ਲੁਧਿਆਣਾ: ਭਾਈ ਰਵਿੰਦਰਪਾਲ ਸਿੰਘ ਉਰਫ਼ ਬਾਬਾ ਜੀ ਬਰਗਰ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਰਵਿੰਦਰ ਪਾਲ ਸਿੰਘ ਨੇ ਚੋਣਾਂ ਵਿੱਚ ਜਿੱਤ ਹਾਸਲ ਕਰਨ ਦੀ ਆਸ ਪ੍ਰਗਟਾਈ ਹੈ।
ਇਸ ਸਬੰਧੀ ਭਾਈ ਰਵਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਚੋਣ ਪ੍ਰਚਾਰ ਦਾ ਖ਼ਰਚਾ ਚੁੱਕਣ ਵਿੱਚ ਅਸਮਰਥ ਹਨ। ਉਹ ਵੱਡੇ-ਵੱਡੇ ਪੋਸਟਰ ਨਹੀਂ ਲਗਵਾ ਸਕਦੇ ਅਤੇ ਨਾਂ ਹੀ ਵੱਡੇ ਪੱਧਰ ਦੀਆਂ ਰੈਲੀਆਂ ਨੂੰ ਆਯੋਜਿਤ ਕਰ ਸਕਦੇ ਹਨ। ਇਸ ਲਈ ਉਹ ਆਪਣੇ ਸਕੂਟਰ ਦੇ ਸਵਾਰ ਹੋ ਕੇ ਚੋਣ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਨੇ ਚੋਣਾਂ 'ਚ ਜਿੱਤ ਹਾਸਲ ਕਰਨ ਦੀ ਆਸ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਜੇਕਰ ਉਨ੍ਹਾਂ ਨੂੰ ਜਿੱਤ ਹਾਸਲ ਹੁੰਦੀ ਹੈ ਤਾਂ ਉਹ ਸਿੱਖਿਆ ਮਾਫੀਆ ਨੂੰ ਫੜ੍ਹ ਲਾਉਣਗੇ। ਉਹ ਗ਼ਰੀਬ ਵਰਗ ਦੇ ਬੱਚਿਆਂ ਨੂੰ ਵਧੀਆ ਤੋਂ ਵਧੀਆ ਸਿੱਖਿਆ ਪ੍ਰਦਾਨ ਕਰਨ ਲਈ ਕੰਮ ਕਰਨਗੇ।