ETV Bharat / city

ਅਲਕਾ ਲਾਂਬਾ ਨੇ ਕੇਜਰੀਵਾਲ ਨੂੰ ਦੱਸਿਆ ਠੱਗ, ਕਿਹਾ- ਮੂਸੇਵਾਲਾ... - ਅਲਕਾ ਲਾਂਬਾ ਨੇ ਕੇਜਰੀਵਾਲ ਨੂੰ ਦੱਸਿਆ ਠੱਗ

Punjab Assembly Election 2022: ਲੁਧਿਆਣਾ ਪਹੁੰਚੀ ਅਲਕਾ ਲਾਂਬਾ ਨੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦਾ ਠੱਗ ਦੱਸਿਆ ਅਤੇ ਕਿਹਾ ਕਿ ਦਿੱਲੀ ਦੇ ਲੋਕਾਂ ਨਾਲ ਠੱਗੀ ਮਾਰ ਕੇ ਹੁਣ ਉਹ ਪੰਜਾਬ ਦੇ ਲੋਕਾਂ ਨੂੰ ਠੱਗਣਾ ਚਾਹੁੰਦਾ ਹੈ ਪਰ ਉਹ ਆਪਣੇ ਇਨ੍ਹਾਂ ਮਨਸੂਬਿਆਂ ‘ਚ ਕਾਮਯਾਬ ਨਹੀਂ ਹੋ ਸਕੇਗਾ।

ਲੁਧਿਆਣਾ ਪਹੁੰਚੀ ਅਲਕਾ ਲਾਂਬਾ
ਲੁਧਿਆਣਾ ਪਹੁੰਚੀ ਅਲਕਾ ਲਾਂਬਾ
author img

By

Published : Dec 5, 2021, 8:57 AM IST

ਲੁਧਿਆਣਾ: ਜ਼ਿਲ੍ਹੇ ’ਚ ਯੂਥ ਕਾਂਗਰਸ ਅਤੇ ਐੱਨਐੱਸਯੂਆਈ ਵਿਦਿਆਰਥੀਆਂ ਦੇ ਨਾਲ ਮੁਲਾਕਾਤ (Interview with NSUI students) ਕਰਨ ਪਹੁੰਚੀ ਅਲਕਾ ਲਾਂਬਾ ਨੇ ਜੇਤੂ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਉਥੇ ਹੀ ਉਨ੍ਹਾਂ ਦੇ ਸੁਝਾਅ ਲਏ ਅਤੇ ਉਨ੍ਹਾਂ ਨੂੰ ਪੰਜਾਬ ਦੀਆਂ ਚੋਣਾਂ ਦੇ ਦੌਰਾਨ ਮੁੱਦੇ ਚੁੱਕਣ ਦੀ ਗੱਲ ਕਹੀ, ਇਸ ਦੌਰਾਨ ਅਲਕਾ ਲਾਂਬਾ ਨੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦਾ ਠੱਗ ਦੱਸਿਆ ਅਤੇ ਕਿਹਾ ਕਿ ਦਿੱਲੀ ਦੇ ਲੋਕਾਂ ਨਾਲ ਠੱਗੀ ਮਾਰ ਕੇ ਹੁਣ ਉਹ ਪੰਜਾਬ ਦੇ ਲੋਕਾਂ ਨੂੰ ਠੱਗਣਾ ਚਾਹੁੰਦਾ ਹੈ ਪਰ ਉਹ ਆਪਣੇ ਇਨ੍ਹਾਂ ਮਨਸੂਬਿਆਂ ‘ਚ ਕਾਮਯਾਬ ਨਹੀਂ ਹੋ ਸਕੇਗਾ।

ਇਹ ਵੀ ਪੜੋ: Assembly Election 2022: ਅਮਿਤ ਸ਼ਾਹ ਦੇ ਬਿਆਨ ਨੇ ਹਿਲਾਈ ਪੰਜਾਬ ਦੀ ਸਿਆਸਤ, ਕਿਹਾ-ਗੱਠਜੋੜ ਲਈ...

