ਜਗਰਾਓਂ: ਵਿਧਾਨ ਸਭਾ ਹਲਕਾ ਜਗਰਾਉਂ ਲਈ ਕਾਂਗਰਸ (Jagraon Congress news) ਸਰਕਾਰ ਵੱਲੋਂ ਭੇਜੀ 15 ਕਰੋੜ ਦੀ ਗ੍ਰਾਂਟ ਦੇ ਚੈੱਕ ਅੱਜ ਕਾਂਗਰਸ ਪਾਰਟੀ ਦੇ ਲੁਧਿਆਣਾ (ਦਿਹਾਤੀ) ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਕੈਬਿਨੇਟ ਰੈਂਕ ਗੇਜਾ ਰਾਮ ਦੀ ਅਗਵਾਈ ’ਚ ਜਗਰਾਉਂ ਦੇ ਬੀਂ ਡੀ ਓ ਦਫਤਰ ਵਿੱਖੇ ਵੰਡੇ(Safai Karmchara Commission Chairman Geja Ram) ।ਇਸ ਮੌਕੇ ਜਗਰਾਓਂ ਤੋਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਟਿਕਟ ਦਾਅਦੇਵਾਰਾਂ ਨੇ ਵੀ ਪਿੱਛੇ ਨਾ ਰਹਿੰਦੇ ਮੌਕੇ ’ਤੇ ਆਪਣੀ ਆਪਣੀ ਹਾਜ਼ਰੀ ਲਗਵਾਈ। ਜਿਵੇਂ ਕਿ ਅਵਤਾਰ ਸਿੰਘ ਚੀਮਨਾ, ਜਗਤਾਰ ਸਿੰਘ ਜੱਗਾ ਹਿੱਸੋਵਾਲ, ਰਾਜੇਸ਼ਇੰਦਰ ਸਿੰਘ ਸਿੱਧੂ ਤੇ ਐਡਵੋਕੇਟ ਗੁਰਕੀਰਤ ਕੌਰ ਆਦਿ।
ਦੱਸ ਦਈਏ ਕਿ ਪਬਲਿਕ ਅਨੁਸਾਰ ਜਗਰਾਓ ਤੋਂ ਲੱਗਭਗ ਚੇਅਰਮੈਨ ਸਾਹਿਬ ਗੇਜਾ ਰਾਮ ਦੀ ਟਿਕਟ ਪੱਕੀ ਮਨੀ ਜਾ ਰਹੀ ਹੈ। ਸੂਤਰਾਂ ਅਨੁਸਾਰ ਇਕ ਸਰਵੇ ਵਿੱਚ ਪਬਲਿਕ ਵਲੋਂ ਜਗਰਾਓਂ ਤੋਂ ਟਿਕਟ ਦਾ ਦਾਵੇਦਾਰ ਗੇਜਾ ਰਾਮ ਨੂੰ ਹੀ ਪਹਿਲ ਦੇ ਅਧਾਰ ਤੇ ਮੰਨਿਆ ਜਾ ਰਿਹਾ ਹੈ। ਇਸ ਮੌਕੇ ਦਿਹਾਤੀ ਪ੍ਰਧਾਨ ਸੋਨੀ ਗਾਲਿਬ ਨੇ ਕਿਹਾ ਕਿ ਜਗਰਾਉਂ ਦੇ ਸਾਰੇ ਪਿੰਡਾਂ ਨੂੰ ਅੱਜ 10 ਕਰੋੜ ਦੇ ਲਗਭਗ ਚੈੱਕ ਵੰਡੇ (Cheque worth 10 crores distributed) ਗਏ ਹਨ, ਜਿਨ੍ਹਾਂ ਨਾਲ ਤੁਸੀ ਆਪਣੇ ਪਿੰਡਾਂ ਦਾ ਵਿਕਾਸ ਕਰਵਾ ਸਕਦੇ ਹੋ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ਨੂੰ ਗ੍ਰਾਂਟਾਂ ਨਹੀਂ ਮਿਲੀਆਂ, ਉਹ ਵੀ ਜਲਦ ਮਿਲ ਜਾਣਗੀਆਂ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਜਾ ਰਹੇ ਕੰਮਾਂ ਕਰਕੇ ਮੁੜ ਸੂਬੇ ਅੰਦਰ ਕਾਂਗਰਸ ਸਰਕਾਰ ਜ਼ਰੂਰ ਬਣੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸੂਬੇ ਦੇ ਸਾਰੇ ਸ਼ਹਿਰਾਂ ਨੂੰ ਕਰੋੜਾਂ ਦੀਆਂ ਗ੍ਰਾਂਟਾਂ ਭੇਜੀਆਂ, ਜਿਸ ਦੀ ਬਦੌਲਤ ਪੰਜਾਬ ਦੀ ਨੁਹਾਰ ਬਦਲੀ, ਉਥੇ ਜਗਰਾਉਂ ਵਿਖੇ ਵੀ ਆਈਆਂ ਕਰੋੜਾਂ ਦੀਆਂ ਗ੍ਰਾਂਟਾਂ ਕਰਕੇ ਅੱਜ ਹਲਕੇ ਦੀਆਂ ਸਾਰੀਆਂ ਮੁੱਖ ਸੜਕਾਂ ਬਣ ਚੁੱਕੀਆਂ ਹਨ, ਪਿੰਡਾਂ ਦੀ ਕਾਇਆ ਕਲਪ ਤੇ ਵਾਰਡਾਂ ਦੀ ਨੁਹਾਰ ਬਦਲ ਚੁੱਕੀ ਹੈ। ਉਹਨਾਂ ਇਹ ਵੀ ਕਿਹਾ ਕਾਂਗਰਸ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕੀਤੇ।