰਘ ਸ਼ਿਵਾਲਿਕ ਨੂੰ 69131 ਵੋਟਾਂ ਹਾਸਲ ਹੋਈਆਂ ਸੀ ਤੇ ਕਾਂਗਰਸ ਦੇ ਮਲਕੀਤ ਸਿੰਘ ਦਾਖਾ ਨੂੰ 63814 ਵੋਟਾਂ ਮਿਲੀਆਂ ਸੀ, ਜਦੋਂਕਿ ਪੀਪੀਪੀ ਦੇ ਉਮੀਦਵਾਰ ਨੂੰ 7729 ਵੋਟਾਂ ਹਾਸਲ ਹੋਈਆਂ ਸੀ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਗਿੱਲ (Gill Assembly Constituency) 'ਤੇ 76.49 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਅਕਾਲੀ ਦਲ ਨੂੰ 46.48 ਫੀਸਦੀ ਵੋਟਾਂ ਹਾਸਲ ਹੋਈਆਂ ਸੀ, ਜਦੋਂਕਿ ਕਾਂਗਰਸ ਨੂੰ 42.90 ਫੀਸਦੀ ਵੋਟਾਂ ਪ੍ਰਾਪਤ ਹੋਈਆਂ ਸੀਤੇ ਪੀਪੀਪੀ ਨੂੰ 5.20 ਫੀਸਦੀ ਵੋਟਾਂ ਮਿਲੀਆਂ ਸੀ।

ਗਿੱਲ ਸੀਟ (Gill Assembly Constituency) ਦਾ ਸਿਆਸੀ ਸਮੀਕਰਨ

ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਇਸ ਸੀਟ ’ਤੇ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਆਪਣੇ ਪੁਰਾਣੇ ਉਮੀਦਵਾਰਾਂ ’ਤੇ ਹੀ ਦਾਅ ਖੇਡਿਆ ਹੈ ਤੇ ਭਾਜਪਾ ਨਵੀਂ ਖਿਡਾਰੀ ਹੈ ਤੇ ਪਾਰਟੀ ਨੇ ਸੇਵਾਮੁਕਤ ਆਈਏਐਸ ਅਫਸਰ ’ਤੇ ਭਰੋਸਾ ਜਿਤਾਇਆ ਹੈ। ਕੁਲ ਮਿਲਾ ਕੇ ਇਥੇ ਮੁਕਾਬਲਾ ਦਿਸਚਸਪ ਅਤੇ ਫਸਵਾਂ ਹੋਣ ਦੇ ਆਸਾਰ ਹਨ। ਕਾਂਗਰਸ ਦੇ ਕੁਲਦੀਪ ਵੈਦ ਤੇਜ ਤਰਾਰ ਆਗੂ ਹਨ, ਜਦੋਂਕਿ ਆਮ ਆਦਮੀ ਪਾਰਟੀ ਆਪਣੀ ਗਰੰਟੀਆਂ ਦੇ ਦਮ ’ਤੇ ਚੋਣ ਲੜ ਰਹੀ ਹੈ ਤੇ ਅਕਾਲੀ ਦਲ ਪੁਰਾਣੇ ਚਿਹਰੇ ਦੀ ਪਕੜ ਨਾਲ ਜਿੱਤ ਦਰਜ ਕਰਵਾਉਣਾ ਚਾਹੁੰਦੀ ਹੈ ਤੇ ਭਾਜਪਾ ਆਈਏਐਸ ਦੇ ਸਾਫ ਅਕਸ਼ ਨਾਲ ਚੋਣਾਂ ਵਿੱਚ ਜਾਵੇਗੀ।

ਇਹ ਵੀ ਪੜ੍ਹੋ:ਸਿੱਧੂ ਦੀ ਭੈਣ ਦੇ ਇਲਜ਼ਾਮਾਂ ’ਤੇ ਨਵਜੋਤ ਕੌਰ ਦਾ ਵੱਡਾ ਬਿਆਨ, ਕਿਹਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.