ETV Bharat / city

ਡਾ. ਅਨੁਰਾਗ ਸਿੰਘ ਨੇ ਘਰ 'ਚ ਬਣਾਈ ਲਾਇਬ੍ਰੇਰੀ, 11 ਹਜ਼ਾਰ ਤੋਂ ਵੱਧ ਕਿਤਾਬਾਂ ਦਾ ਇਕੱਠ - home library

ਡਾ. ਅਨੁਰਾਗ ਸਿੰਘ ਹੁਣ ਤੱਕ 7 ਕਿਤਾਬਾਂ ਲਿੱਖ ਚੁੱਕੇ ਹਨ ਜਦੋਂ ਕਿ 13 ਕਿਤਾਬਾਂ ਉਨ੍ਹਾਂ ਦੀਆਂ ਪੈਂਡਿੰਗ ਵਿੱਚ ਹਨ, ਜਿਸ ਵਿੱਚ A4 ਸਾਈਜ਼ ਦੇ 5000 ਪੰਨੇ ਸ਼ਾਮਲ ਹਨ। ਡਾ. ਅਨੁਰਾਗ ਨੂੰ ਇਹ ਲਾਇਬ੍ਰੇਰੀ ਉਨ੍ਹਾਂ ਦੇ ਪਿਤਾ ਤੋਂ ਵਿਰਾਸਤ 'ਚ ਮਿਲੀ ਹੈ ਤੇ ਹੁਣ ਉਹ ਇਸ ਵਿਰਾਸਤ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਯਤਨ ਕਰ ਰਹੇ ਹਨ।

ਡਾ. ਅਨੁਰਾਗ ਸਿੰਘ ਨੇ ਘਰ 'ਚ ਬਣਾਈ ਲਾਇਬ੍ਰੇਰੀ, 11 ਹਜ਼ਾਰ ਤੋਂ ਵੱਧ ਕਿਤਾਬਾਂ ਦਾ ਇਕੱਠ

author img

By

Published : Aug 12, 2020, 3:07 PM IST

Updated : Aug 12, 2020, 5:12 PM IST

ਲੁਧਿਆਣਾ: ਸ਼ਹਿਰ ਵਾਸੀ ਡਾ. ਅਨੁਰਾਗ ਸਿੰਘ ਦੇ ਘਰ ਵਿੱਚ ਵਿਸ਼ਾਲ ਲਾਇਬ੍ਰੇਰੀ ਇਨ੍ਹੀਂ ਦਿਨੀਂ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ। ਡਾ. ਅਨੁਰਾਗ ਸਿੰਘ ਨੇ ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ 7000 ਦੇ ਕਰੀਬ ਨਵੀਆਂ ਕਿਤਾਬਾਂ ਦੀ ਇੱਕ ਵਿਸ਼ਾਲ ਲਾਇਬ੍ਰੇਰੀ ਘਰ ਵਿੱਚ ਵੀ ਸਥਾਪਤ ਕੀਤੀ ਹੈ।

ਡਾ. ਅਨੁਰਾਗ ਸਿੰਘ ਨੇ ਘਰ 'ਚ ਬਣਾਈ ਲਾਇਬ੍ਰੇਰੀ, 11 ਹਜ਼ਾਰ ਤੋਂ ਵੱਧ ਕਿਤਾਬਾਂ ਦਾ ਇਕੱਠ

ਡਾ. ਅਨੁਰਾਗ ਹੁਣ ਤੱਕ 7 ਕਿਤਾਬਾਂ ਲਿੱਖ ਚੁੱਕੇ ਹਨ ਜਦੋਂ ਕਿ 13 ਕਿਤਾਬਾਂ ਉਨ੍ਹਾਂ ਦੀਆਂ ਪਾਈਪ ਲਾਈਨ ਵਿੱਚ ਹੈ, ਜਿਸ ਵਿੱਚ A4 ਸਾਈਜ਼ ਦੇ 5000 ਪੰਨੇ ਸ਼ਾਮਲ ਹਨ। ਡਾ. ਅਨੁਰਾਗ ਸਿੰਘ ਨੂੰ ਇਹ ਲਾਇਬ੍ਰੇਰੀ ਉਨ੍ਹਾਂ ਦੇ ਪਿਤਾ ਤੋਂ ਵਿਰਾਸਤ 'ਚ ਮਿਲੀ ਹੈ ਤੇ ਹੁਣ ਉਹ ਇਸ ਵਿਰਾਸਤ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਯਤਨ ਕਰ ਰਹੇ ਹਨ।

