ਲੁਧਿਆਣਾ: ਮੁਰਗਿਆਂ ਦੇ ਵਿੱਚ ਨਵੀਂ ਇੱਕ ਮਜਿਹੀ ਪ੍ਰਜਾਤੀ ਆਈ ਹੈ, ਜਿਸ ਤੋਂ ਕਈ ਵਿਗਿਆਨੀ ਤੇ ਕਿਸਾਨ ਅੰਜਾਨ ਹਨ। ਪਰ ਲਗਾਤਾਰ ਇਸਦੀ ਪ੍ਰਸਿੱਧੀ ਵੱਧਦੀ ਜਾ ਰਹੀ ਹੈ। ਕੜਕਨਾਥ ਦੇਸੀ ਮੁਰਗੇ ਦਾ ਰੰਗ ਕਾਲਾ ਹੁੰਦੈ ਤੇ ਇਸ ਦਾ ਮੀਟ ਵੀ ਕਾਲੇ ਰੰਗ ਦਾ ਹੁੰਦਾ। ਇਸ ਦਾ ਅੰਡਾ ਅੰਡਾ ਵੀ ਅੱਜ ਕੱਲ਼ ਬਾਜ਼ਾਰਾਂ 'ਚ ਕਾਫੀ ਚਰਚਾ 'ਚ ਹੈ ਕਿਉਂਕਿ ਇਸਦੀ ਕੀਮਤ 30 ਤੋਂ 40 ਰੁਪਏ ਤੱਕ ਹੈ।ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਪੋਲਟਰੀ ਫਾਰਮ 'ਚ ਮੁਰਗਿਆਂ ਦੀ ਇਹ ਪ੍ਰਜਾਤੀ ਖਿੱਚ ਦਾ ਕੇਂਦਰ ਬਣੀ ਹੋਈ ਹੈ।
ਕੜਕਨਾਥ ਮੁਰਗੇ ਦੀ ਨਸਲ ਦੀ ਸ਼ੁਰੂਆਤ ਕਿਥੋਂ ਹੋਈ
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾ. ਪ੍ਰਕਾਸ਼ ਦੂਬੇ ਜੋ ਕਿ ਸਹਾਇਕ ਵਿਗਿਆਨੀ ਵੀ ਹੈ, ਉਨ੍ਹਾਂ ਨੇ ਦੱਸਿਆ ਕਿ ਇਹ ਕੜਕਨਾਥ ਮੁਰਗਾ ਮੱਧ ਪ੍ਰਦੇਸ਼ ਦੇ ਝਭੂਆ ਜ਼ਿਲ੍ਹੇ ਦੇ ਆਦਿਵਾਸੀ ਲੋਕਾਂ ਨੇ ਇਸਦਾ ਸ਼ਿਕਾਰ ਕਰਨਾ ਸ਼ੁਰੂ ਕੀਤਾ ਤੇ ਇਨ੍ਹਾਂ ਨੂੰ ਪਾਲਨਾ ਸ਼ੁਰੂ ਕੀਤਾ।ਉਨ੍ਹਾਂ ਦਾ ਕਹਿਣਾ ਸੀ ਕਿ ਇਹ ਪੂਰੀ ਭਾਰਤੀ ਨਸਲ ਹੈ ਤੇ ਇਸਦੀ ਖ਼ਾਸਿਅਤ ਹੈ ਕਿ ਇੰਨ੍ਹਾਂ ਦਾ ਰੰਗ ਕਾਲਾ ਹੈ ਤੇ ਇੰਨ੍ਹਾਂ ਦਾ ਮੀਟ ਵੀ ਕਾਲੇ ਰੰਗ ਦਾ ਹੁੰਦਾ ਹੈ।
ਕੜਕਨਾਥ ਦੀ ਖ਼ਾਸਿਅਤ
ਕੜਕਨਾਥ ਇੱਕ 'ਹਾਰਸ਼ ਪੰਛੀ' ਹੈ।ਹਾਰਸ਼ ਪੰਛੀ ਤੋਂ ਭਾਵ ਇਹ ਹੈ ਕਿ ਇਹ ਹਰ ਤਰ੍ਹਾਂ ਦੇ ਕੜਕ ਗਰਮੀ ਤੇ ਕੜਕ ਸਰਦੀ ਨੂੰ ਬਰਦਾਸ਼ਤ ਕਰ ਸਕਦੇ ਹਨ।ਬਾਕੀਆਂ ਨਾਲੋਂ ਇਨ੍ਹਾਂ ਦੀ ਸਹਿਨਸ਼ੀਲਤਾ ਜ਼ਿਆਦਾ ਹੈ।
