ETV Bharat / city

ਅੰਮ੍ਰਿਤਸਰ ਪੂਰਬੀ ਸੀਟ ’ਤੇ ਹੋਇਆ ਕੁਝ ਅਜਿਹਾ ਕਿ ਸਾਰੇ ਰਹਿ ਗਏ ਹੈਰਾਨ

author img

By

Published : Mar 11, 2022, 10:20 AM IST

ਅੰਮ੍ਰਿਤਸਰ ਪੂਰਬੀ ਹਾਟ ਸੀਟ ’ਤੇ ਕਾਂਗਰਸ ਦੇ ਨਵਜੋਤ ਸਿੱਧੂ ਅਤੇ ਅਕਾਲੀ ਦਲ ਦੇ ਦਿੱਗਜ ਆਗੂ ਅਤੇ ਮਾਝੇ ਦੇ ਜਰਨੈਲ ਬਿਕਰਮ ਮਜੀਠੀਆ ਦੀ ਆਹਮੋ ਸਾਹਮਣੇ ਦੀ ਲੜਾਈ ਰਹੀ। ਜਦਕਿ ਆਮ ਆਦਮੀ ਪਾਰਟੀ ਨੇ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਖਿਲਾਫ ਆਮ ਆਦਮੀ ਪਾਰਟੀ ਵਲੋਂ ਜੀਵਨ ਜੋਤ ਨੂੰ ਉਮੀਦਵਾਰ ਵਜੋਂ ਮੈਦਾਨ 'ਚ ਉਤਾਰਿਆ ਗਿਆ ਸੀ। ਅੰਮ੍ਰਿਤਸਰ ਈਸਟ ਤੋਂ ਜਿੱਥੇ ਪੰਜਾਬ ਦੀ ਜਨਤਾ ਦਾ ਸਾਰਾ ਧਿਆਨ ਸਿੱਧੂ-ਮਜੀਠੀਆ ਦੇ ਮੁਕਾਬਲੇ 'ਤੇ ਹੀ ਸੀ, ਪਰ ਜੀਵਨਜੋਤ ਦੀ ਜਿੱਤ ਦੀ ਖ਼ਬਰ ਨੇ ਸਾਰਾ ਪਾਸਾ ਹੀ ਪਲਟ ਦਿੱਤਾ ਹੈ।

ਅੰਮ੍ਰਿਤਸਰ ਪੂਰਬੀ
ਅੰਮ੍ਰਿਤਸਰ ਪੂਰਬੀ

ਜਲੰਧਰ: ਪੰਜਾਬ ਅੰਦਰ ਸਿਆਸੀ ਤੌਰ 'ਤੇ ਸਿਆਸੀ ਪਾਰਟੀਆਂ ਅਤੇ ਸਿਆਸੀ ਆਗੂਆਂ ਵਿਚਾਲੇ ਲੜਾਈ ਤਾਂ ਆਮ ਹੀ ਦੇਖਣ ਨੂੰ ਮਿਲਦੀ ਹੈ ਪਰ ਇਸ ਵਾਰ ਵਿਧਾਨ ਸਭਾ ਚੋਣਾਂ ਦੌਰਾਨ ਅੰਮ੍ਰਿਤਸਰ ਪੂਰਬੀ ਦੀ ਸੀਟ ਅਜਿਹੀ ਸੀਟ ਰਹੀ ਜਿੱਥੇ ਦੋ ਆਗੂਆਂ ਦੇ ਆਹਮੋ-ਸਾਹਮਣੇ ਹੋਣ ਕਾਰਨ ਇਸ ਸੀਟ ਨੂੰ ਪੰਜਾਬ ਦੀ 117 ਸੀਟਾਂ ਵਿੱਚੋਂ ਇਸ ਨੂੰ ਸੁਪਰ ਹੌਟ ਸੀਟ ਮੰਨਿਆ ਜਾ ਰਿਹਾ ਸੀ।

ਅੰਮ੍ਰਿਤਸਰ ਦੀ ਇਸ ਸੀਟ ’ਤੇ ਇੱਕ ਪਾਸੇ ਕਾਂਗਰਸ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਚੋਣ ਲੜ ਰਹੇ ਸੀ ਅਤੇ ਉੱਥੇ ਹੀ ਦੂਜੇ ਪਾਸੇ ਬਿਕਰਮਜੀਤ ਸਿੰਘ ਮਜੀਠੀਆ ਚੋਣ ਲੜ ਰਹੇ ਸੀ। ਦੋਹਾਂ ਨੇਤਾਵਾਂ ਦੀ ਇੱਕ ਦੂਜੇ ਨੂੰ ਟੱਕਰ ਇਸ ਗੱਲ ਨਾਲ ਸਾਫ ਨਜਰ ਆ ਰਹੀ ਸੀ ਕਿ ਬਿਕਰਮ ਸਿੰਘ ਮਜੀਠੀਆ ਨੇ ਜਿਨ੍ਹਾਂ ਨੂੰ ਅਕਾਲੀ ਦਲ ਪਾਸੋਂ ਅੰਮ੍ਰਿਤਸਰ ਪੂਰਬੀ ਅਤੇ ਮਜੀਠਾ ਦੀ ਸੀਟ ਦਿੱਤੀ ਗਈ ਸੀ ’ਤੇ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਸਾਹਮਣੇ ਰੱਖ ਚੋਣ ਲੜਨ ਦੇ ਚੈਲੇਂਜ ਨੂੰ ਸਵੀਕਾਰ ਕਰ ਮਜੀਠਾ ਦੀ ਸੀਟ ਤੋਂ ਆਪਣੀ ਪਤਨੀ ਨੂੰ ਚੋਣ ਲੜਵਾਇਆ।