ਡਾ. ਅਨੁਰਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਡਾ. ਤਰਲੋਚਨ ਸਿੰਘ ਨੇ ਕਈ ਕਿਤਾਬਾਂ ਲਿਖਿਆ ਹਨ ਅਤੇ ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਹੀ ਉਹ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ 27 ਸਾਲ ਤੋਂ ਉਨ੍ਹਾਂ ਨੇ ਘਰ ਵਿੱਚ ਹੀ 11000 ਤੋਂ ਵੱਧ ਕਿਤਾਬਾਂ ਦੀ ਲਾਇਬ੍ਰੇਰੀ ਬਣਾਈ ਹੋਈ ਹੈ ਅਤੇ ਇਨ੍ਹਾਂ ਸਾਰੀਆਂ ਕਿਤਾਬਾਂ ਨੂੰ ਉਨ੍ਹਾਂ ਨੇ ਡਿਜਿਟਲ ਮਾਧਿਅਮ ਨਾਲ ਪੂਰੇ ਵਿਸ਼ਵ ਵਿੱਚ ਫੈਲਾਇਆ ਹੋਇਆ ਹੈ। ਡਾ. ਅਨੁਰਾਗ ਨੇ ਕਿਹਾ ਕਿ ਉਨ੍ਹਾਂ ਦੀ ਇਹ ਲਾਇਬ੍ਰੇਰੀ ਪਬਲਿਕ ਨਹੀਂ ਹੈ ਪਰ ਜੇਕਰ ਕੋਈ ਵੀ ਰਿਸਚਰ ਰੇਫਰੇਂਸ ਲਈ ਉਨ੍ਹਾਂ ਦੀ ਲਾਇਬਰੇਰੀ ਵਰਤਣਾ ਚਾਹੁੰਦਾ ਹੈ ਤਾਂ ਉਸ ਨੂੰ ਉਹ ਡਿਜੀਟਲ ਲਿੰਕ ਦੇ ਸਕਦੇ ਹਨ।

ਡਾ. ਅਨੁਰਾਗ ਨੇ ਕਿਹਾ ਕਿ ਉਨ੍ਹਾਂ ਦੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਹੈ, ਜਿਸ ਨੂੰ ਬੜੇ ਹੀ ਆਦਰ ਸਤਕਾਰ ਰਹਿਤ ਮਰਿਆਦਾ ਨਾਲ ਉਨ੍ਹਾਂ ਨੇ ਰੱਖਿਆ ਹੈ। ਇਸ ਤੋਂ ਇਲਾਵਾ ਦੁਨੀਆ ਦੇ ਲਗਭਗ ਸਾਰੇ ਧਰਮਾਂ ਦੀਆਂ ਕਿਤਾਬਾਂ ਉਨ੍ਹਾਂ ਕੋਲ ਮੌਜੂਦ ਹਨ। ਡਾ. ਅਨੁਰਾਗ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਬਾਕੀ ਧਰਮਾਂ ਦੀ ਜਾਣਕਾਰੀ ਨਹੀਂ ਹੋਵੇਗੀ ਤਾਂ ਆਪਣੇ ਧਰਮ ਦੀ ਵਿਲੱਖਣਤਾ ਅਸੀਂ ਨਹੀਂ ਜਾਣ ਸਕਾਂਗੇ। ਡਾ. ਅਨੁਰਾਗ ਕੋਲ ਹੱਥ ਲਿਖਤ ਪੋਥੀਆਂ ਤੋ ਇਲਾਵਾ ਹੋਰ ਵੀ ਕਈ ਦੁਰਲੱਭ ਕਿਤਾਬਾਂ ਨੇ ਜੋ ਇਸ ਦੁਨੀਆ 'ਚ ਕਿਤੇ ਹੋਰ ਮੌਜੂਦ ਨਹੀਂ। ਉਨ੍ਹਾਂ ਨੇ ਇਹ ਗਿਆਨ ਦਾ ਭੰਡਾਰ ਸਾਂਭਿਆ ਹੋਇਆ ਹੈ।

ਡਾ. ਅਨੁਰਾਗ ਸਿੰਘ ਨੇ ਦੱਸਿਆ ਕਿ ਪਹਿਲਾਂ ਉਹ ਲੁਧਿਆਣਾ ਦੇ ਭਾਈ ਰਣਧੀਰ ਸਿੰਘ ਨਗਰ ਦੇ 150 ਗਜ ਦੇ ਮਕਾਨ ਵਿੱਚ ਰਹਿੰਦੇ ਸੀ ਪਰ ਉਹ ਥਾਂ ਉਨ੍ਹਾਂ ਦੀ ਕਿਤਾਬਾਂ ਲਈ ਘੱਟ ਪੈ ਰਹੀ ਸੀ ਜਿਸ ਕਰਕੇ ਉਨ੍ਹਾਂ ਨੇ ਆਪਣੀ ਕਿਤਾਬਾਂ ਦੇ ਪਿਆਰ ਸਦਕਾ ਵੱਡਾ ਘਰ ਲਿਆ, ਉਨ੍ਹਾਂ ਕਿਹਾ ਕਿ ਕਿਤਾਬ ਦੀ ਦੇਖਭਾਲ ਉਹ ਆਪ ਕਰਦੇ ਨੇ, ਲਿਖਾਈ ਪੜ੍ਹਾਈ ਦਾ ਉਨ੍ਹਾਂ ਨੂੰ ਸ਼ੋਂਕ ਹੈ। ਉਹ ਬਾਕੀਆਂ ਨੂੰ ਵੀ ਆਪਣੇ ਗਿਆਨ ਦਾ ਭੰਡਾਰ ਵੰਡਦੇ ਨੇ ਚਾਹੇ ਉਹ ਕਿਤਾਬਾਂ ਰਾਹੀਂ ਹੋਵੇ।

Last Updated : Aug 12, 2020, 5:12 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.