ਲੁਧਿਆਣਾ: 6 ਸਾਲ ਦਾ ਪ੍ਰਣਵ ਹੁਣ ਤੱਕ ਕਈ ਵੱਡੇ ਕੀਰਤੀਮਾਨ ਸਥਾਪਤ ਕਰ ਚੁੱਕਾ ਹੈ। ਉਹ ਹੁਣ ਤੱਕ 30 ਕਿਲੋਮੀਟਰ ਦੀ ਮੈਰਾਥਨ ਸਕੇਟਿੰਗ ਕਰਕੇ ਰਿਕਾਰਡ ਬਣਾ ਚੁੱਕਾ ਹੈ। ਇਸ ਤੋਂ ਇਲਾਵਾ ਅੱਖਾਂ 'ਤੇ ਪੱਟੀ ਬੰਨ੍ਹ ਕੇ ਉਸ ਨੇ ਰਿਕਾਰਡ ਬਣਾਇਆ ਸੀ ਅਤੇ ਹੁਣ ਬੈਕ ਸਕੇਟਿੰਗ ਕਰਕੇ ਉਸ ਨੇ ਆਪਣਾ ਨਾਂਅ ਏਸ਼ੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾਉਣ ਲਈ ਭੇਜ ਦਿੱਤਾ ਹੈ।
ਪ੍ਰਣਬ ਚੌਹਾਨ ਨੇ ਲੁਧਿਆਣਾ ਦੇ ਵਿੱਚ 4.4 ਕਿਲੋਮੀਟਰ ਦੀ ਬੈਕ ਸਕੇਟਿੰਗ ਲਗਭਗ 20 ਮਿੰਟ ਵਿੱਚ ਪੂਰੀ ਕਰਕੇ ਆਪਣਾ ਨਾਂਅ ਏਸ਼ੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾਉਣ ਲਈ ਭੇਜ ਦਿੱਤਾ ਹੈ।
ਇਸ ਦੌਰਾਨ ਪ੍ਰਣਵ ਚੌਹਾਨ ਦੇ ਕੋਚ ਨੇ ਦੱਸਿਆ ਕਿ ਅਜਿਹੀ ਬੈਕ ਸਕੇਟਿੰਗ ਭਾਰਤ ਵਿੱਚ ਤਾਂ ਕੀ ਪੂਰੇ ਏਸ਼ੀਆ ਵਿੱਚ ਹੁਣ ਤੱਕ ਕਿਸੇ ਨੇ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹੁਣ ਪ੍ਰਣਬ ਦਾ ਨਾਂਅ ਇਸ ਵਿੱਚ ਸ਼ੁਮਾਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਸ ਦੀ ਸਖ਼ਤ ਮਿਹਨਤ ਅਤੇ ਦਿਨ ਵਿੱਚ ਦੋ ਵਾਰ ਟ੍ਰੇਨਿੰਗ ਦੇ ਸਦਕਾ ਉਸ ਨੇ ਇਹ ਕੀਰਤੀਮਾਨ ਸਥਾਪਤ ਕੀਤਾ ਹੈ।
ਉਧਰ ਪ੍ਰਣਬ ਦੇ ਪਿਤਾ ਸੁਰਿੰਦਰ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਵੱਲੋਂ ਅੱਜ ਬੈਕ ਸਕੇਟਿੰਗ ਕੀਤੀ ਗਈ ਹੈ ਅਤੇ ਆਪਣਾ ਨਾਂਅ ਏਸ਼ੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾਉਣ ਲਈ ਭੇਜ ਦਿੱਤਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਅਜਿਹੀ ਬੈਕ ਸਕੇਟਿੰਗ ਅਜੇ ਤੱਕ ਏਸ਼ੀਆ ਵਿੱਚ ਕਿਸੇ ਨੇ ਨਹੀਂ ਕੀਤੀ ਅਤੇ ਉਸ ਨੂੰ ਜ਼ਰੂਰ ਇਹ ਐਵਾਰਡ ਮਿਲੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬੇਟਾ ਪਹਿਲਾਂ ਵੀ ਕਈ ਕੀਰਤੀਮਾਨ ਅਜਿਹੇ ਸਥਾਪਤ ਕਰ ਚੁੱਕਾ ਹੈ ਅਤੇ ਉਸ ਦੀ ਸਖ਼ਤ ਮਿਹਨਤ ਸਦਕਾ ਉਸ ਨੇ ਇਹ ਮੁਕਾਮ ਹਾਸਲ ਕੀਤਾ ਹੈ।