ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੀਆਂ ਦੋ ਮਹਾਨ ਸ਼ਖ਼ਸੀਅਤਾਂ ਨੂੰ ਪਦਮ ਸ੍ਰੀ ਐਵਾਰਡ (Padma Shri award) ਨਾਲ ਨਿਵਾਜਿਆ ਗਿਆ ਹੈ। ਹਾਲਾਂਕਿ ਕਈ ਮਹੀਨੇ ਪਹਿਲਾਂ ਇਨ੍ਹਾਂ ਸਨਮਾਨਾਂ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਬੀਤੇ ਦਿਨੀਂ ਰਾਸ਼ਟਰਪਤੀ ਵੱਲੋਂ ਇਹ ਸਨਮਾਨ ਦੇਸ਼ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਤਕਸੀਮ ਕੀਤੇ ਗਏ। ਲੁਧਿਆਣਾ ਤੋਂ ਦੋ ਸ਼ਖ਼ਸੀਅਤਾਂ ਨੂੰ ਇਸ ਵਾਰ ਇਹ ਸਨਮਾਨ ਹਾਸਿਲ ਹੋਣ ਦਾ ਮਾਣ ਮਿਲਿਆ ਹੈ। ਇਸ ਵਿੱਚ ਰਜਨੀ ਬੈਕਟਰ ਪ੍ਰੇਮਿਕਾ ਕੰਪਨੀ ਦੀ ਮੈਨੇਜਿੰਗ ਡਾਇਰੈਕਟਰ ਹੈ ਅਤੇ ਦੂਜੇ ਗੁਰਮਤਿ ਸੰਗੀਤ (Gurmat Sangeet) ਦੇ ਅਧਿਆਪਕ ਪ੍ਰੋ. ਕਰਤਾਰ ਸਿੰਘ (Prof. Kartar Singh) ਨੂੰ ਪਦਮਸ੍ਰੀ ਐਵਾਰਡ (Padma Shri award) ਨਾਲ ਨਿਵਾਜਿਆ ਹੈ। ਪ੍ਰੋ. ਕਰਤਾਰ ਸਿੰਘ 93 ਵਰ੍ਹਿਆਂ ਦੇ ਹਨ ਅਤੇ ਪਿਛਲੇ 60 ਸਾਲਾਂ ਤੋਂ ਗੁਰਮਤਿ ਸੰਗੀਤ ਦੀ ਸੇਵਾ ਕਰ ਰਹੇ ਹਨ।
'ਸੰਗੀਤ ਦੀ ਇਸ ਤਰ੍ਹਾਂ ਕੀਤੀ ਸ਼ੁਰੂਆਤ'
ਪ੍ਰੋਫੈਸਰ ਕਰਤਾਰ ਸਿੰਘ (Prof. Kartar Singh) ਨੇ ਦੱਸਿਆ ਕਿ ਬਚਪਨ ਤੋਂ ਹੀ ਉਨ੍ਹਾਂ ਦਾ ਸੰਗੀਤ ਪ੍ਰਤੀ ਵਿਸ਼ੇਸ਼ ਲਗਾਅ ਸੀ, ਖਾਸ ਕਰਕੇ ਉਹ ਗੁਰਦੁਆਰਾ ਸਾਹਿਬ ਜਾਂਦੇ ਸਨ ਤਾਂ ਬਹੁਤ ਧਿਆਨ ਨਾਲ ਗੁਰਬਾਣੀ ਸ਼ਬਦ ਕੀਰਤਨ ਸੁਣਦੇ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਅੰਦਰ ਵੀ ਇਹ ਜਗਿਆਸਾ ਪੈਦਾ ਹੋਈ ਕਿ ਉਹ ਵੀ ਸਾਜ਼ ਸਿੱਖਣ ਅਤੇ ਗੁਰਮਤਿ ਵੱਲ ਪ੍ਰੇਰਿਤ ਹੋਣ। ਇਸ ਤੋਂ ਬਾਅਦ ਸਭ ਤੋਂ ਪਹਿਲਾਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ 'ਚ ਸਾਜ਼ ਵਜਾਉਣੇ ਸਿੱਖੇ ਅਤੇ ਫਿਰ ਗੁਰਮਤਿ ਸੰਗੀਤ (Gurmat Sangeet) ਵੱਲ ਪ੍ਰੇਰਿਤ ਹੋ ਕੇ ਉਹਨਾਂ ਨੇ ਸਿੱਖਣਾ ਸ਼ੁਰੂ ਕੀਤਾ। ਉਨ੍ਹਾਂ ਨੇ ਭਾਈ ਗੁਰਚਰਨ ਸਿੰਘ, ਸੁੰਦਰ ਸਿੰਘ ਅਤੇ ਭਾਈ ਦਲੀਪ ਸਿੰਘ ਤੋਂ ਗੁਰਬਾਣੀ ਸੰਗੀਤ ਦੀ ਸਿੱਖਿਆ ਲਈ ਹੈ।
ਲਿਖ ਚੁੱਕੇ ਹਨ ਕਈ ਕਿਤਾਬਾਂ
ਪ੍ਰੋਫੈਸਰ ਕਰਤਾਰ ਸਿੰਘ (Prof. Kartar Singh) ਕਹਿੰਦੇ ਨੇ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਉਨ੍ਹਾਂ ਵੱਲੋਂ ਲਿਖੀਆਂ ਗਈਆਂ ਕਿਤਾਬਾਂ ਦੇ ਵਿੱਚ ਸੰਗੀਤ ਜਿਊਂਦਾ ਰਹੇਗਾ। ਉਨ੍ਹਾਂ ਨੇ ਦੱਸਿਆ ਕਿ 60 ਸਾਲਾਂ ਦੇ ਵਿੱਚ ਹੁਣ ਤੱਕ 6 ਕਿਤਾਬਾਂ ਭਾਰਤੀ ਸੰਗੀਤ ਸਬੰਧੀ ਲਿਖੀਆਂ ਹਨ, ਜਿਨ੍ਹਾਂ ਦੀਆਂ ਹੁਣ ਤੱਕ 42 ਹਜ਼ਾਰ ਤੋਂ ਵੱਧ ਕਾਪੀਆਂ ਛੱਪ ਚੁੱਕੀਆਂ ਹਨ, ਇੱਕ ਕਿਤਾਬ ਦੇ ਤਾਂ 7 ਵਾਰ ਐਡੀਸ਼ਨ ਛਪ ਚੁੱਕੇ ਹਨ। ਉਨ੍ਹਾਂ ਨਾਲ ਹੀ ਦੱਸਿਆ ਕਿ ਸੱਤਵੀ ਕਿਤਾਬ ਉਨ੍ਹਾਂ ਦੀ ਛਪ ਰਹੀ ਹੈ ਜੋ ਜਲਦ ਤਿਆਰ ਹੋ ਜਾਵੇਗੀ।
ਸਿੱਖਿਅਕ ਤਜਰਬਾ
ਪ੍ਰੋਫੈਸਰ ਕਰਤਾਰ ਸਿੰਘ (Prof. Kartar Singh) ਨੇ ਪਹਿਲਾਂ ਕਈ ਸਾਲ ਸੰਗੀਤ ਸਿੱਖਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਮਾਲਵਾ ਕਾਲਜ ਫ਼ਾਰ ਐਜੂਕੇਸ਼ਨ (Malwa College for Education) ਦੇ ਵਿੱਚ ਪੜ੍ਹਾਇਆ। ਇਸ ਤੋਂ ਬਾਅਦ ਉਹ ਗੁਰੂ ਨਾਨਕ ਗਰਲਜ਼ ਕਾਲਜ ਲੁਧਿਆਣਾ ਦੇ ਨਾਲ ਸੰਗੀਤ ਵਿਭਾਗ ਦੇ ਮੁਖੀ ਵਜੋਂ ਜੁੜੇ। ਗੁਰਬਾਣੀ ਦੇ ਰਾਗਾਂ ਤੋਂ ਇਲਾਵਾ ਗੁਰਮਤਿ ਸੰਗੀਤ ਦੇ ਮੁਖੀ ਕੇਂਦਰ ਜਵਦੀ ਟਕਸਾਲ ਦੇ ਵਿੱਚ ਵੀ ਸਿੱਖਿਆ ਦਿੱਤੀ।
