ETV Bharat / city

ਕੈਪਟਨ ਸਰਕਾਰ ਦੇ ਤਿੰਨ ਸਾਲ, ਫੇਲ੍ਹ ਹੋਏ ਜਾਂ ਪਾਸ - ਭਾਗ 3 - ਈਟੀਵੀ ਭਾਰਤ ਦੀ ਗਰਾਉਂਡ ਜ਼ੀਰੋ

ਪੰਜਾਬ ਸਰਕਾਰ ਦੇ 3 ਸਾਲ ਪੂਰੇ ਹੋਣ ਜਾ ਰਹੇ ਨੇ ਪਰ ਅਜੇ ਵੀ ਪੰਜਾਬ ਦੇ ਵੱਡੇ-ਵੱਡੇ ਸ਼ਹਿਰ ਬੁੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ। ਜਲੰਧਰ ਵਿੱਚ ਲੋਕਾਂ ਲਈ ਸੜਕਾਂ ਹੀ ਪਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ।

ਕੈਪਟਨ ਸਰਕਾਰ ਦੇ ਤਿੰਨ ਸਾਲ
ਕੈਪਟਨ ਸਰਕਾਰ ਦੇ ਤਿੰਨ ਸਾਲ
author img

By

Published : Jan 27, 2020, 5:13 PM IST

Updated : Jan 27, 2020, 6:52 PM IST

ਜਲੰਧਰ: ਪੰਜਾਬ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਜਾ ਰਹੇ ਹਨ। ਈਟੀਵੀ ਭਾਰਤ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵੱਡੇ-ਵੱਡੇ ਵਾਅਦਿਆਂ ਦੀ ਗਰਾਉਂਡ ਜ਼ੀਰੋ ਤੋਂ ਕਵਰੇਜ ਕੀਤੀ ਹੈ।

ਕਿਸੇ ਵੀ ਸ਼ਹਿਰ ਦੀ ਖ਼ੂਬਸੂਰਤੀ ਦਾ ਸਭ ਤੋਂ ਵੱਡਾ ਸਾਧਨ ਹੁੰਦੀਆਂ ਹਨ ਉਸ ਸ਼ਹਿਰ ਦੀਆਂ ਸੜਕਾਂ ਅਤੇ ਜਿਸ ਸ਼ਹਿਰ ਵਿੱਚ ਸੜਕਾਂ ਹੀ ਲੋਕਾਂ ਲਈ ਮੁਸੀਬਤ ਦਾ ਕਾਰਨ ਬਣ ਜਾਣ ਤਾਂ ਉਹ ਸ਼ਹਿਰ ਦਾ ਕੀ ਹਾਲ ਹੋਵੇਗਾ ਇਹ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ। ਕੁਝ ਅਜਿਹਾ ਹੀ ਹਾਲ ਦੇਖਣ ਨੂੰ ਮਿਲ ਰਿਹਾ ਹੈ ਜਲੰਧਰ ਵਿਖੇ, ਜਿੱਥੇ ਸੜਕਾਂ ਕਰਕੇ ਲੋਕ ਖਾਸੇ ਪ੍ਰੇਸ਼ਾਨ ਹਨ।

ਕੈਪਟਨ ਸਰਕਾਰ ਦੇ ਤਿੰਨ ਸਾਲ

ਜਲੰਧਰ ਦੀਆਂ ਇਹ ਸੜਕਾਂ ਕਈ ਸਾਲਾਂ ਤੋਂ ਇਸੇ ਤਰੀਕੇ ਨਾਲ ਹੀ ਟੁੱਟੀਆਂ ਹੋਈਆਂ ਹਨ ਅਤੇ ਹੁਣ ਹਾਲਾਤ ਇਹ ਨੇ ਕਿ ਜਲੰਧਰ ਦੇ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਦਿਆਂ ਹੀ ਲੋਕਾਂ ਨੂੰ ਇਹ ਨਜ਼ਾਰਾ ਆਮ ਦੇਖਣ ਨੂੰ ਮਿਲ ਜਾਂਦਾ ਹੈ। ਟੁੱਟੀਆਂ ਹੋਈਆਂ ਸੜਕਾਂ ਕਰਕੇ ਜਿੱਥੇ ਇਕ ਪਾਸੇ ਜਲੰਧਰ ਦੀ ਸੁੰਦਰਤਾ ਪੂਰੀ ਤਰ੍ਹਾਂ ਖ਼ਰਾਬ ਹੋਈ ਹੈ, ਦੂਸਰੇ ਪਾਸੇ ਰਫ਼ਤਾਰ ਨੂੰ ਵੀ ਬਰੇਕ ਲੱਗੀ ਹੈ।

ਅੱਜ ਜਲੰਧਰ ਦੀਆਂ ਸੜਕਾਂ ਦਾ ਇਹ ਹਾਲ ਹੈ ਕਿ ਜਲੰਧਰ ਵਿਖੇ ਆਮ ਲੋਕਾਂ ਦਾ ਗੱਡੀਆਂ ਲੈ ਕੇ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ। ਕਈ ਇਲਾਕੇ ਤਾਂ ਅਜਿਹੇ ਹਨ ਜਿੱਥੇ ਲੱਗਦਾ ਹੀ ਨਹੀਂ ਕਿ ਕਦੀ ਸੜਕ ਬਣੀ ਹੋਵੇਗੀ। ਇਸ ਹਾਲਾਤ ਵਿੱਚ ਜਿੱਥੇ ਜਲੰਧਰ ਦੇ ਲੋਕ ਖਾਸੇ ਪ੍ਰੇਸ਼ਾਨ ਹਨ, ਉੱਧਰ ਦੂਸਰੇ ਪਾਸੇ ਸਰਕਾਰ ਤੇ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

ਸੂਬਾ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਤੋਂ ਬਾਅਦ ਹੁਣ ਮਹਿਜ਼ 2 ਸਾਲ ਦਾ ਸਮਾਂ ਰਹਿ ਗਿਆ ਹੈ ਅਤੇ ਹੁਣ ਵੇਖਣਾ ਇਹ ਹੋਵੇਗਾ, ਕੀ ਸਰਕਾਰ ਨੀਂਦ ਤੋਂ ਜਾਗੀ ਹੈ? ਜਾਂ ਫ਼ਿਰ ਲੋਕਾਂ ਨੂੰ ਅਜੇ ਵੀ ਇਸੇ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।

Intro:ਪੰਜਾਬ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਤੋਂ ਬਾਅਦ ਵੀ ਪੰਜਾਬ ਨੂੰ ਨਹੀਂ ਮਿਲ ਰਹੀਆਂ ਮੁੱਢਲੀਆਂ ਸੁਵਿਧਾਵਾਂ ਜਲੰਧਰ ਵਿੱਚ ਲੋਕਾਂ ਲਈ ਸੜਕਾਂ ਹੀ ਬਣੀਆਂ ਨੇ ਪਰੇਸਾਨੀ ਦਾ ਸਬਬ।

