ਲੁਧਿਆਣਾ:ਪੰਜਾਬ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਜਾਰੀ ਹੈ। ਲੁਧਿਆਣਾ ਜ਼ਿਲ੍ਹੇ 'ਚ ਅੱਜ ਕੋਰੋਨਾ ਨਾਲ 3 ਮੌਤਾਂ ਹੋਈਆਂ ਹਨ। ਜ਼ਿਲ੍ਹੇ ਅੰਦਰ ਬੀਤੇ ਤਿੰਨ ਹਫ਼ਤਿਆਂ 'ਚ ਕੋਰੋਨਾ ਕੇਸਾਂ 'ਚ ਕਮੀ ਆਈ ਹੈ। ਇਸ ਦੌਰਾਨ ਬਲੈਕ ਫੰਗਸ ਦਾ ਕੋਈ ਵੀ ਨਵਾਂ ਮਾਮਾਲ ਨਹੀਂ ਮਿਲਿਆ ਹੈ
ਜਾਣਕਾਰੀ ਮੁਤਾਬਕ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਘੱਟ ਰਿਹਾ ਹੈ। ਬੀਤੇ ਤਿੰਨ ਤੋਂ ਚਾਰ ਹਫ਼ਤਿਆਂ ਦੌਰਾਨ ਕੋਰੋਨਾ ਵਾਇਰਸ ਤੇ ਫਲੈਕ ਫੰਗਸ ਦਾ ਕੋਈ ਨਵਾਂ ਕੇਸ ਨਹੀਂ ਆਇਆ ਹੈ। ਜਿਸ ਕਾਰਨ ਲੋਕਾਂ ਨੂੰ ਰਾਹਤ ਮਿਲੀ ਹੈ। ਇਸ ਤੋਂ ਪਹਿਲਾਂ ਲਗਾਤਾਰ ਇੱਕ ਮਹੀਨੇ 'ਚ ਲੁੱਧਿਆਣਾ ਵਿੱਚ ਹੁਣ ਤੱਕ ਕੋਰੋਨਾ ਦੇ 78 ਮਾਮਲੇ ਸਾਹਮਣੇ ਆਏ ਹਨ ਤੇ ਬਲੈਕ ਫੰਗਸ ਦੇ ਕਾਰਨ 9 ਮੌਤਾਂ ਹੋਈਆਂ ਹਨ।
ਮੌਜੂਦਾ ਜਾਣਕਾਰੀ ਮੁਤਾਬਕ ਬੀਤੇ 24 ਘੰਟਿਆਂ 'ਚ ਕੋਰੋਨਾ ਦੇ 14,427 ਸੈਂਪਲਾਂ ਚੋਂ ਕੋਰੋਨਾ ਦੇ 222 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 3 ਮਰੀਜ਼ਾਂ ਦੀ ਮੌਤ ਹੋਈ ਹੈ। ਹੁਣ ਤੱਕ ਕੋਰੋਨਾ ਕਾਰਨ ਲੁਧਿਆਣਾ ਵਿੱਚ ਕੁੱਲ 2002 ਮੌਤਾਂ ਹੋ ਚੁੱਕੀਆਂ। ਮੌਜੂਦਾ ਸਮੇਂ 'ਚ ਐਕਟਿਵ ਕੇਸਾਂ ਦੀ ਗਿਣਤੀ 3,916 ਹੈ।
ਇਸ ਤੋਂ ਇਲਾਵਾ ਵੈਂਟੀਲੇਟਰ 'ਤੇ 45 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਇਨ੍ਹਾਂ ਚੋਂ 26 ਮਰੀਜ਼ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹਨ। ਫਿਲਹਾਲ ਲੁਧਿਆਣਾ 'ਚ ਅੱਜ ਬਲੈਕ ਫੰਗਸ ਦਾ ਕੋਈ ਮਾਮਲਾ ਨਵਾਂ ਨਹੀਂ ਸਾਹਮਣੇ ਆਇਆ ਉੱਥੇ ਹੀ ਜੇਕਰ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਲੁਧਿਆਣਾ ਵਿੱਚ ਕੁੱਲ 7 ਲੱਖ 97 ਹਜ਼ਾਰ 482 ਲੋਕਾਂ ਦਾ ਟੀਕਾ ਕਰਨ ਹੋ ਚੁੱਕਾ ਹੈ।