ਪੰਜਾਬ 'ਚ ਵਧਿਆ ਪ੍ਰਚਲਨ
ਡਾ. ਦੂਬੇ ਨੇ ਦੱਸਿਆ ਕਿ ਪੰਜਾਬ 'ਚ ਇਸਦੀ ਮਾਰਕਿਟ ਕਾਫ਼ੀ ਹੈ। ਪੰਜਾਬ 'ਚ ਇਸਦਾ ਪ੍ਰਚਲਨ ਵੱਧ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸਦਾ ਅੰਡਾ 30 ਤੋਂ 40 ਰੁਪਏ ਤੱਕ ਵਿਕਦਾ ਹੈ।ਉਨ੍ਹਾਂ ਨੇ ਕਿਹਾ ਆਮ ਲੋਕ ਕਈ ਵਾਰ ਇਸਦੀ ਖ਼ਰੀਦਦਾਰੀ ਤੋਂ ਇਸਦੀ ਕੀਮਤ ਦੀ ਵਜ੍ਹਾ ਨਾਲ ਗੁਰੇਜ ਕਰਦੇ ਹਨ।
ਕੜਕਨਾਥ ਕਿਵੇਂ ਹੈ ਸਭ ਤੋਂ ਵੱਖ
ਕੜਕਨਾਥ 'ਚ ਹੋਰਨਾਂ ਤੋਂ ਜ਼ਿਆਦਾ ਮੁਰਗਿਆਂ ਤੋਂ ਜ਼ਿਆਦਾ ਪ੍ਰੋਟੀਨ ਹੈ। ਇਸ 'ਚ ਪ੍ਰੋਟੀਨ ਦੀ ਮਾਤਰਾ 22% ਹੈ। ਜਿਸ ਕਰਕੇ ਹੁਣ ਖਿਡਾਰੀਆਂ ਦੀ ਖ਼ੁਰਾਕ 'ਚ ਵੀ ਇਸਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ।ਇਸਦਾ ਕਾਰਨ ਇਹ ਹੈ ਕਿ ਇਸ 'ਚ ਕੈਲੋਸਟਰੋਲ ਘੱਟ ਹੈ।
ਬਾਕੀਆਂ ਨਸਲਾਂ ਤੋਂ ਵੱਖ ਰੱਖਣਾ ਚਾਹੀਦਾ ਹੈ
ਡਾ ਦਾ ਕਹਿਣਾ ਸੀ ਕਿ ਵਿਗਿਆਨੀ ਤੌਰ 'ਤੇ ਇਨ੍ਹਾਂ ਨਸਲਾਂ ਨੂੰ ਵੱਖ- ਵੱਖ ਰੱਖਣਾ ਚਾਹੀਦਾ ਹੈ ਕਿਉਂਕਿ ਹਰ ਨਸਲ ਦਾ ਆਪੋ ਆਪਣਾ ਹੁੰਦਾ ਹੈ ਤੇ ਕਈ ਵਾਰ ਲੜ ਇਹ ਇੱਕ ਦੂਜੇ ਨੂੰ ਜ਼ਖ਼ਮੀ ਵੀ ਕਰ ਦਿੰਦੇ ਹਨ।
ਉਨ੍ਹਾਂ ਨੇ ਕਿਹਾ ਕਿ ਕਿਉਂਕਿ ਇਹ ਭਾਰਤੀ ਮੂਲ ਦੀ ਹੈ ਤੇ ਇਹ ਭਾਰਤ ਦੇ ਮੌਸਮ ਦੇ ਅਨੁਕੂਲ ਰਹਿ ਸਕਦੀ ਹੈ। ਇਸ ਨੂੰ ਖਰਾਬ ਮੌਸਮ ਭਾਵ ਜ਼ਿਆਦਾ ਗਰਮੀ ਤੇ ਜ਼ਿਆਦਾ ਠੰਢ ਨੂੰ ਇਹ ਬਰਦਾਸ਼ਤ ਕਰ ਸਕਦੀ ਹੈ।