ਲੁਧਿਆਣਾ: ਲੁਧਿਆਣਾ ਦਾ ਬੈਡਮਿੰਟਨ ਸਟਾਰ ਆਨੰਦ ਤਿਵਾੜੀ ਨੇ ਜੋ 2002 ਤੂੋਂ ਬੈਡਮਿੰਟਨ ਖੇਡ ਰਿਹਾ ਹੈ ਅਤੇ ਹੁਣ ਲੁਧਿਆਣਾ ਵਿੱਚ ਇੱਕ ਨਿੱਜੀ ਸਕੂਲ ਅੰਦਰ ਬੱਚਿਆਂ ਨੂੰ ਸਿਖਲਾਈ ਦੇ ਕੇ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕਰ ਰਿਹਾ ਹੈ। ਉਸ ਵੱਲੋਂ ਤਿਆਰ ਕੀਤੇ ਖਿਡਾਰੀ ਹਾਲ ਦੇ ਵਿਚ ਨੈਸ਼ਨਲ ਖੇਡਾਂ ਦੇ ਮੈਡਲ ਜਿੱਤ ਕੇ ਲਿਆਂਦੇ ਗਏ ਹਨ। 75 ਸਾਲ ਬਾਅਦ ਦੇਸ਼ ਲਈ ਥੌਮਸ ਕੱਪ ਜਿੱਤਣ ਵਾਲੇ ਧਰੁਵ ਕਪਿਲਾ ਵਰਗੇ ਖਿਡਾਰੀਆਂ ਨੂੰ ਆਨੰਦ ਟਰੇਨਿੰਗ ਦੇ ਚੁੱਕੇ ਹਨ, ਪਰ ਟੈਲੇਂਟ ਤੇ ਅਕਸਰ ਰਾਜਨੀਤੀ ਭਾਰੀ ਪੈਂਦੀ ਹੈ ਅਤੇ ਉਹ ਇਸ ਰਾਜਨੀਤੀ ਦਾ ਸ਼ਿਕਾਰ ਹੁੰਦੇ ਰਹੇ ਹਨ।
ਪੰਜਾਬ 'ਚ ਬੈਡਮਿੰਟਨ ਖਿਡਾਰੀਆਂ ਲਈ ਨਹੀਂ ਹੈ ਨੌਕਰੀ: ਆਨੰਦ ਤਿਵਾੜੀ ਨੇ ਜਾਹਿਰ ਕੀਤਾ ਹੈ ਕਿ ਪੰਜਾਬ ਦੇ ਵਿਚ ਬੈਡਮਿੰਟਨ ਖਿਡਾਰੀਆਂ ਦੇ ਲਈ ਇੱਕ ਵੀ ਨੌਕਰੀ ਨਹੀਂ ਹੈ। ਜੇਕਰ ਕੋਈ ਖਿਡਾਰੀ ਪੰਜਾਬ ਦਾ ਵੱਡੇ ਮੁਕਾਮ 'ਤੇ ਪਹੁੰਚ ਕੇ ਜਾਂ ਕੋਈ ਮੈਡਲ ਹਾਸਲ ਕਰਦਾ ਹੈ ਤਾਂ ਉਸ ਦੇ ਬਾਵਜੂਦ ਉਸ ਨੂੰ ਕੇਂਦਰ ਦੇ ਮਹਿਕਮਿਆਂ ਦੇ ਵਿਚ ਹੀ ਨੌਕਰੀ ਮਿਲਦੀ ਹੈ। ਪੰਜਾਬ ਦੇ ਇੱਕ ਵੀ ਮਹਿਕਮੇ ਦੇ ਅੰਦਰ ਬੈਡਮਿੰਟਨ ਚੈਂਪੀਅਨ ਖਿਡਾਰੀਆਂ ਲਈ ਕੋਈ ਵੀ ਨੌਕਰੀ ਨਹੀਂ ਹੈ। ਇਹੀ ਕਾਰਨ ਹੈ ਕਿ ਪੰਜਾਬ ਦੇ ਟੈਲੇਂਟਡ ਖਿਡਾਰੀ ਜਾਂ ਤਾਂ ਹੈਦਰਾਬਾਦ ਚਲੇ ਜਾਂਦੇ ਹਨ ਜਾਂ ਫਿਰ ਨੌਕਰੀਆਂ ਲਈ ਉਹਨਾਂ ਨੂੰ ਕੇਂਦਰ ਦਾ ਸਹਾਰਾ ਲੈਣਾ ਪੈਂਦਾ ਹੈ। ਆਨੰਦ ਤਿਵਾਰੀ ਖੁਦ ਸੀਏਜੀ ਦੇ ਵਿੱਚ ਆਡਿਟ ਦੀ ਨੌਕਰੀ ਕਰਦੇ ਹਨ ਅਤੇ ਉਨ੍ਹਾਂ ਨੂੰ ਹਰਿਆਣਾ ਕੈਡਰ ਦੇ ਵਿੱਚ ਰੱਖਿਆ ਗਿਆ ਹੈ।
![Anand Tiwari](https://etvbharatimages.akamaized.net/etvbharat/prod-images/pb-ldh-02-badminton-star-jurney-121-7205443_01092022144801_0109f_1662023881_1062.jpg)