Body:ਕਿਸੇ ਵੀ ਸ਼ਹਿਰ ਦੀ ਖੂਬਸੂਰਤੀ ਦਾ ਸਭ ਤੋਂ ਵੱਡਾ ਸਾਧਨ ਹੁੰਦੀਆਂ ਨੇ ਉਹ ਸ਼ਹਿਰ ਦੀਆਂ ਸੜਕਾਂ ਅਤੇ ਜਿਸ ਸ਼ਹਿਰ ਵਿੱਚ ਸੜਕਾਂ ਹੀ ਲੋਕਾਂ ਲਈ ਮੁਸੀਬਤ ਦਾ ਕਾਰਨ ਬਣ ਜਾਣ ਤਾਂ ਉਹ ਸ਼ਹਿਰ ਦਾ ਕੀ ਹਾਲ ਹੋਵੇਗਾ ਇਹ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ। ਕੁਝ ਏਦਾਂ ਦਾ ਹੀ ਹਾਲ ਦੇਖਣ ਨੂੰ ਮਿਲਦਾ ਹੈ ਜਲੰਧਰ ਵਿਖੇ ਜਿੱਥੇ ਸੜਕਾਂ ਕਰਕੇ ਲੋਕ ਖਾਸੇ ਪ੍ਰੇਸ਼ਾਨ ਹਨ ਜਲੰਧਰ ਦੀਆਂ ਇਹ ਸੜਕਾਂ ਕਈ ਸਾਲਾਂ ਤੋਂ ਇਸੇ ਤਰੀਕੇ ਨਾਲ ਹੀ ਟੁੱਟੀਆਂ ਹੋਈਆਂ ਨੇ ਅਤੇ ਹਾਲਾਤ ਇਹ ਨੇ ਕਿ ਜਲੰਧਰ ਦੇ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਦਿਆਂ ਹੀ ਲੋਕਾਂ ਨੂੰ ਇਹ ਨਜ਼ਾਰਾ ਆਮ ਦੇਖਣ ਨੂੰ ਮਿਲ ਜਾਂਦਾ ਹੈ। ਟੁੱਟੀਆਂ ਹੋਈਆਂ ਸੜਕਾਂ ਕਰਕੇ ਜਿੱਥੇ ਇਕ ਪਾਸੇ ਜਲੰਧਰ ਦੀ ਸੁੰਦਰਤਾ ਪੂਰੀ ਤਰ੍ਹਾਂ ਖਰਾਬ ਹੋਈ ਹੈ ਉਧਰ ਦੂਸਰੇ ਪਾਸੇ ਰਫਤਾਰ ਨੂੰ ਵੀ ਬ੍ਰੇਕ ਲੱਗੀ ਹੈ . ਅੱਜ ਜਲੰਧਰ ਦੀਆਂ ਸੜਕਾਂ ਦਾ ਇਹ ਹਾਲ ਹੈ ਕਿ ਜਲੰਧਰ ਵਿਖੇ ਆਮ ਲੋਕਾਂ ਦਾ ਗੱਡੀਆਂ ਲੈ ਕੇ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ .ਕਈ ਇਲਾਕੇ ਤਾਂ ਏਦਾਂ ਦੇ ਹਨ ਜਿੱਥੇ ਲੱਗਦਾ ਹੀ ਨਹੀਂ ਕਿ ਕਦੀ ਸੜਕ ਬਣੀ ਹੋਏਗੀ . ਇਸ ਹਾਲਾਤ ਵਿੱਚ ਜਿੱਥੇ ਜਲੰਧਰ ਦੇ ਲੋਕ ਖਾਸੇ ਪ੍ਰੇਸ਼ਾਨ ਨੇ ਉਧਰ ਦੂਸਰੇ ਪਾਸੇ ਸਰਕਾਰ ਵੱਲੋਂ ਵੀ ਇਸ ਔਰ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ

ਵੋਕਸ ਪੌਪ

Conclusion:ਸੂਬਾ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਤੋਂ ਬਾਅਦ ਹੁਣ ਮਹਿਜ਼ ਦੋ ਸਾਲ ਦਾ ਸਮਾਂ ਰਹਿ ਗਿਆ ਹੈ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸਰਕਾਰ ਨੀਂਦ ਤੋਂ ਜਾਗੀ ਹੈ ਕੇ ਲੋਕਾਂ ਨੂੰ ਅਜੇ ਵੀ ਇਸੇ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਨਾਲ ਰੂਬਰੂ ਹੋਣਾ ਪੈਂਦਾ ਹੈ
Last Updated : Jan 27, 2020, 6:52 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.