ਲੁਧਿਆਣਾ: ਮਾਛੀਵਾੜਾ ਸਾਹਿਬ ਦੇ ਇੱਕ ਪਿੰਡ ’ਚ ਤਿੰਨ ਲੜਕਿਆਂ ਵੱਲੋਂ ਗੈਂਗਰੇਪ (Gangrape) ਦਾ ਸ਼ਿਕਾਰ ਬਣੀ ਨੌਜਵਾਨ ਕੁੜੀ ਦੀ ਇਲਾਜ ਦੌਰਾਨ (Death during treatment ) ਮੌਤ ਹੋ ਗਈ ਹੈ। ਪੀੜਤਾ ਨੂੰ ਕੋਈ ਜਹਿਰੀਲੀ ਚੀਜ ਦੇ ਕੇ ਜਬਰ ਜਨਾਹ (Rape) ਕੀਤਾ ਗਿਆ ਸੀ, ਜਿਸ ਕਾਰਨ ਤਿੰਨ ਦਿਨਾਂ ਤੋਂ ਉਸਦੀ ਹਾਲਤ ਖਰਾਬ ਸੀ ਅਤੇ ਉਹ ਸਰਕਾਰੀ ਹਸਪਤਾਲ (Government Hospital) ਲੁਧਿਆਣਾ ਵਿੱਚ ਜੇਰੇ ਇਲਾਜ ਸੀ, ਜਿਸ ਨੇ ਕਿ ਇਲਾਜ ਦੌਰਾਨ ਦਮ ਤੋੜ ਦਿੱਤਾ। ਪੀੜਤਾ ਦਾ ਅੰਤਿਮ ਸੰਸਕਾਰ (Funeral) ਵੀਰਵਾਰ ਦੀ ਸ਼ਾਮ ਕੀਤਾ ਗਿਆ।
ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੋ-ਮੋਟੋ
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਖ਼ਬਰ ਕਿ ਪੰਜਾਬ ਦੇ ਸ੍ਰੀ ਮਾਛੀਵਾੜਾ ਸਾਹਿਬ ਦੇ ਪਿੰਡ ਸਤਾਬਗੜ੍ਹ ਵਿੱਚ ਗੈਂਗਰੱਪ ਦੀ ਸ਼ਿਕਾਰ ਹੋਈ ਲੜਕੀ ਦੀ ਮੌਤ ਹੋ ਗਈ ਹੈ ਉਸ ‘ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੋ-ਮੋਟੋ ਲੈਂਦੇ ਹੋਏ ਪੁਲਿਸ ਨੂੰ ਇਸ ਦੀ ਪੁਖਤਾ ਜਾਂਚ ਕਰਨ ਲਈ ਕਿਹਾ ਹੈ।
ਇਹ ਵੀ ਪੜੋ: ਲਖੀਮਪੁਰ ਖੀਰੀ ਹਿੰਸਾ ਮਾਮਲਾ: ਸੰਯੁਕਤ ਕਿਸਾਨ ਮੋਰਚਾ ਨੇ ਯੋਗੇਂਦਰ ਯਾਦਵ ਨੂੰ ਕੀਤਾ ਮੁਅੱਤਲ
ਇਸ ਘਟਨਾ ਨੂੰ ਲੈ ਕੇ ਪਰਿਵਾਰ ਵਾਲਿਆਂ ‘ਚ ਰੋਸ ਪਾਇਆ ਜਾ ਰਿਹਾ ਹੈ। ਪਰਿਵਾਰ ਵਾਲਿਆਂ ਮੰਗ ਕੀਤੀ ਹੈ ਕਿ ਕਥਿਤ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਹੋਣੀ ਚਾਹੀਦੀ ਹੈ।
ਥਾਣਾ ਮਾਛੀਵਾੜਾ ਸਾਹਿਬ ਦੇ ਮੁਖੀ ਅਤੇ ਅੰਡਰ ਟਰੇਨਿੰਗ ਡੀਐਸਪੀ ਮਾਨਵਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪਹਿਲਾਂ ਦੀ ਤਿੰਨ ਕਥਿਤ ਦੋਸ਼ੀਆਂ ਖਿਲਾਫ ਗੈਂਗਰੇਪ ਦਾ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਹੁਣ ਹਸਪਤਾਲ ‘ਚੋਂ ਲੜਕੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਮੁਕੱਦਮੇ ‘ਚ ਧਾਰਾ ਦਾ ਵਾਧਾ ਵੀ ਕੀਤਾ ਜਾਵੇਗਾ।
ਇਹ ਵੀ ਪੜੋ: Price of Petrol & Diesel: ਅੱਜ ਫੇਰ ਲੋਕਾਂ ਦੀ ਜੇਬ ’ਤੇ ਪਿਆ ਭਾਰ, ਵਧੇ ਪੈਟਰੋਲ ਤੇ ਡੀਜ਼ਲ ਦੇ ਭਾਅ