ਮੁਫ਼ਤ ਸਿਖਲਾਈ: ਆਨੰਦ ਲੁਧਿਆਣਾ ਦੇ ਇੱਕ ਨਿੱਜੀ ਸਕੂਲ ਵਿੱਚ ਖਿਡਾਰੀਆਂ ਨੂੰ ਮੁਫ਼ਤ ਸਿਖਲਾਈ ਦੇ ਰਹੇ ਹਨ। ਆਨੰਦ ਤਿਵਾੜੀ ਵੱਲੋਂ ਕੌਮਾਂਤਰੀ ਲੈਵਲ ਦੇ ਖਿਡਾਰੀਆਂ ਨੂੰ ਸਿਖਲਾਈ ਦਿੱਤੀ ਹੈ। ਉਨ੍ਹਾਂ ਕੌਮਾਂਤਰੀ ਖਿਡਾਰੀ ਇਸ ਧਰੁਵ ਕਪਿਲਾ ਅਤੇ ਲਕਸ਼ ਨੂੰ ਦੇ ਵੀ ਕੋਚ ਰਹੀ ਚੁੱਕੇ ਹਨ। ਨਾਲ ਹੀ ਕਿਹਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਟੈਲੇਂਟ ਦੀ ਭਰਮਾਰ ਹੈ, ਪਰ ਸਰਕਾਰਾਂ ਦੀ ਬੇਰੁਖ਼ੀ ਦਾ ਖਿਡਾਰੀ ਸ਼ਿਕਾਰ ਹੁੰਦੇ ਹਨ।
![Anand Tiwari](https://etvbharatimages.akamaized.net/etvbharat/prod-images/pb-ldh-02-badminton-star-jurney-121-7205443_01092022144801_0109f_1662023881_123.jpg)
ਲੁਧਿਆਣਾ ਵਿੱਚ ਸਿਖਲਾਈ ਦੇ ਹਾਲਾਤ: ਲੁਧਿਆਣਾ ਦੇ ਵਿੱਚ ਗੁਰੂ ਨਾਨਕ ਸਟੇਡੀਅਮ ਅੰਦਰ ਹੀ ਆਨੰਦ ਤਿਵਾੜੀ ਨੇ ਪ੍ਰੈਕਟਿਸ ਕਰਨ ਤੋਂ ਬਾਅਦ ਦੇਸ਼ ਦਾ ਨਾਂ ਰੌਸ਼ਨ ਕੀਤਾ। ਪਰ ਹੁਣ ਗੁਰੂ ਨਾਨਕ ਸਟੇਡੀਅਮ ਦੇ ਵਿਚ ਹੀ ਬੈਡਮਿੰਟਨ ਐਸੋਸੀਏਸ਼ਨ 'ਤੇ ਕੁਝ ਰਾਜਨੀਤਿਕ ਆਗੂਆਂ ਦਾ ਕਬਜ਼ਾ ਹੋਣ ਕਰਕੇ ਖਿਡਾਰੀ ਰਾਜਨੀਤੀ ਦਾ ਸ਼ਿਕਾਰ ਹੋ ਰਹੇ ਹਨ। ਸਟੇਡੀਅਮ ਵਿੱਚ ਸਿਰਫ 4 ਬੈਡਮਿੰਟਨ ਕੋਰਟ ਹਨ ਅਤੇ ਹਜ਼ਾਰਾਂ ਖਿਡਾਰੀਆਂ ਨੂੰ ਇਥੇ ਪ੍ਰੈਕਟਿਸ ਕਰਨ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਹੁਣ ਆਨੰਦ ਇੱਕ ਨਿੱਜੀ ਸਕੂਲ ਦੇ ਅੰਦਰ ਹੀ ਇਹ ਸਿਖਲਾਈ ਦੇ ਰਹੇ ਹਨ।
![Anand Tiwari](https://etvbharatimages.akamaized.net/etvbharat/prod-images/pb-ldh-02-badminton-star-jurney-121-7205443_01092022144801_0109f_1662023881_93.jpg)
ਉਚੇਰੀ ਸਿਖਲਾਈ ਲਈ ਜਾਣਾ ਪੈਂਦਾ ਹੈ ਹੈਦਰਾਬਾਦ: ਆਨੰਦ ਨੇ ਦੱਸਿਆ ਕਿ ਸਾਡੇ ਪੰਜਾਬ ਵਿੱਚ ਭਰਪੂਰ ਹੁਨਰ ਦੇ ਬਾਵਜੂਦ ਸਮੇਂ ਦੀਆਂ ਸਰਕਾਰਾਂ ਵੱਲੋਂ ਖੇਡਾਂ ਵੱਲ ਕਿਸੇ ਵੀ ਤਰ੍ਹਾਂ ਦਾ ਧਿਆਨ ਨਾ ਦੇਣ ਕਰਕੇ ਖਿਡਾਰੀ ਇੰਨੀ ਮਾਯੂਸ ਹੋ ਜਾਂਦੇ ਹਨ ਕਿ ਕਈ ਵਾਰ ਤਾਂ ਉਹ ਸੂਬਾ ਛੱਡਣ ਤੱਕ ਮਜਬੂਰ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉਚੇਰੀ ਸਿਖਲਾਈ ਦੇ ਲਈ ਹੈਦਰਾਬਾਦ ਜਾਣਾ ਪੈਂਦਾ ਹੈ, ਉਥੇ ਹਜ਼ਾਰ ਰੁਪਏ ਫੀਸ ਦੇ ਕੇ ਖਿਡਾਰੀ ਸਿੱਖਲਾਈ ਲੈਂਦੇ ਹਨ।
