ETV Bharat / city

ਸਮਾਰਟ ਸਿਟੀ ਲੁਧਿਆਣਾ ਬਣੀ ਕ੍ਰਾਈਮ ਸਿਟੀ, 15 ਦਿਨਾਂ ’ਚ ਵਧਿਆ ਕ੍ਰਾਈਮ ਦਾ ਗ੍ਰਾਫ - Crime graph increased

ਬੀਤੇ 10 ਦੇ ਅੰਦਰ ਲੁਧਿਆਣਾ ਵਿੱਚ ਨਸ਼ੇ ਨਾਲ ਤਿੰਨ ਮੌਤਾਂ ਹੋ ਚੁੱਕੀਆਂ ਹਨ ਜਿਸ ਦੇ ਚਲਦਿਆਂ ਲੁਧਿਆਣਾ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਵੱਲੋਂ ਵੱਡੇ ਫੈਸਲੇ ਲਏ ਗਏ ਹਨ ਤਾਂ ਜੋ ਕ੍ਰਾਈਮ ਗ੍ਰਾਫ ਘਟਾਇਆ ਜਾ ਸਕੇ।

ਸਮਾਰਟ ਸਿਟੀ ਲੁਧਿਆਣਾ ਬਣੀ ਕ੍ਰਾਈਮ ਸਿਟੀ
ਸਮਾਰਟ ਸਿਟੀ ਲੁਧਿਆਣਾ ਬਣੀ ਕ੍ਰਾਈਮ ਸਿਟੀ
author img

By

Published : Apr 15, 2022, 4:51 PM IST

ਲੁਧਿਆਣਾ: ਸਮਾਰਟ ਸਿਟੀ ਲੁਧਿਆਣਾ ਕ੍ਰਾਈਮ ਸਿਟੀ ਬਣਦੀ ਜਾ ਰਹੀ ਹੈ ਪਿਛਲੇ 15 ਦਿਨਾਂ ਵਿੱਚ ਲੁਧਿਆਣਾ ਦਾ ਕ੍ਰਾਈਮ ਗ੍ਰਾਫ ਕਾਫੀ ਉੱਤੇ ਚਲਾ ਗਿਆ ਹੈ, ਲੁਧਿਆਣਾ ਕਾਂਗਰਸੀ ਵਰਕਰ ਦੇ ਕਤਲ ਤੋਂ ਬਾਅਦ ਸ਼ਹਿਰ ਵਿੱਚ ਇੱਕ ਤੋਂ ਬਾਅਦ ਇਕ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਕਾਰੋਬਾਰੀ ਦੀ ਪਤਨੀ ਤੋਂ ਭਾਵੇਂ ਲੁੱਟ ਦੀ ਖ਼ਬਰ ਹੋਵੇ ਜਾਂ ਫਿਰ ਡਾਬਾ ਰੋਡ ’ਤੇ ਮਨੀ ਐਕਸਚੇਂਜਰ ਕੋਲੋਂ ਸ਼ਰ੍ਹੇਆਮ ਦਿਨ ਦਿਹਾੜੇ ਪੈਸਿਆਂ ਦੀ ਲੁੱਟ ਜਾਂ ਫਿਰ ਤੇਲ ਦੇ ਕਾਰੋਬਾਰੀ ਦੀ ਦੁਕਾਨ ਚੋਂ 50 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਹੋਵੇ ਲਗਾਤਾਰ ਕ੍ਰਾਈਮ ਗ੍ਰਾਫ ਵੱਧਦਾ ਜਾ ਰਿਹਾ ਹੈ।

ਦੱਸ ਦਈਏ ਕਿ ਬੀਤੇ 10 ਦੇ ਅੰਦਰ ਲੁਧਿਆਣਾ ਵਿੱਚ ਨਸ਼ੇ ਨਾਲ ਤਿੰਨ ਮੌਤਾਂ ਹੋ ਚੁੱਕੀਆਂ ਹਨ ਜਿਸ ਦੇ ਚਲਦਿਆਂ ਲੁਧਿਆਣਾ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਵੱਲੋਂ ਵੱਡੇ ਫੈਸਲੇ ਲਏ ਗਏ ਹਨ ਤਾਂ ਜੋ ਕ੍ਰਾਈਮ ਗ੍ਰਾਫ ਘਟਾਇਆ ਜਾ ਸਕੇ।

