ਲੁਧਿਆਣਾ: ਗਣੇਸ਼ ਚਤੁਰਥੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। 22 ਅਗਸਤ ਨੂੰ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਇਆ ਜਾਣਾ ਹੈ, ਜਿਸ ਨੂੰ ਲੈ ਕੇ ਲੁਧਿਆਣਾ ਵਿੱਚ ਮੂਰਤੀਕਾਰ ਨੇ ਹੁਣ ਤੋਂ ਹੀ ਮੂਰਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਹੈ ਕਿ ਇਸ ਵਾਰ ਲੌਕਡਾਊਣ ਕਾਰਨ ਉਨ੍ਹਾਂ 'ਤੇ ਵੀ ਮੰਦੀ ਦੀ ਮਾਰ ਪੈ ਸਕਦੀ ਹੈ।
ਲੁਧਿਆਣਾ ਵਿੱਚ ਭਗਵਾਨ ਗਣੇਸ਼ ਦੀਆਂ ਮੂਰਤੀਆਂ ਬਣਾਉਣ ਵਾਲੇ ਮੂਰਤੀਕਾਰ ਨੇ ਦੱਸਿਆ ਕਿ ਉਹ ਇਹ ਕੰਮ ਬੀਤੇ ਤਿੰਨ ਪੀੜ੍ਹੀਆਂ ਤੋਂ ਕਰਦੇ ਆ ਰਹੇ ਹਨ। ਉਨ੍ਹਾਂ ਦੇ ਦਾਦਾ, ਪਿਤਾ ਅਤੇ ਹੁਣ ਉਹ ਇਸ ਰੀਤ ਨੂੰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸੜਕਾਂ ਕੰਢੇ ਰਹਿੰਦੇ ਹਨ। ਉਥੇ ਹੀ ਭਗਵਾਨ ਗਣੇਸ਼ ਦੀਆਂ ਮੂਰਤੀਆਂ ਬਣਾਉਂਦੇ ਹਨ ਤੇ ਮੂਰਤੀਆਂ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਵੀ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਭਗਵਾਨ ਗਣੇਸ਼ ਨੂੰ ਆਪਣੇ ਘਰ ਵਿੱਚ ਜ਼ਰੂਰ ਸਥਾਪਿਤ ਕਰਨ ਤਾਂ ਜੋ ਇਸ ਮਹਾਂਮਾਰੀ ਦਾ ਖ਼ਾਤਮਾ ਹੋ ਸਕੇ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਇਸ ਵਾਰ ਕੋਰੋਨਾ ਕਰਕੇ ਲੋਕ ਗਣੇਸ਼ ਚਤੁਰਥੀ ਮਨਾਉਣ ਤੋਂ ਕੁਝ ਜ਼ਰੂਰ ਕਤਰਾ ਰਹੇ ਹਨ। ਪਰ ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਵਰਗੇ ਲੋਕਾਂ ਦਾ ਰੁਜਗਾਰ ਵੀ ਜੁੜਿਆ ਹੋਇਆ ਅਤੇ ਇਸੇ ਦੇ ਸਿਰ 'ਤੇ ਉਹ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਹਨ।