ETV Bharat / city

ਆਪ ਵਿਧਾਇਕ ਨੂੰ ਸਿੱਧੂ ਮੂਸੇਵਾਲਾ ਦੇ ਸਾਥਿਆਂ ਨੇ ਦੱਸੀ ਕਤਲ ਦੀ ਕਹਾਣੀ, ਕੀਤੇ ਵੱਡੇ ਖੁਲਾਸੇ - ਮੂਸੇਵਾਲਾ ਦੇ ਸਾਥੀਆਂ ਨੇ ਕੀਤਾ ਵੱਡੇ ਖੁਲਾਸੇ

ਸਿੱਧੂ ਮੂਸੇਵਾਲਾ ਦੇ 2 ਸਾਥੀ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉੱਥੇ ਹੀ ਪੰਜਾਬ ਸਰਕਾਰ ਵੱਲੋਂ "ਆਮ ਆਦਮੀ ਪਾਰਟੀ" ਦੇ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਲੁਧਿਆਣਾ ਪਹੁੰਚੇ, ਜਿਥੇ ਉਹਨਾਂ ਨੇ ਜਖਮੀਆਂ ਨਾਲ ਮੁਲਾਕਾਤ ਕੀਤੀ।

AAP MLA arrives to meet Musewale associates at DMC hospital says accused will soon be behind bars
ਮੂਸੇਵਾਲੇ ਦੇ ਸਾਥੀਆਂ ਨੂੰ ਡੀਐਮਸੀ ਹਸਪਤਾਲ 'ਚ ਮਿਲਣ ਪਹੁੰਚੇ "ਆਪ" ਵਿਧਾਇਕ, ਬੋਲੇ- "ਜਲਦ ਮੁਲਜ਼ਮ ਸਲਾਖਾਂ ਪਿੱਛੇ ਹੋਣਗੇ"
author img

By

Published : Jun 2, 2022, 8:13 AM IST

ਲੁਧਿਆਣਾ : ਬੀਤੇ ਦਿਨੀਂ ਪੰਜਾਬੀ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਕਤਲ ਕਰਨ ਦੇ ਮਾਮਲੇ ਵਿੱਚ ਉਸਦੇ ਦੋ ਸਾਥੀ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਅੱਜ ਜਿੱਥੇ ਮਾਨਸਾ ਪੁਲਿਸ ਵੱਲੋਂ ਸਬ ਇੰਸਪੈਕਟਰ ਉਨ੍ਹਾਂ ਦੋਵੇਂ ਸਾਥੀਆਂ ਬਿਆਨ ਦਰਜ ਕਰਨ ਲਈ ਹਸਪਤਾਲ ਪਹੁੰਚੀ, ਉੱਥੇ ਹੀ ਪੰਜਾਬ ਸਰਕਾਰ ਵੱਲੋਂ "ਆਮ ਆਦਮੀ ਪਾਰਟੀ" ਦੇ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਵੀ ਉੱਥੇ ਪਹੁੰਚੇ। ਉਨ੍ਹਾਂ ਵੱਲੋਂ ਦੋਵੇਂ ਜ਼ਖ਼ਮੀ ਸਾਥੀਆਂ ਨਾਲ ਮੁਲਾਕਾਤ ਕੀਤੀ ਅਤੇ ਕਾਫ਼ੀ ਦੇਰ ਗੱਲਬਾਤ ਵੀ ਕੀਤੀ ਗਈ। ਇਸ ਦੌਰਾਨ ਮਾਨਸਾ ਪੁਲਿਸ ਵੱਲੋਂ ਦੋਵਾਂ ਦੇ ਬਿਆਨ ਕਲਮਬੱਧ ਕੀਤੇ ਗਏ।। ਹਾਲਾਂਕਿ ਇਸ ਬਾਰੇ ਪੁਲਿਸ ਨੇ ਕੁੱਝ ਵੀ ਖੁੱਲ੍ਹ ਕੇ ਨਹੀਂ ਬੋਲਿਆ।

ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਲਈ ਪਹੁੰਚੇ ਹਸਪਤਾਲ: ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਦੋਵੇਂ ਜ਼ਖਮੀ ਨੌਜਵਾਨ ਉਨ੍ਹਾਂ ਦੇ ਹਲਕੇ ਦੇ ਹਨ। ਇਸ ਕਰਕੇ ਉਹ ਉਨ੍ਹਾਂ ਦਾ ਹਾਲ ਜਾਣਨ ਲਈ ਅੱਜ ਹਸਪਤਾਲ ਪਹੁੰਚੇ ਹਨ। ਉਨ੍ਹਾਂ ਕਿਹਾ ਉਹ ਕੱਲ੍ਹ ਸਸਕਾਰ ਉੱਤੇ ਵੀ ਗਏ ਸਨ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਮਾਨਸਾ ਅਤੇ ਉਨ੍ਹਾਂ ਦੇ ਹਲਕੇ ਦੀ ਸ਼ਾਨ ਸੀ।

ਉਸ ਨੇ ਉਨ੍ਹਾਂ ਨਾਲ ਮੁਕਾਬਲਾ ਵੀ ਕੀਤੀ, ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਨਾਲ ਉਨ੍ਹਾਂ ਨੇ ਗੱਲਬਾਤ ਕੀਤੀ ਹੈ। ਜਿਨ੍ਹਾਂ ਨੇ ਦੱਸਿਆ ਕਿ ਕਤਲ ਕਾਂਡ ਤੋਂ ਪਹਿਲਾਂ ਸਾਨੂੰ ਇਹ ਲੱਗਿਆ ਕੇ ਸਿੱਧੂ ਨਾਲ ਕੋਈ ਫੈਨ ਫੋਟੋ ਖਿੱਚ ਵਾਉਣ ਲਈ ਆਇਆ ਹੈ ਪਰ ਜਦੋਂ ਗੋਲੀਆਂ ਚੱਲੀਆਂ ਤਾਂ ਉਨ੍ਹਾਂ ਨੂੰ ਸਮਝ ਆਈ। ਉਨ੍ਹਾਂ ਕਿਹਾ ਕਿ ਮੁਸੇਵਾਲੇ ਨੇ ਵੀ ਆਪਣੀ ਪਿਸਤੌਲ ਤੋਂ ਕਾਤਲਾਂ ਉੱਤੇ ਵਾਰ ਕੀਤੇ ਉਹ ਡਟ ਕੇ ਲੜਿਆ।

ਸਾਥੀਆਂ ਨੇ ਕੀਤਾ ਵੱਡੇ ਖੁਲਾਸੇ: ਇਸ ਮੌਕੇ ਵਿਧਾਇਕ ਨੇ ਕਿਹਾ ਕੀ ਮੂਸੇਵਾਲਾ ਦੇ ਸਾਥਿਆ ਨੇ ਕਿਹਾ ਕਿ ਉਹਨਾਂ ਦਾ 2 ਕਾਰਾਂ ਪਿੱਛਾ ਕਰ ਰਹੀਆਂ ਸਨ ਜਿਸ ਦਾ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ। ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਕਿਹਾ ਸੀ ਕਿ ਇਹ ਫੈਨ ਹਨ ਤਾਂ ਹੀ ਪਿੱਛੇ ਹਨ, ਪਰ ਜਦੋਂ ਇਹਨਾਂ ਨੇ ਹਮਲਾ ਕਰ ਦਿੱਤਾ ਤਾਂ ਮੂਸੇਵਾਲਾ ਨੇ ਕਿਹਾ ਕਿ ਡਰੋ ਨਾ ਤਾਂ ਉਹਨਾਂ ਨੇ ਆਪਣੇ ਪਿਸਤੌਲ ’ਚੋਂ ਹਵਾਈ ਫਾਇਰ ਕਰ ਦਿੱਤੇ। ਉਹਨਾਂ ਨੇ ਕਿਹਾ ਦੇਖਦੇ ਹੀ ਦੇਖਦੇ ਸਾਡੀ ਕਾਰ ’ਤੇ ਫਾਇਰਿੰਗ ਹੋ ਗਈ ਤੇ ਕਾਰ ਅੰਦਰ ਧੂੰਆ-ਧੂੰਆ ਹੋ ਗਿਆ।

ਮੂਸੇਵਾਲੇ ਦੇ ਸਾਥੀਆਂ ਨੂੰ ਡੀਐਮਸੀ ਹਸਪਤਾਲ 'ਚ ਮਿਲਣ ਪਹੁੰਚੇ "ਆਪ" ਵਿਧਾਇਕ, ਬੋਲੇ- "ਜਲਦ ਮੁਲਜ਼ਮ ਸਲਾਖਾਂ ਪਿੱਛੇ ਹੋਣਗੇ"

ਜ਼ਖ਼ਮੀਆਂ ਦੇ ਇਲਾਜ ਦਾ ਖਰਚਾ ਸਰਕਾਰ ਚੁੱਕੇਗੀ : ਉੱਥੇ ਹੀ ਵਿਧਾਇਕ ਨੇ ਇਹ ਵੀ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਨੁਮਾਇੰਦੇ ਵਜੋਂ ਹੀ ਆਏ ਹਨ ਜ਼ਖਮੀਆਂ ਦੀ ਹਾਲਤ ਠੀਕ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਧੀਆਂ ਇਲਾਜ਼ ਮੁਹੱਈਆ ਕਰਵਾਇਆ ਜਾਵੇਗਾ, ਨਾਲ ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਇਲਾਜ਼ ਦਾ ਖਰਚਾ ਚੁੱਕੇਗੀ। ਉਨ੍ਹਾਂ ਕਿਹਾ ਕਿ ਵਿਰੋਧੀ ਇਸ ਮਾਮਲੇ ਉੱਤੇ ਸਿਆਸਤ ਕਰ ਰਹੇ ਹਨ ਜੋ ਕੇ ਮੰਦਭਾਗੀ ਗੱਲ ਹੈ।

ਉੱਥੇ ਹੀ ਦੂਜੇ ਪਾਸੇ ਮਾਨਸਾ ਪੁਲਿਸ ਅੱਜ ਲੁਧਿਆਣਾ ਡੀਐਮਸੀ ਜ਼ਖਮੀਆਂ ਦੇ ਬਿਆਨ ਕਲਮ ਬਧ ਕਰਨ ਵੀ ਪਹੁੰਚੀ। ਹਾਲਾਂਕਿ ਇਸ ਦੌਰਾਨ ਮਾਨਸਾ ਤੋਂ ਆਏ ਸਬ ਇੰਸਪੈਕਟਰ ਨੇ ਕੁਝ ਵੀ ਖੁੱਲ੍ਹ ਕੇ ਨਹੀਂ ਬੋਲਿਆ ਬਸ ਇਨ੍ਹਾਂ ਹੀ ਕਿਹਾ ਹੈ, ਉਹ ਰਿਪੋਰਟ ਲੈਣ ਆਏ ਹਨ। ਹਾਲਾਂਕਿ ਸਰਦੂਲਗੜ੍ਹ ਦੇ ਵਿਧਾਇਕ ਨੇ ਜ਼ਰੂਰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮਾਨਸਾ ਪੁਲਿਸ ਨੇ ਬਿਆਨ ਲੈ ਲਏ ਹਨ ਜਲਦ ਮੁਲਜ਼ਮ ਸਲਾਖਾਂ ਪਿੱਛੇ ਹੋਣਗੇ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਗ੍ਰਿਫਤਾਰ ਮਨਪ੍ਰੀਤ ਭਾਉ ਦੇ ਪਰਿਵਾਰ ਨੇ ਪੁੱਤ ਨੂੰ ਦੱਸਿਆ ਬੇਕਸੂਰ

ETV Bharat Logo

Copyright © 2025 Ushodaya Enterprises Pvt. Ltd., All Rights Reserved.