ਲੁਧਿਆਣਾ: ਸ਼ਹਿਰ ਵਿੱਚ ਬਹਾਦੁਰ ਰੋਡ 'ਤੇ ਜਲੇਬੀ ਚੌਕ ਵਿੱਚ ਸਥਿਤ ਟੈਕਸਟਾਈਲ ਫੈਕਟਰੀ ਵਿੱਚ ਸ਼ਾਮ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਤਿੰਨ ਮੰਜ਼ਿਲਾ ਇਮਾਰਤ ਦੀ ਪਹਿਲੀ ਮੰਜ਼ਿਲ ਵਿੱਚ ਬੀਸੀ ਫੈਬਰਿਕ ਫੈਕਟਰੀ ਅੱਗ ਦੀ ਲਪੇਟ ਵਿੱਚ ਰਹੀ। ਅੱਗ ਬੁਝਾਊ ਅਮਲੇ ਨੂੰ (Fire in Ludhiana Textile Factory) ਜਾਣਕਾਰੀ ਦਿੱਤੀ ਗਈ।
ਲਗਭਗ ਡੇਢ ਘੰਟਿਆਂ ਦੀ ਕੜੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ। ਅੱਗ ਬੁਝਾਉਣ ਵਿੱਚ 2 ਦਰਜਨ ਗਡੀਆਂ ਦੀ ਵਰਤੋਂ ਹੋਈ। ਕੱਪੜੇ ਦੀ ਫੈਕਟਰੀ ਹੋਣ ਕਰਕੇ ਅੱਗ ਤੇਜ਼ੀ ਨਾਲ ਫੈਲੀ, ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਫੈਕਟਰੀ ਵਿੱਚ ਪਿਆ ਸਮਾਨ ਜ਼ਰੂਰ ਸੜ ਕੇ ਸਵਾਹ ਹੋ ਗਿਆ ਹੈ। ਕਿੰਨਾ ਨੁਕਸਾਨ ਹੈ ਇਸ ਦਾ ਹਾਲੇ ਅੰਦਾਜ਼ਾ ਨਹੀਂ ਲਾਇਆ ਗਿਆ, ਪਰ ਗ਼ਨੀਮਤ ਰਿਹਾ ਰਿ ਜਿਸ ਵੇਲੇ ਅੱਗ ਲੱਗੀ ਫੈਕਟਰੀ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਫਿਲਹਾਲ, ਮੁੱਢਲੀ ਜਾਂਚ 'ਚ ਅੱਗ ਲੱਗਣ ਦਾ ਕਾਰਨ ਸ਼ਾਟ ਸਰਕਟ ਦੱਸਿਆ ਜਾ ਰਿਹਾ ਹੈ।
ਮੌਕੇ 'ਤੇ ਅੱਗ ਬੁਝਾਉਣ ਪੁੱਜੇ ਫਾਇਰ ਅਧਿਕਾਰੀ ਰਜਿੰਦਰ ਨੇ ਦੱਸਿਆ ਕਿ ਸ਼ਾਮ 5.45 ਦੇ ਕਰੀਬ ਉਨ੍ਹਾਂ ਨੂੰ ਹੈਲਪ ਲਾਈਨ 'ਤੇ ਕਾਲ ਆਈ ਸੀ। ਇਸ ਉੱਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਨੇ ਗੱਡੀਆਂ ਰਵਾਨਾ ਕੀਤੀਆਂ। ਉਨ੍ਹਾਂ ਕਿਹਾ ਕਿ ਤਿੰਨ ਮੰਜ਼ਿਲਾਂ ਇਮਾਰਤ ਦੀ ਪਹਿਲੀ ਮੰਜਿਲ 'ਤੇ ਅੱਗ ਲਗੀ ਸੀ ਜਿਸ ਉੱਤੇ ਕਾਬੂ ਪਾ ਲਿਆ ਗਿਆ।
ਉਨ੍ਹਾਂ ਕਿਹਾ ਅੱਗ ਲਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਨਾਲ ਹੀ ਫੈਕਟਰੀ ਵਿੱਚ ਸੁਰੱਖਿਆਂ ਨੂੰ ਲੈਕੇ ਕਿੰਨੇ ਕੁ ਪ੍ਰਬੰਧ ਸਨ, ਇਸ ਦੀ ਵੀ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਲਾਕਾ ਬਿਲਕੁਲ ਨਵਾਂ ਵਿਕਸਿਤ ਹੋਇਆ ਹੈ, ਇੱਥੇ ਲਈ ਕੀ ਨਿਰਦੇਸ਼ ਹਨ ਇਸ ਦੀ ਜਾਂਚ ਹੋਵੇਗੀ।
ਇਹ ਵੀ ਪੜ੍ਹੋ: RTI ਐਕਟੀਵਿਸਟ ਦਾ ਦਾਅਵਾ, AAP ਦਾ ਦੂਜੇ ਸੂਬਿਆਂ ਵਿੱਚ ਪ੍ਰਚਾਰ ਦਾ ਬੋਝ ਪੰਜਾਬ ਦੇ ਖਜ਼ਾਨੇ ਉੱਤੇ ਹੈ