ਲੁਧਿਆਣਾ : ਫੋਕਲ ਪੁਆਇੰਟ ਨੇੜੇ ਪ੍ਰਕਾਸ਼ ਕੈਮੀਕਲ ਫੈਕਟਰੀ 'ਚ ਅਚਾਨਕ ਭਿਆਨਕ ਅੱਗ ਲੱਗ ਗਈ। ਮੌਕੇ ਅੱਗ ਬੁਝਾਊ ਅਮਲੇ ਦੀਆਂ 13 ਗੱਡੀਆਂ ਪਹੁੰਚੀਆਂ ਅਤੇ ਹੁਣ ਤੱਕ ਅੱਗ ਤੇ ਕਾਬੂ ਪਾਉਂਣ ਲਈ ਲੰਬਾ ਸਮਾਂ ਲਗਾ ਫਿਲਹਾਲ ਰਾਹਤ ਕਾਰਜ ਜਾਰੀ ਹੈ।
ਕੈਮੀਕਲ ਦੀ ਫੈਕਟਰੀ ਹੋਣ ਕਾਰਨ ਅੱਗ ਨਾਲ ਬਲਾਸਟ ਹੋ ਰਹੇ ਸਨ ਅਤੇ 130 ਧਮਾਕੇ ਹੋਏ। ਮੌਕੇ 'ਤੇ ਪੁੱਜੀ ਪੁਲਿਸ ਨੇ ਨੇੜਲੇ ਇਲਾਕੇ ਨੂੰ ਖਾਲੀ ਕਰਵਾ ਦਿੱਤਾ ਗਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਸ ਇਲਾਕੇ ਵਿੱਚ ਨਾ ਆਉਣ ਦੀ ਹਿਦਾਇਤ ਦਿੱਤੀ ਗਈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਗ ਬੁਝਾਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਅਤੇ ਬਿਜਲੀ ਦੀ ਸਪਲਾਈ ਵੀ ਬੰਦ ਕਰਵਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫੈਕਟਰੀ ਵਿੱਚ 20 ਲੋਕ ਫਸੇ ਸਨ ਜਿਨ੍ਹਾਂ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ ਹੈ।
ਉਧਰ, ਅੱਗ ਬੁਝਾਊ ਅਮਲੇ ਦੇ ਅਫ਼ਸਰ ਨੇ ਦੱਸਿਆ ਹੈ ਕਿ ਅੱਗ 'ਤੇ ਕਾਬੂ ਪਾਉਣ ਲਈ ਵਿਸ਼ੇਸ਼ ਸਥਾਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਕਿਉਂਕਿ ਕੈਮੀਕਲ ਹੋਣ ਕਾਰਨ ਅੱਗ 'ਤੇ ਕਾਬੂ ਪਾਉਣ 'ਚ ਕਾਫੀ ਮੁਸ਼ਕਿਲ ਆ ਰਹੀ ਹੈ।