ETV Bharat / city

ਚੋਣ ਸਟਾਫ ਕਰ ਰਿਹੈ ਬੈਲਟ ਪੇਪਰ ਰਾਹੀਂ ਵੋਟਿੰਗ

ਵੋਟਿੰਗ ਦੌਰਾਨ ਡਿਊਟੀ ਨਿਭਾਉਣ ਵਾਲੇ ਪੰਜਾਬ ਦੇ ਇੱਕ ਲੱਖ ਤੋਂ ਵੱਧ ਮੁਲਾਜ਼ਮ ਬੈਲੇਟ ਪੇਪਰਾਂ ਰਾਹੀਂ ਪਾ ਰਹੇ ਵੋਟਾਂ (election staff is voting through ballot paper)। ਲੁਭਾਉਣ ਲਈ ਉਮੀਦਵਾਰ ਸੋਸ਼ਲ ਮੀਡੀਆ ਤੇ ਕਰ ਰਹੇ ਪ੍ਰਚਾਰ। ਇਹ ਇੱਕ ਲੱਖ ਵੋਟਾਂ ਵੀ ਚੋਣ ਨਤੀਜਿਆਂ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।

ਚੋਣ ਸਟਾਫ ਕਰ ਰਿਹੈ ਬੈਲਟ ਪੇਪਰ ਰਾਹੀਂ ਵੋਟਿੰਗ
ਚੋਣ ਸਟਾਫ ਕਰ ਰਿਹੈ ਬੈਲਟ ਪੇਪਰ ਰਾਹੀਂ ਵੋਟਿੰਗ
author img

By

Published : Mar 2, 2022, 6:22 PM IST

ਲੁਧਿਆਣਾ:ਪੰਜਾਬ ਵਿਧਾਨ ਸਭਾ ਚੋਣਾਂ (punjab assembly election)ਲਈ ਵੋਟਿੰਗ 20 ਫਰਵਰੀ ਨੂੰ ਮੁਕੰਮਲ ਹੋ ਚੁੱਕੀ ਹੈ ਪਰ ਹਾਲੇ ਵੀ ਜਿਨ੍ਹਾਂ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਚੋਣਾਂ ਦੌਰਾਨ ਲੱਗੀ ਸੀ, ਉਹ ਹੁਣ ਬੈਲੇਟ ਪੇਪਰ ਰਹੀ ਵੋਟਿੰਗ ਕਰ ਰਹੇ (election staff is voting through ballot paper) ਹਨ।

ਪੰਜਾਬ ਭਰ ਵਿਚ ਇਕ ਲੱਖ ਤੋਂ ਵੱਧ ਮੁਲਾਜ਼ਮਾਂ ਦੀਆਂ ਡਿਊਟੀਆਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਲਈ ਵੋਟਿੰਗ ਕਰਵਾਉਣ ਲਈ ਲੱਗੀ ਸੀ ਅਤੇ ਹੁਣ ਇਹ ਮੁਲਾਜ਼ਮ ਆਪਣੇ ਵੋਟ ਹੱਕ ਦੀ ਵਰਤੋਂ ਕਰ ਰਹੇ ਹਨ। ਹਾਲਾਂਕਿ ਚੋਣ ਕਮਿਸ਼ਨ ਵੱਲੋਂ ਪਹਿਲਾਂ ਹੀ ਡਿਊਟੀ ਕਰਨ ਵਾਲਿਆਂ ਦੀਆਂ ਬੈਲਟ ਪੇਪਰ ਰਾਹੀਂ ਵੋਟਿੰਗ ਕਰਵਾਈਆਂ ਸਨ ਪਰ ਜੋ ਰਹਿ ਗਏ ਸਨ ਉਨ੍ਹਾਂ ਦੀ ਵੋਟਿੰਗ ਹੁਣ ਜਾਰੀ ਨੇ।

ਉਮੀਦਵਾਰ ਸੋਸ਼ਲ ਮੀਡੀਆ ਤੇ ਕਰ ਰਹੇ ਪ੍ਰਚਾਰ

ਬੈਲਟ ਪੇਪਰ ਰਾਹੀਂ ਮੁਲਾਜ਼ਮਾਂ ਵੱਲੋਂ ਹੁਣ ਵੋਟਿੰਗ ਕੀਤੀ ਜਾ ਰਹੀ ਹੈ ਅਤੇ 7 ਉਨੀ ਮਾਰਚ ਤੱਕ ਆਪਣੇ ਵੋਟ ਹੱਕ ਦੀ ਵਰਤੋਂ ਮੁਲਾਜ਼ਮ ਕਰ ਸਕਦੇ ਨੇ, ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਅਧਿਕਾਰੀਆਂ ਨੂੰ ਵੀ ਭਰਮਾਉਣ ਚ ਲੱਗੇ ਹੋਏ ਨੇ ਹਾਲਾਂਕਿ ਚੋਣ ਪ੍ਰਚਾਰ ਹੁਣ ਨਹੀਂ ਹੋ ਸਕਦਾ ਪਰ ਸੋਸ਼ਲ ਮੀਡੀਆ ਰਾਹੀਂ ਮੈਸੇਜ ਬਣਾ ਕੇ ਲਗਾਤਾਰ ਉਮੀਦਵਾਰ ਆਪੋ ਆਪਣੇ ਗਰੁੱਪਾਂ ਦੇ ਵਿੱਚ ਵਾਇਰਲ ਕਰ ਰਹੇ ਹਨ।