ਫਿਲਹਾਲ ਅੰਮ੍ਰਿਤਸਰ ਪੂਰਬੀ ਦੀ ਸੀਟ 'ਤੇ 20 ਫਰਵਰੀ ਨੂੰ ਚੋਣਾਂ ਹੋਈਆਂ ਸਨ। ਜਿੱਥੇ ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਟਿਕਟ ਦਿੱਤੀ ਗਈ, ਉਥੇ ਹੀ ਕਾਂਗਰਸ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਗਈ, ਪਰ ਇਸ ਦੌਰਾਨ ਇਨ੍ਹਾਂ ਦੋਵਾਂ ਆਗੂਆਂ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਜੀਵਨ ਜੋਤ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ।

ਨਵਜੋਤ ਸਿੰਘ ਸਿੱਧੂ 2017 ਵਿੱਚ ਇਸ ਮਸ਼ਹੂਰ ਸੀਟ ਤੋਂ ਵਿਧਾਇਕ ਬਣੇ ਸੀ। ਉਨ੍ਹਾਂ ਨੇ ਕਾਂਗਰਸ ਦੀ ਟਿਕਟ 'ਤੇ ਭਾਰਤੀ ਜਨਤਾ ਪਾਰਟੀ ਦੇ ਰਾਜੇਸ਼ ਕੁਮਾਰ ਹਨੀ ਨੂੰ 42,809 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਅੰਮ੍ਰਿਤਸਰ ਪੂਰਬੀ ਦੀ ਇਸ ਸੀਟ ਨੂੰ ਸਿੱਧੂ ਦੀ ਪਰਿਵਾਰਕ ਸੀਟ ਵੀ ਮੰਨਿਆ ਜਾਂਦਾ ਹੈ ਕਿਉਂਕਿ ਇਸ ਸੀਟ ਤੋਂ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਵੀ ਚੋਣ ਲੜ ਚੁੱਕੀ ਹੈ ਪਰ ਇਸ ਵਾਰ ਬਿਕਰਮਜੀਤ ਸਿੰਘ ਮਜੀਠੀਆ ਨੇ ਖੁਦ ਸਿੱਧੂ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਮਜੀਠਾ ਦੀ ਬਜਾਏ ਇਸ ਸੀਟ ਤੋਂ ਹੀ ਚੋਣ ਲੜੀ ਹੈ।

ਅੰਮ੍ਰਿਤਸਰ ਦੀ ਸੀਟ 'ਤੇ ਮੁਕਾਬਲਾ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਵਿਚਾਲੇ ਮੰਨਿਆ ਜਾ ਰਿਹਾ ਸੀ ਪਰ ਜਿਵੇਂ ਹੀ ਵੋਟਾਂ ਦੀ ਗਿਣਤੀ ਆਖਰੀ ਗੇੜ 'ਤੇ ਪਹੁੰਚੀ ਤਾਂ ਇਹ ਦੋਵੇਂ ਆਗੂ ਇਸ ਸੀਟ 'ਤੇ ਵੱਖ ਹੋ ਗਏ ਅਤੇ ਇਸ ਸੀਟ 'ਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨ ਜੋਤ ਕੌਰ ਨੇ 6750 ਦੇ ਫਰਕ ਨਾਲ ਜਿੱਤ ਹਾਸਲ ਕੀਤੀ।

ਇਸ ਸਮੇਂ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਜਿੱਥੇ ਇਸ ਸੀਟ 'ਤੇ ਚਰਚਾ ਗਰਮ ਸੀ ਕਿ ਇਨ੍ਹਾਂ ਦੋਵਾਂ ਆਗੂਆਂ 'ਚੋਂ ਕੌਣ ਜਿੱਤੇਗਾ, ਉੱਥੇ ਹੀ ਹੁਣ ਇਹ ਚਰਚਾ ਹੋ ਰਹੀ ਹੈ ਕਿ ਇਹ ਦੋਵੇਂ ਆਗੂ ਜੋ ਇਕ-ਦੂਜੇ ਦੇ ਆਹਮੋ-ਸਾਹਮਣੇ ਹੋਣ ਲਈ ਖੁਦ ਨੇ ਤੇਅ ਕੀਤਾ ਸੀ। ਇਸ ਸੀਟ ਤੋਂ ਹਾਰ ਗਏ ਅਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕਰ ਲਈ।

ਇਹ ਵੀ ਪੜੋ: ਜ਼ਿਮਨੀ ਚੋਣਾਂ ਦੇ ਝੰਜਟ ਤੋਂ ਬਚਿਆ ਪੰਜਾਬ, ਹੁਣ ਸਿਰਫ ਇੱਕ ਹੀ ਲੋਕ ਸਭਾ ਸੀਟ ’ਤੇ ਹੋਵੇਗੀ ਜ਼ਿਮਨੀ ਚੋਣ

ETV Bharat Logo

Copyright © 2024 Ushodaya Enterprises Pvt. Ltd., All Rights Reserved.