![Anand Tiwari](https://etvbharatimages.akamaized.net/etvbharat/prod-images/pb-ldh-02-badminton-star-jurney-121-7205443_01092022144801_0109f_1662023881_632.jpg)
ਗਰੀਬ ਖਿਡਾਰੀਆਂ ਲਈ ਮੁਸ਼ਕਿਲਾਂ: ਆਨੰਦ ਨੇ ਕਿਹਾ ਹਰ ਕੋਈ ਬੈਡਮਿੰਟਨ ਖੇਡ ਨਹੀਂ ਖੇਡ ਸਕਦਾ ਕਿਉਂਕਿ ਇਹ ਖੇਡ ਬਹੁਤ ਮਹਿੰਗੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇੱਕ ਮੈਚ 'ਤੇ ਹੀ 7 ਤੋਂ 8 ਹਜ਼ਾਰ ਰੁਪਏ ਦਾ ਖਰਚ ਆ ਜਾਂਦਾ ਹੈ। ਬੈਡਮਿੰਟਨ ਰੈਕੇਟ ਅਤੇ ਸ਼ਟਲ ਦਾ ਖਰਚਾ ਹੋ ਜਾਂਦਾ ਹੈ ਜਿਸ ਨੂੰ ਹਰ ਕੋਈ ਨਹੀਂ ਚੁੱਕ ਸਕਦਾ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਕਈ ਖਿਡਾਰੀਆਂ ਦੇ ਵਿੱਚ ਹੁਨਰ ਹੋਣ ਦੇ ਬਾਵਜੂਦ ਉਹ ਅੱਗੇ ਤੱਕ ਨਹੀਂ ਜਾ ਪਾਉਂਦੇ ਕਿਉਂਕਿ ਸਰਕਾਰਾਂ ਵੱਲੋਂ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਜਦੋਂ ਕਿ ਫ਼ਰਜ਼ ਸਰਕਾਰਾਂ ਦਾ ਬਣਦਾ ਹੈ ਕਿ ਖਿਡਾਰੀਆਂ ਨੂੰ ਵੱਧ ਤੋ ਵੱਧ ਸਹੂਲਤਾਂ ਦੇਵੇ ਉਹਨਾਂ ਨੂੰ ਮੁਫ਼ਤ ਟਰੇਨਿੰਗ ਉਪਲਬਧ ਕਰਵਾਏ ਤਾਂ ਜ਼ੋ ਉਹ ਦੇਸ਼ ਲਈ ਹੋਰ ਮੈਡਲ ਲਿਆ ਸਕਣ।
![Anand Tiwari](https://etvbharatimages.akamaized.net/etvbharat/prod-images/pb-ldh-02-badminton-star-jurney-121-7205443_01092022144801_0109f_1662023881_275.jpg)