ਅਲਕਾ ਲਾਂਬਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ਬਣਾਉਣ ਨਾਲ ਕਾਂਗਰਸ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਹੀ ਬੀ ਟੀਮ ਹੈ, ਅਲਕਾ ਲਾਂਬਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਜੋ ਪੰਜਾਬ ‘ਚ ਆ ਕੇ ਵੱਡੀ ਵੱਡੀਆਂ ਗਾਰੰਟੀਆਂ ਦੇ ਰਹੇ ਹਨ, ਪਹਿਲਾਂ ਉਹ ਦਿੱਲੀ ਵਿੱਚ ਲਾਗੂ ਕਰਕੇ ਵਿਖਾਉਣ ਤਾਂ ਉਹ ਮੰਨਣਗੇ ਕਿ ਉਹ ਅਸਲੀ ਗਾਰੰਟੀਆਂ ਹਨ।

ਅਲਕਾ ਲਾਂਬਾ ਨੇ ਕੇਜਰੀਵਾਲ ’ਤੇ ਸਾਧੇ ਨਿਸ਼ਾਨੇ

ਉਨ੍ਹਾਂ ਕਿਹਾ ਕਿ ਦਿੱਲੀ ਦੇ ਵਿੱਚ ਲੋਕ ਪ੍ਰਦੂਸ਼ਣ ਤੋਂ ਪੀੜਤ (People in Delhi suffer from pollution) ਨੇ ਅਤੇ ਕੇਜਰੀਵਾਲ ਪੰਜਾਬ ਵਿੱਚ ਆ ਕੇ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਆਪਣੇ ਵਿਧਾਇਕ ਨਹੀਂ ਸਾਂਭੇ ਗਏ ਤਾਂ ਉਹ ਪੰਜਾਬ ਦੇ ਵਿੱਚ ਕੀ ਕਿਸਾਨੀ ਅਤੇ ਸਰਹੱਦੀ ਇਲਾਕਿਆਂ ਨੂੰ ਸਾਂਭਣਗੇ ਅਲਕਾ ਲਾਂਬਾ ਨੂੰ ਜਦੋਂ ਮਹਿਲਾਵਾਂ ਨੂੰ ਚੋਣਾਂ ਵਿਚ ਰਾਖਵਾਂਕਰਨ ਦੇਣ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹੁਣ ਸਮਾਂ ਘੱਟ ਰਹਿ ਗਿਆ ਹੈ, ਪਰ ਜੇਕਰ ਮਹਿਲਾਵਾਂ ਅੱਗੇ ਆਉਂਦੀਆਂ ਹਨ ਤਾਂ ਉਨ੍ਹਾਂ ਨੂੰ ਚਾਲੀ ਨਹੀਂ ਸਗੋਂ ਪੰਜਾਹ ਫੀਸਦੀ ਰਾਖਵਾਂ ਦੇਣਾ ਚਾਹੀਦਾ ਹੈ। ਅਲਕਾ ਲਾਂਬਾ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਦਿੱਲੀ ਦੇ ਠੱਗ ਤੋਂ ਸੁਚੇਤ ਕਰਨ ਲਈ ਆਈ ਹੈ।

ਇਹ ਵੀ ਪੜੋ: ਸੰਸਦ ਤੇ ਪੰਜਾਬ ’ਚ ਡਟ ਕੇ ਖੜ੍ਹਦੇ ਹਨ ਹਰਸਿਮਰਤ ਬਾਦਲ

ਉਨ੍ਹਾਂ ਇਹ ਵੀ ਕਿਹਾ ਕਿ ਜੋ ਸੁਧਾਰਾਂ ਦੀ ਲੋੜ ਹੈ ਉਹ ਕੀਤੀ ਜਾਵੇਗੀ ਜਦੋਂ ਕਿ ਸਿੱਧੂ ਮੂਸੇਵਾਲ ਸਬੰਧੀ ਸਵਾਲ ਕੀਤਾ ਗਿਆ ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਜੇਕਰ ਕਾਂਗਰਸ ਨੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਿਲ ਕਰਵਾਇਆ ਹੈ ਤਾਂ ਕੁਝ ਸੋਚ ਸਮਝ ਕੇ ਹੀ ਕਰਵਾਇਆ ਹੋਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.