ਜਲੰਧਰ: ਪੂਰੀ ਦੁਨੀਆਂ ਵਿੱਚ ਰਸ਼ੀਆ ਅਤੇ ਯੂਕਰੇਨ ਦੀ ਲੜਾਈ ਦਾ ਰੌਲਾ ਪੈਣ ਤੋਂ ਬਾਅਦ ਜਿੱਥੇ ਇੱਕ ਪਾਸੇ ਉੱਥੇ ਕਿਸੇ ਵੀ ਵਕਤ ਮਾਹੌਲ ਖ਼ਰਾਬ ਹੋਣ ਦਾ ਅੰਦੇਸ਼ਾ ਹੈ। ਉਹਦੇ ਦੂਸਰੇ ਪਾਸੇ ਵਿਦੇਸ਼ਾਂ ਤੋਂ ਕੰਮਕਾਜ ਲਈ ਅਤੇ ਪੜ੍ਹਾਈ ਲਈ ਯੂਕਰੇਨ ਗਏ ਲੋਕਾਂ ਦੇ ਘਰਦਿਆਂ ਨੂੰ ਵੀ ਉਨ੍ਹਾਂ ਦੀ ਚਿੰਤਾ ਸਤਾਉਣ ਲੱਗ ਗਈ ਹੈ। ਯੂਕਰੇਨ ਦੀ ਲੜਾਈ ਦੇ ਚੱਲਦੇ ਜਿੱਥੇ ਹਜ਼ਾਰਾਂ ਲੋਕ ਉੱਥੇ ਫਸੇ ਹੋਏ ਹਨ, ਉਸ ਦੇ ਦੂਸਰੇ ਪਾਸੇ ਕੁਝ ਐਸੇ ਵੀ ਨੇ ਜੋ ਮਾਹੌਲ ਨੂੰ ਦੇਖਦੇ ਹੋਏ ਆਪਣੇ ਵਤਨ ਪਰਤ ਚੁੱਕੇ ਹਨ।
ਐਸਾ ਹੀ ਇੱਕ ਸ਼ਖ਼ਸ ਮਨਪ੍ਰੀਤ ਸਿੰਘ। ਮਨਪ੍ਰੀਤ ਸਿੰਘ ਜਲੰਧਰ ਦਾ ਰਹਿਣ ਵਾਲਾ ਹੈ ਅਤੇ ਕਰੀਬ ਅੱਠ ਮਹੀਨੇ ਪਹਿਲੇ ਪੜ੍ਹਾਈ ਲਈ ਯੂਕਰੇਨ ਗਿਆ ਸੀ। ਮਨਪ੍ਰੀਤ ਸਿੰਘ ਮੁਤਾਬਕ ਹੁਣ ਯੂਕਰੇਨ ਦੇ ਹਾਲਾਤ ਦਿਨ ਬ ਦਿਨ ਖ਼ਰਾਬ ਹੁੰਦੇ ਜਾ ਰਹੇ ਹਨ, ਜਿਸ ਕਰਕੇ ਯੂਕਰੇਨ ਵਿੱਚ ਰਹਿ ਰਹੇ ਬਾਹਰੀ ਦੇਸ਼ਾਂ ਦੇ ਲੋਕ ਉੱਥੋਂ ਵਾਪਸੀ ਕਰ ਰਹੇ ਹਨ।
ਕੀ ਕਹਿਣਾ ਹੈ ਮਨਪ੍ਰੀਤ ਸਿੰਘ ਦਾ
ਉਹਨੇ ਕਿਹਾ ਕਿ ਯੂਕਰੇਨ ਦੇ ਜਿਥੇ ਇਕ ਪਾਸੇ ਲੜਾਈ ਕਰਕੇ ਹਾਲਾਤ ਖ਼ਰਾਬ ਹੋ ਰਹੇ ਹਨ, ਉੱਥੇ ਹੀ ਹੁਣ ਲੋਕਾਂ ਨੂੰ ਉੱਥੇ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ। ਉਸ ਦੇ ਮੁਤਾਬਕ ਸੜਕਾਂ ਉੱਤੇ ਟੈਂਕ ਅਤੇ ਫ਼ੌਜੀ ਆਮ ਘੁੰਮਦੇ ਨਜ਼ਰ ਆਉਂਦੇ ਹਨ, ਜਿਸ ਕਰਕੇ ਹਰ ਕਿਸੇ ਦੇ ਮਨ ਵਿੱਚ ਡਰ ਬਣਿਆ ਹੋਇਆ ਹੈ।
ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਕ ਪਾਸੇ ਜਿਥੇ ਹੁਣ ਉੱਥੇ ਲੋਕ ਪ੍ਰੇਸ਼ਾਨੀ ਵਿੱਚ ਹਨ। ਉਹਦੇ ਦੂਸਰੇ ਪਾਸੇ ਉੱਥੋਂ ਆਉਣ ਵਾਲੀਆਂ ਫਲਾਈਟਾਂ ਦੇ ਰੇਟ ਵੀ ਕਰੀਬ ਦੋਗੁਣਾ ਹੋ ਗਏ ਹਨ, ਜਿਸ ਕਰਕੇ ਮੁਸ਼ਕਿਲ ਹੋਰ ਵਧ ਗਈ ਹੈ।
ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲੇ ਹੀ ਯੂਕਰੇਨ ਵਿੱਚ ਮਾਹੌਲ ਖ਼ਰਾਬ ਹੋਣ ਕਰਕੇ ਆਪਣੇ ਘਰ ਪਰਤਿਆ ਹੈ। ਉਸ ਦੇ ਮੁਤਾਬਕ ਉੱਥੇ ਹੋਰ ਵੀ ਕਈ ਨੌਜਵਾਨ ਨੇ ਜੋ ਭਾਰਤ ਦੇ ਰਹਿਣ ਵਾਲੇ ਅਤੇ ਵਾਪਸ ਆਉਣਾ ਚਾਹੁੰਦੇ ਨੇ ਪਰ ਉਹਦੀ ਉਥੋਂ ਵਾਪਸ ਨਹੀਂ ਹੋਈ।
ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਵੀ ਉਨ੍ਹਾਂ ਨਾਲ ਵਾਪਸ ਆਉਣਾ ਚਾਹੁੰਦਾ ਸੀ ਲੇਕਿਨ ਘਰਦਿਆਂ ਦੇ ਦਬਾਅ ਅਤੇ ਚਿੰਤਾ ਕਰਕੇ ਉਸ ਨੂੰ ਫੌਰਨ ਵਾਪਿਸ ਆਉਣਾ ਪਿਆ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਮੈਂ ਇੱਕ ਮਹੀਨਾ ਪਹਿਲਾਂ ਹੀ ਆਨਲਾਈਨ ਫਾਰਮ ਜਾਰੀ ਕਰ ਦਿੱਤੇ ਸੀ ਤਾਂ ਕਿ ਯੂਕਰੇਨ ਵਿੱਚ ਰਹਿ ਰਹੇ ਭਾਰਤੀ ਉਸ ਫਰਮ ਨੂੰ ਭਰ ਕਿ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ।
ਉਸ ਦੇ ਮੁਤਾਬਕ ਇਨ੍ਹਾਂ ਫਾਰਮਾਂ ਦਾ ਮਕਸਦ ਇਹ ਸੀ ਕਿ ਜੇ ਯੂਕਰੇਨ ਵਿੱਚ ਹਾਲਾਤ ਖ਼ਰਾਬ ਹੁੰਦੇ ਨੇ ਤਾਂ ਉੱਥੇ ਰਹਿ ਰਹੇ ਭਾਰਤੀਆਂ ਨੂੰ ਏਅਰਲਿਫਟ ਕੀਤਾ ਜਾ ਸਕੇ। ਉਸ ਦੇ ਮੁਤਾਬਕ ਫਿਲਹਾਲ ਯੂਕ੍ਰੇਨ ਵਿਚ ਹਾਲਾਤ ਬਹੁਤ ਜ਼ਿਆਦਾ ਖ਼ਰਾਬ ਨੇ।
ਮਨਪ੍ਰੀਤ ਦਾ ਪਰਿਵਾਰ...
ਉਧਰ ਮਨਪ੍ਰੀਤ ਸਿੰਘ ਦਾ ਪਰਿਵਾਰ ਵੀ ਇਸ ਗੱਲ ਦਾ ਸ਼ੁਕਰ ਮਨਾ ਰਿਹਾ ਹੈ ਕਿ ਯੂਕਰੇਨ ਵਿੱਚ ਹਾਲਤ ਜ਼ਿਆਦਾ ਖਰਾਬ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਬੇਟਾ ਵਾਪਸ ਆਪਣੇ ਘਰ ਆ ਗਿਆ ਹੈ।
ਮਨਪ੍ਰੀਤ ਸਿੰਘ ਦੀ ਮਾਤਾ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਬਹੁਤ ਸਾਰੇ ਪੈਸੇ ਖ਼ਰਚ ਕੇ ਆਪਣੇ ਬੇਟੇ ਦੇ ਭਵਿੱਖ ਲਈ ਉਹਨੂੰ ਯੂਕਰੇਨ ਭੇਜਿਆ ਸੀ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉੱਥੇ ਹਾਲਾਤ ਇੰਨੇ ਜ਼ਿਆਦਾ ਖ਼ਰਾਬ ਹੋ ਜਾਣਗੇ ਕਿ ਬੇਟੇ ਨੂੰ ਸਭ ਕੁਝ ਛੱਡ ਕੇ ਵਾਪਸ ਆਉਣਾ ਪਵੇਗਾ। ਉਨ੍ਹਾਂ ਮੁਤਾਬਕ ਅੱਜ ਉਹ ਰੱਬ ਦਾ ਸ਼ੁਕਰ ਕਰਦੇ ਨੇ ਕਿ ਉਨ੍ਹਾਂ ਦਾ ਬੇਟਾ ਠੀਕ ਠਾਕ ਆਪਣੇ ਘਰ ਪਰਤ ਗਿਆ ਹੈ।
ਇਹ ਵੀ ਪੜ੍ਹੋ:ਯੂਕਰੇਨ ਵਿੱਚ ਸਵੈ-ਘੋਸ਼ਿਤ ਗਣਰਾਜਾਂ ਵਿੱਚ ਨਵੇਂ ਨਿਵੇਸ਼, ਵਪਾਰ 'ਤੇ ਪਾਬੰਦੀ ਦੇ ਹੁਕਮ