ETV Bharat / city

ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਮਨਾਇਆ ਗਿਆ ਮਾਤ ਭਾਸ਼ਾ ਦਿਵਸ

author img

By

Published : Feb 21, 2020, 10:36 PM IST

ਦੋਰਾਹਾ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ‘ਮਾਤ ਭਾਸ਼ਾ ਦਿਵਸ’ ਮਨਾਇਆ ਗਿਆ। ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਪੰਜਾਬੀ ਸਾਹਿਤ ਸਭਾ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ।

ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਮਨਾਇਆ ਗਿਆ ਮਾਤ ਭਾਸ਼ਾ ਦਿਵਸ
ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਮਨਾਇਆ ਗਿਆ ਮਾਤ ਭਾਸ਼ਾ ਦਿਵਸ

ਖੰਨਾ: ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਪੰਜਾਬੀ ਸਾਹਿਤ ਸਭਾ ਵੱਲੋਂ ‘ਮਾਤ ਭਾਸ਼ਾ ਦਿਵਸ’ ਮਨਾਇਆ ਗਿਆ। ਇਹ ਸਮਾਗਮ ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਦੀ ਸੁਯੋਗ ਅਗਵਾਈ ਹੇਠ ਆਰੰਭ ਹੋਇਆ। ਸਮਾਗਮ ਦੇ ਆਰੰਭ ਵਿੱਚ ਵਿਭਾਗ ਮੁਖੀ ਡਾ. ਸੋਮਪਾਲ ਹੀਰਾ ਨੇ ‘ਪੰਜਾਬੀ ਭਾਸ਼ਾ ਦੇ ਮਹੱਤਵ’ ਦੇ ਵਿਸ਼ੇ ਉਪਰ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ।

ਵਿਸ਼ੇ ਸੰਬੰਧੀ ਜਾਣਕਾਰੀ ਪ੍ਰਦਾਨ ਕਰਦਿਆਂ ਡਾ. ਸੋਮਪਾਲ ਹੀਰਾ ਨੇ ਕਿਹਾ ਕਿ ਵਰਤਮਾਨ ਸਮੇਂ ਵਿੱਚ ਭਾਵੇਂ ਪੰਜਾਬੀ ਭਾਸ਼ਾ ਦੀ ਸਥਿਤੀ ਜਿਆਦਾ ਮਜ਼ਬੂਤ ਨਹੀਂ ਰਹੀ ਪਰ ਇਹ ਭਾਸ਼ਾ ਆਪਣੀਆਂ ਜਮਾਂਦਰੂ ਰੂਚੀਆਂ ਕਾਰਨ ਆਪਣਾ ਭਵਿੱਖ ਵਿੱਚ ਸਥਾਨ ਹਮੇਸ਼ਾਂ ਲਈ ਕਾਇਮ ਰੱਖੇਗੀ। ਵਿਸ਼ਵੀਕਰਨ ਦੇ ਦੌਰ ਵਿੱਚ ਪੰਜਾਬੀ ਭਾਸ਼ਾ ਦਾ ਪੱਛੜ ਜਾਣਾ ਦੁੱਖਦਾ ਇੱਕ ਹੈ, ਜਿਸਦਾ ਕਾਰਨ ਅਸੀਂ ਸਾਰੇ ਹਾਂ।

ਦਿੱਲੀ ਹਵਾਈ ਅੱਡੇ ’ਤੇ ਸਿੱਖ ਯਾਤਰੀ ਨੂੰ ਕ੍ਰਿਪਾਨ ਲੈ ਜਾਣ 'ਤੇ ਕੀਤਾ ਮਨ੍ਹਾ

ਉਨ੍ਹਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੱਭਿਆਚਾਰ ਨੂੰ ਵੱਧ ਪ੍ਰਫੁੱਲਤ ਕਰਨਾ ਚਾਹੀਦਾ ਹੈ, ਤਾਂ ਕਿ ਅਸੀਂ ਆਪਣੇ ਵਿਰਸੇ ਤੋਂ ਟੁੱਟ ਨਾ ਜਾਈਏ। ਇਸ ਦਿਵਸ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਵਿਭਾਗ ਵੱਲੋਂ ਸਵੈ ਰਚਿਤ ਕਵਿਤਾ ਉਚਾਰਣ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.