ਚੰਡੀਗੜ੍ਹ:ਭਾਰਤ ਸਰਕਾਰ ਦੇ ਇਨਡਾਇਰੈਕਟ ਕਸਟਮ ਐਂਡ ਟੈਕਸੇਸ਼ਨ ਵਿਭਾਗ (indirect custom and taxation) ਵੱਲੋਂ ਚਲਾਏ ਜਾ ਰਹੇ ਜੀਐੱਸਟੀ ਡਿਪਾਰਟਮੈਂਟ (gst dept) ਦੇ ਪ੍ਰਿੰਸੀਪਲ ਕਮਿਸ਼ਨਰ ਵੱਲੋਂ ਪੰਜਾਬ ਦੇ ਅੰਦਰ ਪੰਜਾਬ ਸਟੇਟ ਗ੍ਰਿਵੀਅੰਸ ਕਮੇਟੀ ਦਾ ਗਠਨ (punjab state grievance committe formed) ਕੀਤਾ ਗਿਆ ਹੈ। ਇਸ ਵਿੱਚ ਡੀ ਸੀ ਪੀ ਐਮ ਦੇ ਪ੍ਰਧਾਨ ਡੀ ਐਸ ਚਾਵਲਾ ਨੂੰ ਬਤੌਰ ਮੈਂਬਰ ਨਿਯੁਕਤ (d s chawla appointed member) ਕੀਤਾ ਗਿਆ ਹੈ, ਜਿਸ ਨਾਲ ਡੀ.ਐਸ.ਚਾਵਲਾ ਨੇ ਕਿਹਾ ਕਿ ਹੁਣ ਜੀਐੱਸਟੀ ਦੇ ਮਸਲੇ ਜੋ ਲੁਧਿਆਣਾ ਦੇ ਕਾਰੋਬਾਰੀਆਂ ਨੂੰ ਆ ਰਹੇ ਸਨ ਉਨ੍ਹਾਂ ਦਾ ਹੱਲ ਹੋ ਸਕੇਗਾ।
ਡੀ ਐੱਸ ਚਾਵਲਾ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੁਧਿਆਣਾ ਦੇ ਵਪਾਰੀਆਂ ਨੂੰ ਬੀਤੇ ਲੰਬੇ ਸਮੇਂ ਤੋਂ ਜੀਐੱਸਟੀ ਵੈਟ ਰਿਫੰਡ ਅਤੇ ਹੋਰ ਇਸ ਨਾਲ ਜੁੜੇ ਕਈ ਮਾਮਲਿਆਂ ਵਿਚ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਨ੍ਹਾਂ ਨੇ ਕਿਹਾ ਕਿ ਇੰਡਸਟਰੀ ਲਗਾਤਾਰ ਜੀਐੱਸਟੀ ਦੇ ਗੁੰਝਲਦਾਰ ਮਸਲੇ ਦੇ ਵਿੱਚ ਫਸੀ ਹੋਈ ਸੀ ਅਤੇ ਜੂਝ ਰਹੀ ਸੀ ਪਰ ਹੁਣ ਉਨ੍ਹਾਂ ਨੂੰ ਇਸ ਦਾ ਮੈਂਬਰ ਬਣਾਇਆ ਗਿਆ ਜਿਸ ਕਰਕੇ ਉਹ ਲੁਧਿਆਣਾ ਦੀਆਂ ਸਮਸਿਆਵਾਂ ਐਸੋਸੀਏਸ਼ਨ ਅੱਗੇ ਰੱਖਣਗੇ।
ਉਨ੍ਹਾਂ ਕਿਹਾ ਕਿ ਸਮੱਸਿਆਵਾਂ ਨੂੰ ਨਾ ਸਿਰਫ਼ ਅੱਗੇ ਰੱਖਣਗੇ, ਸਗੋਂ ਇਸ ਦੇ ਪੁਖਤਾ ਹੱਲ ਵੀ ਲੱਭਣਗੇ ਤਾਂ ਜੋ ਲੁਧਿਆਣਾ ਦੀ ਇੰਡਸਟਰੀ ਦੇ ਜੁੜੇ ਹੋਏ ਵਪਾਰੀਆਂ ਨੂੰ ਕਿਸੇ ਤਰ੍ਹਾਂ ਦੀ ਜੀਐੱਸਟੀ ਦੀ ਸਮੱਸਿਆ ਨਾ ਆ ਸਕੇ ਉਨ੍ਹਾਂ ਨੇ ਕਿਹਾ ਕਿ ਸੇਲ ਅਤੇ ਪਰਚੇਸ ਵਿੱਚ ਵੱਖ ਵੱਖ ਜੀਐੱਸਟੀ ਸਲੈਬ ਹੋਣ ਕਰਕੇ ਕਾਰੋਬਾਰੀਆਂ ਨੂੰ ਕਾਫ਼ੀ ਮੁਸ਼ਕਿਲਾਂ ਦਰਪੇਸ਼ ਹੁੰਦੀਆਂ ਸਨ ਹੁਣ ਉਹ ਉਨ੍ਹਾਂ ਦਾ ਹੱਲ ਜ਼ਰੂਰ ਕਰਵਾਉਣਗੇ।
ਇਹ ਵੀ ਪੜ੍ਹੋ:ਯੂਕਰੇਨ ਵਿੱਚ ਫਸਿਆ ਧਮਾਈ ਦਾ ਨੌਜਵਾਨ