ਉਨ੍ਹਾਂ ਦੱਸਿਆ ਕਿ ਉਹ ਇਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ (Guru Nanak Dev University) ਦੀ ਬੋਰਡ ਆਫ ਕੰਟਰੋਲ ਇਨ ਮਿਊਜ਼ਿਕ ਦੇ ਆਊਟਸਾਈਡ ਐਕਸਪਰਟਸ ਵੀ ਰਹੇ। ਉਨ੍ਹਾਂ ਵੱਲੋਂ ਹੁਣ ਤੱਕ ਕਈ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ (Gurmat Sangeet) ਸਿਖਲਾਈ ਦਿੱਤੀ ਗਈ ਹੈ। ਕਰਤਾਰ ਸਿੰਘ ਵੱਲੋਂ 1991 ਤੋਂ 2000 ਤੱਕ ਗੁਰਮਤਿ ਸੰਗੀਤ (Gurmat Sangeet) ਸੰਮੇਲਨ 'ਚ ਕੋਆਰਡੀਨੇਟਰ ਦੀ ਭੂਮਿਕਾ ਵੀ ਨਿਭਾਈ ਗਈ ਹੈ, ਤੇ ਹੁਣ ਉਹ ਅਨੰਦਪੁਰ ਸਾਹਿਬ ਵਿਖੇ ਗੁਰਮਤਿ ਸੰਗੀਤ (Gurmat Sangeet) ਸਿਖਲਾਈ ਕਾਲਜ 'ਚ ਡਾਇਰੈਕਟਰ ਵਜੋਂ ਤੈਨਾਤ ਹਨ।
ਇਨ੍ਹਾਂ ਪੁਰਸਕਾਰਾਂ ਨਾਲ ਹੁਣ ਤੱਕ ਹੋ ਚੁੱਕੇ ਸਨਮਾਨਿਤ
1. ਸੰਗੀਤ ਨਾਟਕ ਅਕਾਦਮੀ ਦਾ ਟੈਗੋਰ ਰਤਨ ਐਵਾਰਡ
2. ਰਾਸ਼ਟਰਪਤੀ ਵਲੋਂ ਪ੍ਰਤਿਭਾ ਦੇਵੀ ਸਿੰਘ ਪਾਟਿਲ ਪੁਰਸਕਾਰ ਪ੍ਰਾਪਤ
3. ਸ੍ਰੀ ਕੇਸਗੜ ਸਾਹਿਬ ਵੱਲੋਂ ਭਾਈ ਮਰਦਾਨਾ ਐਵਾਰਡ
4. ਸਰਬੱਤ ਦਾ ਭਲਾ ਦੁਬਈ ਸਪੈਸ਼ਲ ਐਵਾਰਡ ਨਾਲ ਸਨਮਾਨਿਤ
5. ਲੰਡਨ ਵਿੱਚ ਸਿੱਖ ਲਾਈਫ ਟਾਈਮ ਅਚੀਵਮੈਂਟ ਐਵਾਰਡ
6. ਪੰਜਾਬੀ ਕਲਚਰਲ ਸੁਸਾਇਟੀ ਵੱਲੋਂ ਸਿੱਖ ਲਾਈਫ ਟਾਈਮ ਅਚੀਵਮੈਂਟ ਐਵਾਰਡ
7. ਗੁਰਮਤਿ ਸੰਗੀਤ ਪੰਜਾਬੀ ਯੂਨੀਵਰਸਿਟੀ ਤੋਂ ਸੀਨੀਅਰ ਫੈਲੋਸ਼ਿਪ
8. ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਦਾ ਸ਼੍ਰੋਮਣੀ ਰਾਗੀ ਪੁਰਸਕਾਰ
ਇਹ ਵੀ ਪੜ੍ਹੋ : Balveer: Ludhiana ਦੇ Pranav ਦਾ ਕਮਾਲ, 6 ਸਾਲਾਂ ਦੀ ਉਮਰ 'ਚ Skating 'ਚ ਬਣਾਇਆ World Record!