ਲੁਧਿਆਣਾ: ਭਾਜਪਾ ਦੇ ਸੀਨੀਅਰ ਆਗੂ ਸੱਤਪਾਲ ਗੋਸਾਈਂ ਦਾ ਅੱਜ ਅੰਤਿਮ ਸਸਕਾਰ ਲੁਧਿਆਣਾ ਦੇ ਵਿੱਚ ਕੀਤਾ ਗਿਆ। ਬੀਤੇ ਦਿਨੀਂ ਉਨ੍ਹਾਂ ਦੀ ਮੌਤ ਸੀਐਮਸੀ ਹਸਪਤਾਲ ਦੇ ਵਿੱਚ ਹੋ ਗਈ ਸੀ। ਜਿਸ ਤੋਂ ਬਾਅਦ ਅੱਜ ਉਨ੍ਹਾਂ ਨੂੰ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੇ ਅੰਤਿਮ ਸਸਕਾਰ ਦੇ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸਣੇ ਕਈ ਪ੍ਰਮੁੱਖ ਸ਼ਖਸੀਅਤਾਂ ਪਹੁੰਚੀਆਂ। ਜਿਨ੍ਹਾਂ ਨੇ ਉਨ੍ਹਾਂ ਨੂੰ ਆਪਣੀ ਨਿੱਘੀ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਸਤਪਾਲ ਗੋਸਾਈਂ ਗਰੀਬਾਂ ਦੇ ਮਸੀਹਾ ਸਨ। ਉਹ ਸਾਬਕਾ ਸਿਹਤ ਮੰਤਰੀ ਵੀ ਰਹੇ ਸਨ ਅਤੇ ਤਿੰਨ ਵਾਰ ਉਹ ਵਿਧਾਇਕ ਰਹੇ। ਅੰਤਿਮ ਸਸਕਾਰ ਮੌਕੇ ਉਨ੍ਹਾਂ ਨੂੰ ਸਰਕਾਰੀ ਸਨਮਾਨਾਂ ਨਾਲ ਵਿਦਾਈ ਦਿੱਤੀ ਗਈ।
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੱਤਪਾਲ ਗੋਸਾਈਂ ਦੇ ਦਿਹਾਂਤ ਨਾਲ ਭਾਜਪਾ ਨੂੰ ਵੱਡਾ ਘਾਟਾ ਪਿਆ ਹੈ ਕਿਉਂਕਿ ਉਹ ਭਾਜਪਾ ਦੇ ਕੱਦਾਵਰ ਨੇਤਾ ਸਨ। ਉਨ੍ਹਾਂ ਨੇ ਕਿਹਾ ਕਿ ਹਮੇਸ਼ਾ ਮਨੁੱਖਤਾ ਦੀ ਭਲਾਈ ਲਈ ਅਤੇ ਗਰੀਬਾਂ ਦੀ ਸੇਵਾ ਲਈ ਉਨ੍ਹਾਂ ਨੇ ਆਪਣਾ ਜੀਵਨ ਅਰਪਿਤ ਕਰ ਦਿੱਤਾ। ਅਜਿਹੇ ਮਹਾਨ ਸ਼ਖਸ਼ੀਅਤ ਦੇ ਜਾਣ ਨਾਲ ਨਾ ਸਿਰਫ ਭਾਜਪਾ ਬਲਕਿ ਦੇਸ਼ ਨੂੰ ਘਾਟਾ ਪਿਆ ਹੈ।