ਜਲੰਧਰ: ਪੰਜਾਬ ਵਿੱਚ ਕੈਪਟਨ ਦੀ ਸਰਕਾਰ ਨੂੰ ਆਪਣੇ ਚਾਰ ਸਾਲ ਤੋਂ ਵੱਧ ਦਾ ਸਮਾਂ ਹੈ, ਪਰ ਜੇਕਰ ਸਰਕਾਰ ਦੀ ਕਾਰਗੁਜ਼ਾਰੀ ਦੀ ਜ਼ਮੀਨੀ ਪੱਧਰ ਤੇ ਗੱਲ ਕੀਤੀ ਜਾਵੇ ਤਾਂ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਨਜ਼ਰ ਆ ਰਹੀ ਹੈ ਉਥੇ ਸਿੱਧੂ ਜੋ ਕੈਪਟਨ ਅਮਰਿੰਦਰ ਸਿੰਘ ਅੱਗੇ 5 ਅਹਿਮ ਮੁੱਦੇ ਰੱਖੇ ਹਨ ਉਸ ’ਤੇ ਜਲੰਧਰ ਦੇ ਵਸਨੀਕ ਲੋਕਾਂ ਦਾ ਕਹਿਣਾ ਹੈ ਕਿ ਜੋ ਸਰਕਾਰ ਪਿਛਲੇ ਸਾਢੇ ਚਾਰ ਸਾਲ ਤੋਂ ਕੁਝ ਨਹੀਂ ਕਰ ਪਾਈ ਉਹ 6 ਮਹੀਨਿਆਂ ਦੌਰਾਨ ਹੀ ਕਰ ਲਵੇਗੀ।
ਇਹ ਵੀ ਪੜੋ: ਪ੍ਰਧਾਨ ਬਣਕੇ ਹਾਈਕਮਾਂਡ ਨੂੰ ਮਿਲਣ ਦਿੱਲੀ ਪਹੁੰਚੇ ਨਵਜੋਤ ਸਿੱਧੂ
ਲੋਕਾਂ ਦਾ ਕਹਿਣਾ ਹੈ ਕਿ ਸਿੰਧੂ ਵਲੋਂ ਸਿਰਫ ਇੱਕ ਰਾਜਨੀਤਿਕ ਪੈਂਤੜਾ ਖੇਡਿਆ ਗਿਆ ਹੈ ਚੋਣਾਂ ਨੇੜੇ ਆਉਣ ਕਰਕੇ ਇਹ ਸਭ ਖੇਡ ਰਚਾਏ ਜਾ ਰਹੇ ਹਨ ਅਤੇ ਇਸ ਵਾਰ ਪੰਜਾਬ ਦੇ ਲੋਕ ਕਾਂਗਰਸ ਦੀ ਇਨ੍ਹਾਂ ਗੱਲਾਂ ਵਿਚ ਨਹੀਂ ਆਉਣਗੇ ਜੇਕਰ ਇਨ੍ਹਾਂ ਛੇ ਮਹੀਨਿਆਂ ਦੌਰਾਨ ਜ਼ਮੀਨੀ ਪੱਧਰ ਤੇ ਕੰਮ ਹੋਏ ਤਾਂ ਵਧੀਆ ਰਹਿਣਗੇ ਨਹੀਂ ਤਾਂ ਲੋਕ ਆਪਣੀ ਵੋਟ ਜ਼ਰੀਏ ਕਾਂਗਰਸ ਸਰਕਾਰ ਨੂੰ ਜਵਾਬ ਦੇਣਗੇ।
ਸਾਫ ਤੌਰ ’ਤੇ ਜਲੰਧਰ ਵਸਨੀਕ ਲੋਕਾਂ ਦਾ ਇਹੀ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੂੰ ਚਾਰ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਆਪਣੇ ਮੈਨੀਫੈਸਟੋ ਦੇ ਵਿੱਚ ਸਰਕਾਰ ਨੇ ਇਹੀ ਮੁੱਦੇ ਰੱਖੇ ਸੀ ਇਨ੍ਹਾਂ ਨੂੰ ਆਪਣੇ ਕਾਰਜਕਾਲ ਦੇ ਸਮੇਂ ਦੌਰਾਨ ਸਰਕਾਰ ਨੇ ਪੂਰਾ ਨਹੀਂ ਕੀਤਾ ਅਤੇ ਇਨ੍ਹਾਂ ਛੇ ਮਹੀਨਿਆਂ ਦੇ ਵਿੱਚ ਸਰਕਾਰ ਪੰਜਾਬ ਦੇ ਲੋਕਾਂ ਦਾ ਕੁਝ ਵੀ ਨਹੀਂ ਕਰ ਪਾਵੇਗੀ, ਇਹ ਸਿਰਫ਼ ਇੱਕ ਰਾਜਨੀਤੀ ਦਿਖਾਵਾ ਹੈ ਅਤੇ ਆਉਣ ਵਾਲੇ ਇਲੈਕਸ਼ਨਾਂ ਦੇ ਵਿਚ ਪੰਜਾਬ ਦੇ ਲੋਕ ਕਾਂਗਰਸ ਨੂੰ ਇਸ ਤੇ ਕਰਾਰਾ ਜਵਾਬ ਦੇਣਗੇ।