ਲੁਧਿਆਣਾ: ਜ਼ਿਲ੍ਹੇ ‘ਚ ਢਾਈ ਸਾਲਾ ਬੱਚੀ ਦਿਲਰੋਜ਼ ਕੌਰ ਦਾ ਗੁਆਂਢੀ ਮਹਿਲਾ ਵੱਲੋਂ ਬੇਰਹਿਮੀ ਨਾਲ ਕਤਲ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ ਕਰਦਿਆਂ ਹੋਏ ਕੈਂਡਲ ਮਾਰਚ (Candlelight march for justice of Dilroz Kaur) ਕੱਢਿਆ ਗਿਆ। ਇਗ ਕੈਂਡਲ ਮਾਰਚ ਭਾਰਤ ਨਗਰ ਚੌਕ ਤੋਂ ਜਗਰਾਓਂ ਪੁਲ ਤੱਕ ਕੱਢਿਆ ਗਿਆ। ਇਸ ਮੌਕੇ ਬੱਚੇ ਦੇ ਦਾਦੇ ਸਣੇ ਹੋਰ ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਮੰਗ ਕੀਤੀ ਕਿ ਮਾਮਲੇ ਵਿੱਚ ਜਲਦ ਤੋਂ ਜਲਦ ਦੋਸ਼ੀ ਮਹਿਲਾ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੇ, ਇਸ ਕੈਂਡਲ ਮਾਰਚ ‘ਚ ਪੀੜਤ ਪਰਿਵਾਰ ਵੀ ਸ਼ਾਮਲ ਰਿਹਾ ਹੈ ਤੇ ਪਰਿਵਾਰ ਨੇ ਆਪਣਾ ਦੁੱਖ ਬਿਆਨ ਕੀਤਾ।
ਇਹ ਵੀ ਪੜੋ: ਕੂੜੇ ਦੇ ਡੰਪ ਚੋਂ ਨਿੱਕਲੇ ਅੱਗ ਦੇ ਭਾਂਬੜ
ਇਸ ਦੌਰਾਨ ਦਿਲਰੋਜ਼ ਦੇ ਦਾਦਾ ਨੇ ਨਮ ਅੱਖਾਂ ਨਾਲ ਦੱਸਿਆ ਕਿ ਜਿਸ ਨੂੰ ਉਨ੍ਹਾਂ ਦੀ ਪੋਤੀ ਭੂਆ ਆਖਦੀ ਸੀ ਉਸ ਨੇ ਇੰਨ੍ਹੀ ਬੇਰਹਿਮੀ ਨਾਲ ਢਾਈ ਸਾਲ ਦੀ ਦਿਲਰੋਜ਼ ਨੂੰ ਮਾਰਿਆ ਕੇ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੋਸਟ ਮਾਰਟਮ ਦੀ ਰਿਪੋਰਟ ਤੋਂ ਪਤਾ ਚੱਲਿਆ ਕੇ ਉਸ ਦੀ ਗੁਆਂਢਣ ਨੇ ਬੱਚੀ ਦੇ ਮੂੰਹ ‘ਚ ਰੇਤਾ ਪਾ ਪਾ ਕੇ ਉਸ ਦਾ ਬੇਰਹਿਮੀ ਨਾਲ ਕਤਲ ਕੀਤਾ ਹੈ।
ਉਨ੍ਹਾਂ ਨੇ ਦੱਸਿਆ ਕਿ ਮਹਿਲਾ ਨੇ ਉਸ ਦੇ ਸਿਰ ‘ਤੇ ਇਟਾਂ ਮਾਰੀਆਂ ਤਾਂ ਜੋ ਉਹ ਉਠ ਨਾ ਸਕੇ। ਪੋਸਟ ਮਾਰਟਮ ਤੋਂ ਪਤਾ ਚੱਲਿਆ ਹੈ ਕੇ ਉਸ ਦੀ ਛਾਤੀ ਤੱਕ ਰੇਤਾ ਚਲਾ ਗਿਆ ਸੀ, ਉਧਰ ਜਾਮਾ ਮਸਜ਼ਿਦ ਦੇ ਸ਼ਾਹੀ ਇਮਾਮ ਨੇ ਕਿਹਾ ਕਿ ਫਾਂਸੀ ਦੀ ਸਜ਼ਾ ਇੱਕ ਹਫਤੇ ‘ਚ ਦੇਣੀ ਚਾਹੀਦੀ ਹੈ, ਇਨ੍ਹੀ ਬੇਰਹਿਮੀ ਨਾਲ ਪੀੜਤ ਦਾ ਕਤਲ ਕੀਤਾ ਗਿਆ, ਉਨ੍ਹਾਂ ਕਿਹਾ ਕਿ ਪੂਰੇ ਲੁਧਿਆਣਾ ਨੂੰ ਇਸ ਘਟਨਾ ਨਾਲ ਸ਼ਰਮਿੰਦਾ ਹੋਣਾ ਪਿਆ।
ਹਾਲਾਂਕਿ ਪੁਲਿਸ ਨੇ ਪਹਿਲਾਂ ਹੀ ਮੁਲਜ਼ਮ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਪਰਿਵਾਰ ਸਖਤ ਤੋਂ ਸਖਤ ਸਜ਼ਾ ਦੀ ਮੰਗ ਕਰ ਰਿਹਾ, ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਦੇ ਬੱਚੇ ਨਾਲ ਅਜਿਹਾ ਕਰਨ ਬਾਰੇ ਸੋਚ ਵੀ ਨਹੀਂ ਸਕਦੇ।