ਇਸ ਮੌਕੇ ਤੇ ਸ਼ਹਿਰੀ ਪ੍ਰਧਾਨ ਰਵਿੰਦਰ ਸੱਭਰਵਾਲ ਨੇ ਲੱਡੂ ਵੰਡ ਕੇ ਗੇਜਾ ਰਾਮ ਜੀ ਦਾ ਕੈਬਿਨੇਟ ਰੈਂਕ ਮਿਲਣ ਤੇ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਆਏ ਹੋਏ ਸਾਰੇ ਲੋਕਾਂ ਦਾ ਧੰਨਵਾਦ ਵੀ ਕੀਤਾ ਗਿਆ।ਓਹਨਾ ਮੀਡਿਆ ਨਾਲ ਗੱਲ ਬਾਤ ਦੋਰਾਨ ਕਾਂਗਰਸ ਸਰਕਾਰ ਦਾ ਗ੍ਰਾੰਟ ਰਾਸ਼ੀ ਭੇਜਣ ਤੇ ਧੰਨਵਾਦ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਗੇਜਾ ਰਾਮ ਨੇ ਸਾਰੇ ਵੀਰਾਂ ਦਾ ਉਨ੍ਹਾਂ ਨੂੰ ਵਧਾਈਆਂ ਦੇਣ ’ਤੇ ਧੰਨਵਾਦ ਕੀਤਾ।ਕਿਹਾ ਕਿ ਉਹ ਪਹਿਲਾਂ ਵੀ 5 ਸਾਲਾਂ ਤੋਂ ਜਗਰਾਓ ਵਾਸੀਆਂ ਦੀ ਸੇਵਾ ਕਰ ਰਹੇ ਹਨ। ਤੇ ਆਂ ਵਾਲੇ ਸਮੇਂ ਦੌਰਾਨ ਵੀ ਕਰਦੇ ਰਹਿਣ ਗੇ ਅਤੇ ਕੈਬਿਨੇਟ ਰੈਂਕ ਮਿਲਣ ਤੇ ਵੀ ਜੋ ਜਿਆਦਾ ਤੋਂ ਜਿਆਦਾ ਫਾਇਦਾ ਜਗਰਾਓਂ ਵਾਸੀਆਂ ਨੂੰ ਸਰਕਾਰ ਵਲੋਂ ਦਿਵਾਉਣਗੇ ਅਤੇ ਉਨ੍ਹਾਂ ਕਿਹਾ ਕਿ ਜਗਰਾਓਂ ਹਲਕੇ ਨਾਲ ਉਨ੍ਹਾਂ ਦਾ ਪਿਆਰ 5 ਸਾਲਾਂ ਤੋਂ ਹੈ ਤੇ ਉਹ ਅੱਗੇ ਵੀ ਹਲਕਾ ਨਿਵਾਸੀਆਂ ਦੀ ਸੇਵਾ ਕਰਦੇ ਰਹਿਣਗੇ।
ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਸਰਪੰਚ ਅਤੇ ਹੋਰ ਵੀ ਸ਼ਹਿਰ ਦਿਆਂ ਖਾਸ ਸਖਸ਼ੀਅਤਾਂ ਹਾਜ਼ਰ ਸਨ। ਗੇਜਾ ਰਾਮ ਨੇ ਕੈਬਿਨੇਟ ਰੈਂਕ ਮਿਲਣ ਤੇ ਵੀ ਜੋ ਜਿਆਦਾ ਤੋਂ ਜਿਆਦਾ ਫਾਇਦਾ ਜਗਰਾਓਂ ਵਾਸੀਆਂ ਨੂੰ ਸਰਕਾਰ ਵਲੋਂ ਦਵਾਉਣ ਗੇ ਅਤੇ ਓਹਨਾ ਕਿਹਾ ਕਿ ਜਗਰਾਓਂ ਹਲਕੇ ਨਾਲ ਉਹਨਾਂ ਦਾ ਪਿਆਰ 5 ਸਾਲਾਂ ਤੋਂ ਹੈ ਤੇ ਉਹ ਅੱਗੇ ਵੀ ਹਲਕਾ ਨਿਵਾਸੀਆਂ ਦੀ ਸੇਵਾ ਕਰਦੇ ਰਹਿਣਗੇ।ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਸਰਪੰਚ ਅਤੇ ਹੋਰ ਵੀ ਸ਼ਹਿਰ ਦਿਆਂ ਖਾਸ ਸ਼ਕਸੀਅਤਾਂ ਹਾਜ਼ਰ ਸਨ।
ਇਹ ਵੀ ਪੜ੍ਹੋ:ਈਡੀ ਦੇ ਡਰ ਤੋਂ ਭਾਜਪਾ ਵਿੱਚ ਹੋ ਰਹੀ ਸ਼ਮੂੁਲੀਅਤ:ਸਿੱਧੂ