ਲੁਧਿਆਣਾ: ਜ਼ਿਲ੍ਹੇ ’ਚ ਸੈਕਟਰ-32 'ਚ ਐਤਵਾਰ ਸ਼ਾਮ 7.15 ਵਜੇ ਦੇ ਕਰੀਬ ਗੈਂਗਸਟਰਾਂ ਦੇ ਦੋ ਧੜੇ ਆਪਸ ਚ ਭਿੜ ਗਏ। ਇਸ ਦੌਰਾਨ ਦੋਵੇਂ ਧੜਿਆਂ ਵਿਚਾਲੇ ਇੱਕ ਦੂਜੇ ’ਤੇ ਇੱਟਾਂ-ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤਾ ਅਤੇ ਗੋਲੀ ਵੀ ਚਲਾਈ। ਜਿਸ ਕਾਰਨ ਮੌਕੇ ਤੇ ਮੌਜੂਦ ਲੋਕ ਘਬਰਾ ਗਏ। ਦੋ ਧਿਰਾਂ ਵਿਚਾਲੇ ਹੋਈ ਗੈਂਗਵਾਰ ਦੇ ਕਾਰਨ ਇਲਾਕੇ ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਇਸ ਦੌਰਾਨ ਲੋਕਾਂ ਨੇ ਦੱਸਿਆ ਕਿ ਝੜਪ ਕਰਨ ਵਾਲੇ ਨੌਜਵਾਨ ਅਕਸਰ 32 ਸੈਕਟਰ ਨੇੜੇ ਘੁੰਮਦੇ ਰਹਿੰਦੇ ਸੀ। ਸ਼ਾਮ ਕਰੀਬ 4 ਵਜੇ ਤੋਂ ਇੱਕ ਧਿਰ ਇੱਥੇ ਘੁੰਮ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਿਵਮ ਅਰੋੜਾ ਮੋਟਾ ਗੈਂਗ ਦੇ ਮੈਂਬਰਾਂ ਅਤੇ ਵਿਸ਼ਾਲ ਗਿੱਲ ਗੈਂਗ ਦੇ ਮੈਂਬਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਦੋਵਾਂ ਧੜਿਆਂ ਨੇ ਇਕ ਦੂਜੇ 'ਤੇ 3 ਦੇ ਕਰੀਬ ਫਾਇਰ ਵੀ ਕੀਤੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਬੀਰ ਸਿੰਘ ਥਾਣਾ ਇੰਚਾਰਜ ਨੇ ਦੱਸਿਆ ਕੇ 2 ਗੈਂਗਾਂ ਦੇ ਵਿਚ ਲੜਾਈ ਹੋਈ ਹੈ, ਉਨ੍ਹਾਂ ਦੱਸਿਆ ਕਿ ਇਕ ਗੈਂਗ ਦੇ ਮੈਂਬਰ ਦਾ ਜਨਮਦਿਨ ਮਨਾਇਆ ਜਾ ਰਿਹਾ ਸੀ ਇਸ ਬਾਰੇ ਦੂਜੀ ਗੈਂਗ ਦੇ ਮੈਂਬਰਾਂ ਨੂੰ ਪਤਾ ਲੱਗ ਗਿਆ ਜਿਸ ਤੋਂ ਬਾਅਦ ਇਹ ਹਮਲਾ ਹੋਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਗੈਂਗ ਵਿਚਾਲੇ ਝੜਪ ਹੋਈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਲਾਕੇ ਚ ਲੱਗੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ।
ਇਹ ਵੀ ਪੜੋ: 14 ਦਿਨ ਲਈ ਨਿਆਇਕ ਹਿਰਾਸਤ ’ਚ ਸਿਮਰਜੀਤ ਸਿੰਘ ਬੈਂਸ