ਲੁਧਿਆਣਾ: ਦੁੱਗਰੀ ਰੋਡ ’ਤੇ ਪੈਟਰੋਲ ਪੰਪ ਉੱਪਰ ਹੋਈ ਦਿਨ ਦਿਹਾੜੇ ਲੁੱਟ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੁਟੇਰਿਆਂ ਦੇ ਹੌਸਲੇ ਕਿੰਨੇ ਬੁਲੰਦ ਹਨ। ਇਸ ਘਟਨਾ ਦੌਰਾਨ 3 ਪਲਸਰ ’ਤੇ ਸਵਾਰ ਨੌਜਵਾਨਾਂ ਨੇ ਪਟਰੋਲ ਪੰਪ ਦੇ ਕਰਿੰਦਿਆਂ ਤੋਂ ਤਕਰੀਬਨ 81,000 ਹਜ਼ਾਰ ਰੁਪਏ ਨਗਦ ਅਤੇ ਇੱਕ ਮੋਬਾਈਲ ਖੋਹ ਕੇ ਲੈ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਿਸ ਬਾਰੇ ਜਾਣਕਾਰੀ ਦਿੰਦੇ ਹਨ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਪਟਰੋਲ ਪੰਪ ਉੱਪਰ ਤਿੰਨ ਹਥਿਆਰਬੰਦ ਲੁਟੇਰਿਆਂ ਦੁਆਰਾ ਲੁੱਟ ਕੀਤੀ ਗਈ ਹੈ ਤੇ ਸੀਸੀਟੀਵੀ ਖੰਗਾਲੀ ਜਾ ਰਹੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਕਿਹੜੇ ਹਥਿਆਰ ਸਨ ਇਸ ਦੀ ਵੀ ਜਾਂਚ ਚੱਲ ਰਹੀ ਹੈ।
ਇਹ ਵੀ ਪੜੋ: ਅੰਮ੍ਰਿਤਧਾਰੀ ਸਿੰਘ ਦੀ ਦਾੜ੍ਹੀ ਤੇ ਵਾਲ ਕੱਟ ਕੇ ਫ਼ਰਾਰ ਹੋਏ ਮੁਲਜ਼ਮ
ਉੱਥੇ ਹੀ ਦੂਜੇ ਪਾਸੇ ਪਟਰੋਲ ਪੰਪ ਦੇ ਮਾਲਕ ਨੇ ਦੱਸਿਆ ਕਿ 81000 ਦੇ ਕਰੀਬ ਨਕਦ ਅਤੇ ਇੱਕ ਮੁਬਾਇਲ ਫੋਨ ਖੋਹ ਲੁਟੇਰੇ ਫਰਾਰ ਹੋ ਗਏ ਹਨ। ਉਨ੍ਹਾਂ ਕੋਲ ਹੈ ਪਿਸਤੌਲ ਵੀ ਸੀ ਅਤੇ 2 ਪੈਟਰੋਲ ਪੰਪ ’ਤੇ ਕੰਮ ਕਰਨ ਵਾਲੇ ਨੌਜਵਾਨ ਵੀ ਜ਼ਖ਼ਮੀ ਹੋਏ ਹਨ।
ਇਹ ਵੀ ਪੜੋ: ਸਤਲੁਜ ਨੂੰ 'ਪਲੀਤ' ਕਰ ਰਿਹਾ ਬੁੱਢਾ ਨਾਲਾ