ਥਾਣਾ ਇੰਚਾਰਜਾਂ ਵਿਚ ਵੱਡਾ ਫੇਰਬਦਲ: ਕ੍ਰਾਈਮ ਗ੍ਰਾਫ ’ਤੇ ਠੱਲ੍ਹ ਪਾਉਣ ਲਈ ਬੀਤੇ ਦਿਨੀਂ ਲੁਧਿਆਣਾ ਪੁਲਿਸ ਕਮਿਸ਼ਨਰੇਟ ਦਾ ਚਾਰਜ ਸਾਂਭਣ ਵਾਲੇ ਡਾ. ਕੌਸਤੁਭ ਸ਼ਰਮਾ ਨੇ ਬੀਤੇ ਦਿਨੀਂ 29 ਥਾਣਾ ਇੰਚਾਰਜ ਨੂੰ ਬਦਲ ਦਿੱਤਾ ਹੈ, 20 ਪੁਲਿਸ ਸਟੇਸ਼ਨਾਂ ਦੀ ਕਮਾਨ ਸਬ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ ਵੀ ਸੌਂਪ ਦਿੱਤੀ ਗਈ ਹੈ, 9 ਪੁਲਿਸ ਸਟੇਸ਼ਨ ਦੇ ਵਿੱਚ ਇੰਸਪੈਕਟਰ ਰੈਂਕ ਦੇ ਅਧਿਕਾਰੀ ਇੰਚਾਰਜ ਹੋਣਗੇ ਇੰਨਾ ਹੀ ਨਹੀਂ ਪੰਜ ਥਾਣਿਆਂ ਦੀ ਕਮਾਨ ਮਹਿਲਾ ਸਬ ਇੰਸਪੈਕਟਰਾਂ ਨੂੰ ਸੌਂਪੀ ਗਈ ਹੈ, ਹਾਲਾਂਕਿ ਚੋਣਾਂ ਤੋਂ ਪਹਿਲਾਂ ਮਾਹਿਰ 13 ਸਬ ਇੰਸਪੈਕਟਰ ਪੁਲਿਸ ਸਟੇਸ਼ਨ ਦਾ ਚਾਰਜ ਸਾਂਭ ਰਹੇ ਸੀ ਜਦਕਿ ਸਿਰਫ ਦੋ ਮਹਿਲਾ ਸਬ ਇੰਸਪੈਕਟਰਾਂ ਨੂੰ ਪੁਲਿਸ ਸਟੇਸ਼ਨ ਦਾ ਚਾਰਜ ਦਿੱਤਾ ਹੋਇਆ ਸੀ ਪਰ ਹੁਣ ਇਸ ਵਿਚ ਵੱਡਾ ਫੇਰਬਦਲ ਕੀਤਾ ਗਿਆ ਹੈ। ਲੁਧਿਆਣਾ ਦੇ ਜ਼ਿਆਦਾਤਰ ਪੁਲਿਸ ਸਟੇਸ਼ਨਾਂ ਵਿੱਚ ਨਵੇਂ ਐੱਸਐੱਚਓ ਦੀ ਤੈਨਾਤੀ ਹੋਈ ਹੈ।

ਲੁੱਟ ਦੀਆਂ ਵਾਰਦਾਤਾਂ ’ਚ ਇਜ਼ਾਫਾ: ਲੁਧਿਆਣਾ ਦੇ ਵਿੱਚ ਬੀਤੇ ਇਕ ਹਫਤੇ ਦੇ ਦੌਰਾਨ ਅੱਧਾ ਦਰਜਨ ਤੋਂ ਵੱਧ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ, ਲਗਾਤਾਰ ਸੀਸੀਟੀਵੀ ਤਸਵੀਰਾਂ ਲੁੱਟ ਖੋਹ ਦੀਆਂ ਸੁਰਖੀਆਂ ਬਣੀ ਰਹੀਆਂ। ਪਹਿਲਾ ਮਾਮਲਾ ਲੁਧਿਆਣਾ ਦੇ ਡਾਬਾ ਰੋਡ ’ਤੇ ਆਇਆ ਜਿੱਥੇ ਇਕ ਤੇਲ ਕਾਰੋਬਾਰੀ ਕੋਲੋਂ ਸ਼ਰ੍ਹੇਆਮ 50 ਲੱਖ ਰੁਪਏ ਕੈਸ਼ ਲੁੱਟ ਕੇ ਲੁਟੇਰੇ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਟਿੱਬਾ ਰੋਡ ਤੇ ਵੀ ਮਨੀ ਐਕਸਚੇਂਜਰ ਕੋਲੋਂ ਬੰਦੂਕ ਦੀ ਨੋਕ ਤੇ ਵੱਡੀ ਲੁੱਟ ਕੀਤੀ ਗਈ।