ਡਿਊਟੀ ਨਿਭਾਉਣ ਵਾਲੇ ਅਧਿਕਾਰੀਆਂ ਨੂੰ ਆਪਣੇ ਹੱਕ ਚ ਭੁਗਤਣ ਦੀ ਲਗਾਤਾਰ ਅਪੀਲ ਵੀ ਕਰ ਰਹੇ ਨੇ..ਲੁਧਿਆਣਾ ਦੇ ਲਗਪਗ ਸਾਰੇ ਹੀ ਉਮੀਦਵਾਰਾਂ ਵੱਲੋਂ ਆਪਣੇ ਫੇਸਬੁੱਕ ਪੇਜ ਅਤੇ ਵ੍ਹਟਸਐਪ ਗਰੁੱਪਾਂ ਦੇ ਵਿੱਚ ਵੋਟਿੰਗ ਕਰਵਾਉਣ ਵਾਲੇ ਚੋਣ ਅਮਲੇ ਨੂੰ ਉਨ੍ਹਾਂ ਦੇ ਹੱਕ ਚ ਆਪਣੀ ਵੋਟ ਭੁਗਤਾਉਣ ਦੀ ਅਪੀਲ ਕੀਤੀ ਜਾ ਰਹੀ ਹੈ।

ਲੁਧਿਆਣਾ ਦੇ ਵਿੱਚ 21000 ਮੁਲਾਜ਼ਮਾਂ ਦੀ ਤਾਇਨਾਤੀ

ਜੇਕਰ ਗੱਲ ਪੂਰੇ ਪੰਜਾਬ ਦੀ ਕੀਤੀ ਜਾਵੇ ਤਾਂ ਇਕ ਲੱਖ ਤੋਂ ਵੱਧ ਵੱਖ ਵੱਖ ਵੋਟਿੰਗ ਵਾਲੇ ਦਿਨ ਦੌਰਾਨ ਡਿਊਟੀਆਂ ਨਿਭਾਅ ਰਹੇ ਮੁਲਾਜ਼ਮਾਂ ਅੰਨ੍ਹੇ ਆਪਣਾ ਅਹਿਮ ਰੋਲ ਅਦਾ ਕੀਤਾ ਹੈ ਜੇਕਰ ਗੱਲ ਸਿਰਫ ਲੁਧਿਆਣਾ ਦੀ ਕੀਤੀ ਜਾਵੇ ਤਾਂ ਲੁਧਿਆਣਾ ਵਿਚ ਵੋਟਿੰਗ ਦੀ ਪ੍ਰਕਿਰਿਆ ਨੂੰ ਲੈ ਕੇ 21 ਹਜ਼ਾਰ ਦੇ ਕਰੀਬ ਸਿਵਲ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ ਜੋ ਬੂਥਾਂ ਤੇ ਵੋਟ ਪ੍ਰਕਿਰਿਆ ਕਰਵਾਉਣਗੇ।

ਇਸ ਤੋਂ ਇਲਾਵਾ ਲੁਧਿਆਣਾ ਵਿਚ ਪਹਿਲੀ ਵਾਰ 80 ਸੁਰੱਖਿਆ ਮੁਲਾਜ਼ਮਾਂ ਦੀਆਂ ਕੰਪਨੀਆਂ ਦੀ ਤਾਇਨਾਤੀ ਕੀਤੀ ਗਈ ਹੈ 70 ਕੁਇਕ ਰਿਐਕਸ਼ਨ ਟੀਮਾਂ ਤੈਨਾਤ ਕੀਤੀਆਂ ਗਈਆਂ। 2979 ਲੁਧਿਆਣਾ ਦੇ ਵਿਚ ਕੁੱਲ ਪੋਲਿੰਗ ਬੂਥ ਬਣਾਏ ਗਏ ਸਨ 175 ਲੁਧਿਆਣਾ ਦੇ ਕੁੱਲ 14 ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰਾਂ ਦੀ ਕਿਸਮਤ ਦਾਅ ’ਤੇ ਹੈ।

ਇਹ ਵੀ ਪੜ੍ਹੋ: ਚੋਣ ਨਤੀਜਿਆਂ ਤੋਂ ਪਹਿਲਾਂ ਪੰਜਾਬ: ਉਮੀਦਵਾਰਾਂ ਦੀ ਖਰੀਦਦਾਰੀ ਵਰਗੇ ਬਣੇ ਹਾਲਾਤ !

ETV Bharat Logo

Copyright © 2024 Ushodaya Enterprises Pvt. Ltd., All Rights Reserved.