ਪੰਜਾਬ ਅਤੇ ਲੁਧਿਆਣਾ ਲਈ ਪਿਆਰ: ਹਾਲਾਂਕਿ ਅਨੰਦ ਤਿਵਾੜੀ ਨੂੰ ਵੀ ਪੰਜਾਬ ਦੇ ਵਿੱਚ ਕਿਸੇ ਵੀ ਮਹਿਕਮੇ ਅੰਦਰ ਉਸ ਦੀ ਖੇਡ ਦੇ ਅਧਾਰ "ਤੇ ਨੌਕਰੀ ਨਹੀਂ ਮਿਲੀ। ਜਿਸ ਕਾਰਨ ਉਹ ਕੇਂਦਰ ਦੇ ਮਹਿਕਮੇ ਵਿੱਚ ਨੌਕਰੀ ਕਰ ਰਿਹਾ ਹੈ, ਪਰ ਇਸ ਦੇ ਬਾਵਜੂਦ ਉਸਦਾ ਲੁਧਿਆਣਾ ਅਤੇ ਪੰਜਾਬ ਦੇ ਪ੍ਰਤੀ ਪਿਆਰ ਨਹੀਂ ਘਟਿਆ। ਪੰਜਾਬ ਦੇ ਲਈ ਉਹ ਬੈਡਮਿੰਟਨ ਦੇ ਖਿਡਾਰੀਆਂ ਤਿਆਰ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਲੁਧਿਆਣਾ ਦਾ ਹੀ ਜੰਮਪਲ ਹੈ ਅਤੇ ਚਾਹੁੰਦਾ ਹੈ ਕਿ ਉਹ ਪੰਜਾਬ ਦੇ ਵਿੱਚ ਰਹਿ ਕੇ ਹੀ ਪੰਜਾਬ ਤੋਂ ਖਿਡਾਰੀਆਂ ਨੂੰ ਤਿਆਰ ਕਰ ਸਕੇ।
![Anand Tiwari](https://etvbharatimages.akamaized.net/etvbharat/prod-images/pb-ldh-02-badminton-star-jurney-121-7205443_01092022144801_0109f_1662023881_233.jpg)
ਸਰਕਾਰਾਂ ਦੇ ਖਿਲਾਫ਼ ਮਲਾਲ ਹੋਣ ਦੇ ਬਾਵਜੂਦ ਉਸ ਨੂੰ ਆਪਣੇ ਸੂਬੇ ਦੇ ਹੋਣਹਾਰ ਖਿਡਾਰੀਆਂ ਲਈ ਪਿਆਰ ਤੇ ਜਜ਼ਬਾ ਹੈ। ਆਨੰਦ ਤਿਵਾੜੀ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਵੀ ਬੈਡਮਿੰਟਨ ਖਿਡਾਰੀਆਂ ਨੂੰ ਅੱਗੇ ਲਿਆਉਣ ਲਈ ਨੀਤੀਆਂ ਦੇ ਵਿੱਚ ਬਦਲਾਵ ਕਰਨੇ ਚਾਹੀਦੇ ਹਨ। ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣਾ ਹਰ ਖਿਡਾਰੀ ਦਾ ਟੀਚਾ ਹੁੰਦਾ ਹੈ, ਪਰ ਪੰਜਾਬ ਪੁਲਿਸ ਦੇ ਵਿੱਚ ਬੈਡਮਿੰਟਨ ਖਿਡਾਰੀਆਂ ਲਈ ਨੌਕਰੀ ਹੀ ਨਹੀਂ ਹੈ ਅਤੇ ਇਸ ਨੂੰ ਲੈ ਕੇ ਬੈਡਮਿੰਟਨ ਖਿਡਾਰੀਆਂ ਦੇ ਵਿੱਚ ਕਾਫੀ ਮਾਯੂਸੀ ਹੈ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਤੋਂ ਸਾਨੂੰ ਉਮੀਦ ਹੈ ਕਿ ਉਹ ਖੇਡ ਨੀਤੀਆਂ ਵਿੱਚ ਤਬਦੀਲੀ ਕਰਕੇ ਆਉਣ ਵਾਲੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਸਹੁਲਤਾਂ ਦੇਵੇਗੀ।
![Anand Tiwari](https://etvbharatimages.akamaized.net/etvbharat/prod-images/pb-ldh-02-badminton-star-jurney-121-7205443_01092022144801_0109f_1662023881_711.jpg)
ਇਹ ਵੀ ਪੜ੍ਹੋ: ਬਜ਼ੁਰਗਾਂ ਲਈ ਇਨਸਾਨੀਅਤ ਦਾ ਧਰਮ ਨਿਭਾ ਰਿਹਾ ਇਹ ਆਸ਼ਰਮ