ਇੰਨਾ ਹੀ ਨਹੀਂ ਪਿਛਲੇ ਦਿਨੀਂ ਪਹਿਲਾ ਕਾਰੋਬਾਰੀ ਦੀ ਪਤਨੀ ਨੂੰ ਬੰਧਕ ਬਣਾ ਕੇ ਉਸ ਦੀ ਕਾਰ ਖੋਹ ਲਈ ਗਈ ਅਤੇ ਫਿਰ ਰਾਤ ਸਮੇਂ ਉਸ ਤੋਂ ਗਹਿਣੇ ਅਤੇ ਹੋਰ ਮੋਬਾਇਲ ਨਕਦੀ ਖੋਹ ਲਿਆ ਗਿਆ ਕਾਰ ਕਾਫੀ ਦੂਰ ਬਰਾਮਦ ਹੋਈ ਜਿਸ ਤੋਂ ਬਾਅਦ ਬੀਤੇ ਦਿਨੀਂ ਇਕ ਕਾਰੋਬਾਰੀ ਦੀ ਮਾਂ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਪੁਲਿਸ ਹਰਕਤ ਵਿੱਚ ਆਈ ਹੈ।

ਘੱਟ ਉਮਰ ਦੇ ਮੁਲਜ਼ਮ ਦੇ ਰਹੇ ਵਾਰਦਾਤਾਂ ਨੂੰ ਅੰਜਾਮ: ਦਰਅਸਲ ਲੁਧਿਆਣਾ ਵਿੱਚ ਬੀਤੇ ਦਿਨਾਂ ਅੰਦਰ ਵਾਪਰ ਰਹੀਆਂ ਵਾਰਦਾਤਾਂ ਦੇ ਵਿੱਚ ਇੱਕ ਗੱਲ ਇਹ ਸਾਹਮਣੇ ਆਈ ਹੈ ਕਿ ਘੱਟ ਉਮਰ ਦੇ ਨੌਜਵਾਨ ਇਨ੍ਹਾਂ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜ਼ਿਆਦਾਤਰ ਜ਼ੁਰਮ ਬੇਰੁਜ਼ਗਾਰੀ ਅਤੇ ਨਸ਼ੇ ਦੇ ਕਰਕੇ ਹੋ ਰਿਹਾ ਹੈ ਇਹੀ ਕਾਰਨ ਹੈ ਕਿ ਲੁਧਿਆਣਾ ਦੇ ਵਿਚ ਬੀਤੇ ਦਿਨੀਂ ਜਿੰਨੀਆਂ ਵੀ ਵਾਰਦਾਤਾਂ ਹੋਈਆਂ ਹਨ ਉਨ੍ਹਾਂ 18-28 ਸਾਲ ਦੇ ਵਿਚਕਾਰ ਦੇ ਮੁਲਜ਼ਮਾਂ ਵੱਲੋਂ ਵੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ।

ਐੱਨਸੀਆਰਬੀ ਦੀ ਸਾਲਾਨਾ ਰਿਪੋਰਟ ’ਚ ਵੱਡੇ ਖੁਲਾਸੇ: ਐੱਨਸੀਆਰਬੀ ਦੀ ਰਿਪੋਰਟ ਦੀ ਗੱਲ ਕੀਤੀ ਜਾਵੇ ਤਾਂ 2020 ਦੇ ਵਿੱਚ ਹੀ ਇਹ ਡਾਟਾ ਖੁੱਲ੍ਹ ਕੇ ਸਾਹਮਣੇ ਆਇਆ ਸੀ ਕਿ ਲੁਧਿਆਣਾ ਵਿਚ ਜ਼ੁਰਮ ਕਰਨ ਵਾਲਿਆਂ ਵਿਚ ਕਿਸ਼ੋਰਾਂ ਦੀ ਗਿਣਤੀ 24 ਫ਼ੀਸਦੀ ਵਧੀ ਹੈ 2020 ਦੇ ਵਿੱਚ 59 ਨਾਬਾਲਿਗਾਂ ਨੂੰ 36 ਵਾਰਦਾਤਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ ਸਾਲ 2019 ਦੇ ਵਿਚ ਇਹ ਗਿਣਤੀ 28 ਸੀ ਅਤੇ 2018 ਦੇ ਵਿੱਚ 21 ਨਾਬਾਲਿਗਾ ਨੇ ਹੀ ਵਾਰਦਾਤਾਂ ਨੂੰ ਅੰਜਾਮ ਦੇਣ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜੋ: Video: ਖੇਡਦੇ ਹੋਏ ਖੁੱਲ੍ਹੇ ਸੀਵਰੇਜ 'ਚ ਡਿੱਗਿਆ 5 ਸਾਲ ਦਾ ਬੱਚਾ, ਇਸ ਤਰ੍ਹਾਂ ਆਖਰੀ ਸਮੇਂ ਬਚਾਈ ਗਈ ਜਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.