ਲੁਧਿਆਣਾ: ਸ਼ਹਿਰ ਵਿੱਚ ਅੱਜ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਕਾਂਗਰਸ ਨੇ ਸੂਬਾ ਪੱਧਰੀ ਰੋਸ ਮਾਰਚ ਕੱਢਿਆ। ਇਨ੍ਹਾਂ ਮੁਜ਼ਾਹਰਿਆਂ ਦੀ ਅਗਵਾਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਸੰਸਦ ਮੈਂਬਰ ਪ੍ਰਨੀਤ ਕੌਰ ਅਤੇ ਕੈਬਿਨੇਟ ਮੰਤਰੀਆਂ ਸਣੇ ਲੁਧਿਆਣਾ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੀ।
ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡਾ ਦੇਸ਼ ਧਰਮ ਨਿਰਪੱਖ ਹੈ ਅਤੇ ਭਾਜਪਾ ਸਰਕਾਰ ਇਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਇਸ ਐਕਟ ਦੇ ਬਿਲਕੁਲ ਵਿਰੁੱਧ ਹੈ ਅਤੇ ਪੰਜਾਬ ਵਿੱਚ ਇਸ ਨੂੰ ਲਾਗੂ ਨਾ ਕਰਨ ਦਾ ਪ੍ਰਣ ਕਰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਨੇ ਹਮੇਸ਼ਾ ਧਰਮ ਨਿਰਪੱਖਤਾ ਦਾ ਹੀ ਸੁਨੇਹਾ ਦਿੱਤਾ ਸੀ ਪਰ ਮੋਦੀ ਸਰਕਾਰ ਇਸ ਨੂੰ ਤਬਾਹ ਕਰਨ 'ਚ ਲੱਗੀ ਹੋਈ ਹੈ।
ਦੂਜੇ ਪਾਸੇ ਧਰਨੇ 'ਚ ਸ਼ਾਮਿਲ ਹੋਏ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਪ੍ਰਨੀਤ ਕੌਰ ਨੇ ਵੀ ਨਾਗਰਿਕਤਾ ਸੋਧ ਐਕਟ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਬਿੱਲ ਦੇਸ਼ ਦੇ ਵਿਰੁੱਧ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।
-
People from all over Punjab protested against the #CitizenshipAmendmentAct in Ludhiana today. Our nation is built with the blood & sweat of all, irrespective of religion. We can not let laws such as the #CAA divide us or discriminate against any Indian.#IndiaAgainstCAA pic.twitter.com/wwns39jANQ
— Capt.Amarinder Singh (@capt_amarinder) December 30, 2019 " class="align-text-top noRightClick twitterSection" data="
">People from all over Punjab protested against the #CitizenshipAmendmentAct in Ludhiana today. Our nation is built with the blood & sweat of all, irrespective of religion. We can not let laws such as the #CAA divide us or discriminate against any Indian.#IndiaAgainstCAA pic.twitter.com/wwns39jANQ
— Capt.Amarinder Singh (@capt_amarinder) December 30, 2019People from all over Punjab protested against the #CitizenshipAmendmentAct in Ludhiana today. Our nation is built with the blood & sweat of all, irrespective of religion. We can not let laws such as the #CAA divide us or discriminate against any Indian.#IndiaAgainstCAA pic.twitter.com/wwns39jANQ
— Capt.Amarinder Singh (@capt_amarinder) December 30, 2019